ਕਾਂਗਰਸ ਉਮੀਦਵਾਰ ਸਾਰੀਆਂ ਸੀਟਾਂ ਕਰਨਗੇ ਜਿੱਤ ਪ੍ਰਾਪਤ : ਸਰਦਾਰ ਜੋਗਿੰਦਰ ਗਿਲਜੀਆਂ
ਗੜਦੀਵਾਲਾ (CHOUDHARY ) : 14 ਫਰਵਰੀ ਨੂੰ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ਲਈ ਮੁੱਖ ਮੰਤਰੀ ਪੰਜਾਬ ਦੇ ਸਿਆਸੀ ਸਲਾਹਕਾਰ ਵਿਧਾਇਕ ਸੰਗਤ ਸਿੰਘ ਗਿਲਜੀਆਂ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਕਾਂਗਰਸ ਪ੍ਰਦੇਸ਼ ਕਮੇਟੀ ਦੇ ਮੈਂਬਰ ਸਰਦਾਰ ਜੋਗਿੰਦਰ ਗਿਲਜੀਆਂ ਦੀ ਅਗਵਾਈ ਵਿੱਚ ਅੱਜ ਗੜ੍ਹਦੀਵਾਲਾ ਤੋਂ ਨਗਰ ਕੌਂਸਲ ਚੋਣਾਂ ਵਿਚ ਉਤਾਰੇ ਕਾਂਗਰਸ ਦੇ ਸਾਰੇ 11 ਉਮੀਦਵਾਰ ਆਪਣੇ ਨਾਮਜ਼ਦਗੀ ਪੱਤਰ ਨਾਇਬ ਤਹਿਸੀਲਦਾਰ ਕੋਲ ਦਾਖਿਲ ਕਰਵਾਏ। ਇਸ ਤੋਂ ਪਹਿਲਾਂ ਸਾਰੇ ਉਮੀਦਵਾਰਾਂ ਨੇ ਸਰਦਾਰ ਜੋਗਿੰਦਰ ਸਿੰਘ ਗਿਲਜੀਆਂ ਸਣੇ ਦੇਵੀ ਮੰਦਿਰ ਗੜ੍ਹਦੀਵਾਲਾ ਵਿਖੇ ਨਤਮਸਤਕ ਹੋ ਕੇ ਦੇਵੀ ਮਾਤਾ ਤੋਂ ਆਸ਼ੀਰਵਾਦ ਲਿਆ। ਉਸ ਉਪਰੰਤ ਦਾਮਜਦਗੀ ਪੱਤਰ ਦਾਖਿਲ ਕਰਵਾਏ।ਇਸ ਮੌਕੇ ਸਰਦਾਰ ਜੋਗਿੰਦਰ ਗਿਲਜੀਆਂ ਨੇ ਕਿਹਾ ਕਿ ਕਾਂਗਰਸ ਦੇ ਸਾਰੇ ਉਮੀਦਵਾਰਾਂ ਇਸ ਵਾਰ ਨਗਰ ਕੌਂਸਲ ਚੋਣਾਂ ਵਿੱਚ ਵੱਡੀ ਜਿੱਤ ਪ੍ਰਾਪਤ ਕਰਕੇ ਬਹੁਮਤ ਸਾਬਿਤ ਕਰਨਗੇ। ਉਨ੍ਹਾਂ ਕਿਹਾ ਕਿ ਇਸ ਵਾਰ ਇਲਾਕੇ ਵਿੱਚ ਜਿੱਤ ਵਿਕਾਸ ਕਾਰਜਾਂ ਦੀ ਹੋਵੇਗੀ। ਗੜਦੀਵਾਲਾ ਨਗਰ ਕੌਂਸਲ ਲਈ ਕਾਂਗਰਸ ਵਲੋਂ ਨਾਮਜਦਗੀ ਪੱਤਰ ਭਰਨ ਵਾਲਿਆਂ ‘ਚ ਵਾਰਡ 1 ਤੋਂ ਮਹਿਲਾ ਸ਼ਹਿਰੀ ਪ੍ਰਧਾਨ ਕਾਂਗਰਸ ਸਰੋਜ ਮਿਨਹਾਸ, ਵਾਰਡ 2 ਤੋਂ ਸੁਦੇਸ਼ ਕੁਮਾਰ ਟੋਨੀ,ਵਾਰਡ 3 ਤੋਂ ਪ੍ਰਿੰਸੀਪਲ ਕਰਨੈਲ ਸਿੰਘ ਦੀ ਪਤਨੀ ਕਮਲਜੀਤ ਕੌਰ, ਵਾਰਡ 4 ਤੋਂ ਹਰਵਿੰਦਰ ਕੁਮਾਰ ਸੋਨੂ,ਵਾਰਡ 5 ਤੋਂ ਅਨੁਰਾਧਾ ਸ਼ਰਮਾ, ਵਾਰਡ 6 ਤੋਂ ਕਾਂਗਰਸ ਦੇ ਸਹਿਰੀ ਪ੍ਰਧਾਨ ਜਸਵਿੰਦਰ ਸਿੰਘ ਜੱਸਾ, ਵਾਰਡ 7 ਤੋਂ ਯੂਥ ਬਲਾਕ ਪ੍ਰਧਾਨ ਅਚਿਨ ਸ਼ਰਮਾ ਦੇ ਮਾਤਾ ਪ੍ਰਮੋਦ ਕੁਮਾਰੀ,ਵਾਰਡ 8 ਤੋਂ ਐਡਵੋਕੇਟ ਸੰਦੀਪ ਕੁਮਾਰ ਜੈਨ, ਵਾਰਡ 9 ਤੋਂ ਵਾਈਸ ਪ੍ਰਧਾਨ ਅਜੀਤ ਕੁਮਾਰ ਦੇ ਪਤਨੀ ਸੁਨੀਤਾ, ਵਾਰਡ 10 ਤੋਂ ਸਾਬਕਾ ਕੌਂਸਲਰ ਬਲਵਿੰਦਰ ਪਾਲ ਬਿੱਲਾ ਅਤੇ ਵਾਰਡ 11 ਤੋਂ ਸੂਬੇਦਾਰ ਰੇਸ਼ਮ ਸਿੰਘ ਸ਼ਾਮਲ ਹਨ। ਇਸ ਮੌਕੇ ਬਲਾਕ ਪ੍ਰਧਾਨ ਕਾਂਗਰਸ ਕੈਪਟਨ ਬਹਾਦਰ ਸਿੰਘ,ਯੂਥ ਬਲਾਕ ਪ੍ਰਰਧਾਨ ਅਚਿਨ ਸ਼ਰਮਾ,ਤੀਰਥ ਸਿੰਘ ਦਾਤਾ, ਟੋਨੀ ਪੁਰੀ,ਪ੍ਰਿੰ ਕਰਨੈਲ ਸਿੰਘ ਕਲਸੀ, ਹਰਦੀਪ ਸਿੰਘ ਪਿੰਕੀ, ਹਰਵਿੰਦਰ ਸਿੰਘ ਸਰਾਈਂ, ਅਮਰਿੰਦਰ ਸਿੰਘ, ਪਰਮਵੀਰ ਸਿੰਘ ਸਣੇ ਭਾਰੀ ਗਿਣਤੀ ਵਿਚ ਕਾਂਗਰਸੀ ਵਰਕਰ ਹਾਜਰ ਸਨ।
- ਪੰਜਾਬ ਸਰਕਾਰ ਵਲੋਂ 4 ਕਰੋੜ ਰੁਪਏ ਦੀ ਲਾਗਤ ਨਾਲ ਬਣਾਈ ਜਾਵੇਗੀ ਚੱਬੇਵਾਲ-ਬਜਰਾਵਰ-ਪੱਟੀ ਲਿੰਕ ਰੋਡ : ਡਾ. ਰਾਜ ਕੁਮਾਰ
- LATEST : ਰਵਿੰਦਰਪਾਲ ਸਿੰਘ ਸੰਧੂ ਨੇ DCP INVESTIGATION AMRITSAR ਵਜੋਂ ਅਹੁਦਾ ਸੰਭਾਲਿਆ
- ਸਿਵਲ ਸਰਜਨ ਡਾ. ਪਵਨ ਨੇ ਕੀਤਾ ਹੁਸ਼ਿਆਰਪੁਰ ਦੇ ਵੱਖ-ਵੱਖ ਅਰਬਨ ਆਯੂਸ਼ਮਾਨ ਆਰੋਗਿਆ ਕੇੰਦਰਾਂ ਦਾ ਅਚਨਚੇਤ ਦੌਰਾ
- ਨੌਜਵਾਨਾਂ ਨੂੰ ਦੇਸ਼ ਦੀਆ ਨਾਮੀ ਕੰਪਨੀਆਂ ‘ਚ ਸਿਖਲਾਈ ਦਾ ਮੌਕਾ, 31 ਮਾਰਚ ਤੱਕ ਕੀਤਾ ਜਾ ਸਕਦੈ ਅਪਲਾਈ
- #DC_JAIN : ਹਥਿਆਰ ਲੈ ਕੇ ਚੱਲਣ ‘ਤੇ ਪਾਬੰਦੀ ਦੇ ਹੁਕਮ, ਸਰਪੰਚਾਂ ਨੂੰ ਠੀਕਰੀ ਪਹਿਰੇ ਲਾਉਣ ਦੀ ਅਪੀਲ
- #RTO_GILL : ਆਈ-ਆਰਏਡੀ ਤੇ ਈ-ਡੀਏਆਰ ਪੋਰਟਲ ਦੀ ਅਧਿਕਾਰੀਆਂ ਨੂੰ ਦਿੱਤੀ ਗਈ ਸਿਖਲਾਈ

EDITOR
CANADIAN DOABA TIMES
Email: editor@doabatimes.com
Mob:. 98146-40032 whtsapp