#AMERICA : ਅਮੇਰਿਕਾ ਚ ਹੁਸ਼ਿਆਰਪੁਰ ਦਸੂਹਾ ਦੇ  22 ਸਾਲਾ ਨੌਜਵਾਨ ਦੀ ਡੁੱਬ ਕੇ ਮਰਨ ਕਾਰਨ ਮੌਤ

ਅਮੇਰਿਕਾ ਚ ਹੁਸ਼ਿਆਰਪੁਰ ਦੇ  22 ਸਾਲਾ ਨੌਜਵਾਨ ਮਨਪ੍ਰੀਤ ਸਿੰਘ ਦੀ ਡੁੱਬ ਕੇ ਮਰਨ ਕਾਰਨ ਮੌਤ

#AMERICA : ਅਮਰੀਕਾ ਚ ਹੁਸ਼ਿਆਰਪੁਰ ਦੇ  22 ਸਾਲਾ ਨੌਜਵਾਨ ਮਨਪ੍ਰੀਤ ਸਿੰਘ ਦੀ ਮੌਤ ਹੋ ਗਈ ਹੈ।  ਮਨਪ੍ਰੀਤ ਮਾਪਿਆਂ ਦਾ ਇਕਲੌਤਾ ਪੁਤ ਸੀ ਜਿਸ ਦੀ ਮੌਤ ਦੀ ਖਬਰ ਜਿਵੇਂ ਹੀ ਘਰ ਪਹੁੰਚੀ
ਤਾਂ ਪਰਿਵਾਰ ਸਦਮੇ ਚ ਚਲਾ ਗਿਆ | | ਮਨਪ੍ਰੀਤ ਸਿੰਘ ਹੁਸ਼ਿਆਰਪੁਰ ਦੇ ਹਲਕਾ ਦਸੂਹਾ ਅਧੀਨ ਪੈਂਦੇ ਪਿੰਡ ਟੇਰਕੀਆਣਾ ਦੇ ਸ਼ੂਰੀਆਂ ਮੁਹੱਲੇ ਦਾ ਰਹਿਣ ਵਾਲਾ ਸੀ | ਮਨਪ੍ਰੀਤ ਸਿੰਘ  2019 ਚ ਅਮਰੀਕਾ ਗਿਆ ਸੀ |

ਉਹ ਅਮਰੀਕਾ ਦੇ ਸਿਆਟਲ ਸ਼ਹਿਰ ‘ਚ ਰਹਿੰਦਾ ਸੀ। ਬੀਤੀ ਰਾਤ ਅਮਰੀਕਾ ਤੋਂ ਮਨਪ੍ਰੀਤ ਦੇ ਦੋਸਤ ਦਾ ਫੋਨ ਆਇਆ ,ਜਿਸ ਨੇ ਦੱਸਿਆ ਕਿ ਮਨਪ੍ਰੀਤ ਦੀ ਪਾਣੀ ‘ਚ ਡੁੱਬਣ ਕਾਰਨ ਮੌਤ ਹੋ ਗਈ ਹੈ।
ਪਰਿਵਾਰ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਮਨਪ੍ਰੀਤ ਦੀ
ਮ੍ਰਿਤਕ ਦੇਹ ਨੂੰ ਭਾਰਤ ਲਿਆਂਦਾ ਜਾਵੇ ਤਾਂ ਜੋ ਉਹ  ਉਸਦਾ ਅੰਤਿਮ ਸੰਸਕਾਰ ਕਰ ਸਕੇ। ਪਿੰਡ ਚ ਸੋਗ ਦੀ ਲਹਿਰ ਹੈ। 

He lived in Seattle, USA. Last night, Manpreet’s friend got a call from America, who said that Manpreet has died due to drowning.

1000
1000

Related posts

Leave a Reply