ਰਾਜਦੀਪ ਟੋਲਵੇਜ਼ ਲਿਮਟਿਡ ਮਾਨਗੜ੍ਹ ਦੇ ਸਮੂਹ ਮੁਲਾਜਮਾਂ ਵਲੋਂ ਆਪਣੀਆਂ ਹੱਕੀ ਮੰਗਾਂ ਸਬੰਧੀ ਡੀ.ਆਰ.ਓ ਨੂੰ ਮੰਗ ਪੱਤਰ ਸੌਂਪਿਆ


ਗੜ੍ਹਦੀਵਾਲਾ,21 ਫਰਵਰੀ (CHOUDHARY ): ਰੋਹਨ ਰਾਜਦੀਪ ਟੋਲਵੇਜ਼ ਲਿਮਟਿਡ ਮਾਨਗੜ੍ਹ ਦੇ ਸਮੂਹ ਮੁਲਾਜਮਾਂ ਵਲੋਂ ਆਪਣੀਆਂ ਹੱਕੀ ਮੰਗਾਂ ਸਬੰਧੀ ਮੈਨਜੇਰ ਰਾਵਿੰਦਰ ਕੁਮਾਰ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਹੁਸਿਆਰਪੁਰ ਤੱਕ ਪਹੁੰਚਾਉਣ ਲਈ ਇੱਕ ਮੰਗ ਪੱਤਰ ਡੀ.ਆਰ.ਓ ਅਮਨਪਾਲ ਸਿੰਘ ਨੂੰ ਸੌਪਿਆ ਗਿਆ। ਜਿਸ ਵਿੱਚ ਮੰਗ ਕੀਤੀ ਗਈ ਕਿ ਕਿਸਾਨ ਧਰਨੇ ਕਾਰਨ 9
ਅਕਤੂਬਰ 2020ਤੋ ਟੋਲ ਪਲਾਜਾ ਮੁਕੰਮਲ ਤੌਰ ਤੇ ਬੰਦ ਹੋਏ ਹਨ ਜਿਨ੍ਹਾਂ ਨੂੰ 4 ਮਹੀਨੇ 10ਦਿਨ ਹੋ ਚੁੱਕੇ ਹਨ। ਜਿਸ ਕਰ ਕੇ ਕੰਪਨੀ ਨੂੰ ਹੁਣ ਤੱਕ ਲਗਭਗ  ਕਰੋੜਾਂ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ। ਕੰਪਨੀ ਵਲੋਂ ਟੋਲ ਪਲਾਜਾ ਬੰਦ ਹੋਣ ਕਰਕੇ ਮੁਲਾਜ਼ਮਾਂ ਨੂੰ ਤਨਖਾਹਾਂ ਦਿੱਤੀਆਂ ਜਾ ਰਹੀਆਂ ਹਨ।ਇਹ ਘਾਟਾ ਜੇਕਰ ਟੋਲ ਪਲਾਜੇ ਨਾ ਸ਼ੁਰੂ ਕੀਤੇ
ਗਏ ਤਾਂ ਕੰਪਨੀ ਨੂੰ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਮੌਕੇ ਮੰਗ ਕੀਤੀ ਗਈ ਕਿ ਪ੍ਰਸ਼ਾਸ਼ਨ ਉੱਕਤ ਮਾਮਲੇ ਸਬੰਧੀ ਗੰਭੀਰਤਾ ਨਾਲ ਵਿਚਾਰ ਕਰਕੇ ਇਸ ਨੂੰ ਹੱਲ ਕਰਨ ਲਈ ਪਹਿਲ ਕਦਮੀ ਕਰੇ।ਇਸ ਮੌਕੇ ਸੁਰਿੰਦਰ ਕੁਮਾਰ, ਅਸ਼ੋਕ ਅਨੰਦ, ਕੁਲਦੀਪ ਸਿੰਘ,ਸੁਖਬੀਰ ਸਿੰਘ, ਗਨੇਸ਼ ਦਿਉੜੇ,ਮਲਕੀਤ ਸਿੰਘ, ਅਵਤਾਰ ਸਿੰਘ ਖੰਡਾ,ਅਮਨਦੀਪ ਕੌਰ,ਅਮਨਪ੍ਰੀਤ ਕੌਰ ਸਮੇਤ ਟੋਲ ਪਲਾਜਾ ਮੁਲਾਜ਼ਮ ਹਾਜ਼ਰ ਸਨ।

Related posts

Leave a Reply