ਸ.ਸ.ਸ ਸਮਾਰਟ ਸਕੂਲ ਤੇਲੀ ਚੱਕ ਦੀ ਵਿਦਿਆਰਥਣ ਅਮਨਪ੍ਰੀਤ ਕੌਰ ਪ੍ਰਸ਼ੰਸਾ ਪੱਤਰ ਨਾਲ ਸਨਮਾਨਿਤ

ਗੜ੍ਹਦੀਵਾਲਾ 11 ਨਵੰਬਰ (ਚੌਧਰੀ) : ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਤੇਲੀ ਚੱਕ ਵਿਖੇ ਪ੍ਰਿੰਸੀਪਲ ਜਪਿੰਦਰ ਕੁਮਾਰ ਜੀ ਰਹਿਨੁਮਾਈ ਹੇਠ, ਵਿਦਿਆਰਥਣ ਅਮਨਪ੍ਰੀਤ ਕੌਰ ਨੇ ਆਨਲਾਈਨ ਸਟੇਟ ਪੱਥਰ ਕੁਇਜ਼ ਮੁਕਾਬਲੇ ਵਿਚ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ । ਮਾਨਯੋਗ ਮੁੱਖ ਚੋਣ ਅਫ਼ਸਰ ਪੰਜਾਬ ਦੇ ਹਸਤਾਖਰ ਹਿੱਤ ਪ੍ਰਸੰਸਾ ਪੱਤਰ ਪ੍ਰਾਪਤ ਕੀਤਾ।ਇਹ ਪ੍ਰਸੰਸਾ ਪੱਤਰ ਵਧੀਕ ਡਿਪਟੀ ਕਮਿਸ਼ਨਰ ਕਮ ਵਧੀਕ ਜਿਲ੍ਹਾ ਚੋਣ ਅਫ਼ਸਰ ਹੁਸ਼ਿਆਰਪੁਰ ਜੀ ਪਾਸੋਂ ਪ੍ਰਾਪਤ ਕੀਤਾ ਗਿਆ।

ਇਸ ਮੌਕੇ ਤੇ ਜਿਲ੍ਹਾ ਸਿਖਿਆ ਅਫ਼ਸਰ ਇੰਜ.ਸੰਜੀਵ ਗੌਤਮ ਵਲੋਂ ਵੀ ਇਸ ਪ੍ਰਾਪਤੀ ਤੇ ਵਿਦਿਆਰਥਣ ਅਮਨਪ੍ਰੀਤ ਕੌਰ ਨੂੰ ਅਸ਼ੀਰਵਾਦ ਦਿੱਤਾ ਹੈ। ਇਸ ਮੌਕੇ ਸਕੂਲ ਪ੍ਰਿੰਸੀਪਲ ਜਪਿੰਦਰ ਕੁਮਾਰ ਨੇ ਅਮਨਪ੍ਰੀਤ ਕੌਰ ਨੂੰ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਸਮੂਹ ਅਧਿਆਪਕ ਸਹਿਬਾਨ ਅਤੇ ਸਕੂਲ ਦੇ ਸਵੀਪ ਇੰਚਾਰਜ ਪੁਸ਼ਪਿੰਦਰ ਕੌਰ ਇਸ ਲਈ ਵਧਾਈ ਦੇ ਪਾਤਰ ਹਨ, ਜਿਹਨਾਂ ਦੀ ਬਦੌਲਤ ਸਕੂਲ ਹਰ ਪੱਖ ਵਿੱਚ ਤਰੱਕੀ ਹਾਸਿਲ ਕਰ ਰਿਹਾ ਹੈ।ਇਸ ਮੌਕੇ ਤੇ ਸਵੀਪ ਇੰਚਾਰਜ ਪੁਸ਼ਪਿੰਦਰ ਕੌਰ ਨਾਲ ਪੀ. ਟੀ.ਆਈ. ਜਗਦੀਸ਼ ਸਿੰਘ ਹਾਜਰ ਸਨ।

Related posts

Leave a Reply