AMRITSAR : ਦਰਿੰਦਗੀ ਦੀ ਹੱਦ : ਅਗਵਾਕਾਰਾਂ ਨੇ ਸਕੂਲ ਚ ਪੇਪਰ ਦੇਣ ਗਏ ਬੱਚੇ ਨੂੰ ਮਾਰ ਕੇ ਨਹਿਰ ਵਿਚ ਸੁੱਟ ਦਿੱਤਾ, ਲਾਸ਼ ਦੀ  ਭਾਲ ਜਾਰੀ

ਅੰਮ੍ਰਿਤਸਰ :- ਅੰਮ੍ਰਿਤਸਰ ਇਕ ਸਕੂਲ ਪੜ੍ਹਦੇ ਛੋਟੇ ਬੱਚੇ ਨੂੰ  ਅਗਵਾ ਕਰ ਲਿਆ ਗਿਆ ਤੇ ਬਾਅਦ ਚ ਮੌਤ ਦੇ ਘਾਟ ਉਤਾਰ ਕੇ ਨਹਿਰ ਚ ਸੁੱਟ ਦਿੱਤਾ   । ਜਾਣਕਾਰੀ ਅਨੁਸਾਰ ਬੱਚੇ ਦੇ ਪਿਤਾ ਨੇ ਦੱਸਿਆ ਕਿ ਉਸ ਦੇ ਬੱਚੇ ਦਾ ਨਾਮ ਰੋਹਿਤ ਰੰਜਨ ਹੈ ਅਤੇ ਉਹ ਘਰ ਤੋਂ ਸਕੂਲ ਪੇਪਰ ਦੇਣ ਗਿਆ ਸੀ ਅਤੇ ਪੇਪਰ ਦੇ ਕੇ ਉਹ ਘਰ ਵਾਪਸ ਨਾ ਪਰਤਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਸ਼ਾਮ ਨੂੰ ਕਿਸੇ ਅਣਪਛਾਤੇ ਨੰਬਰ ਤੋਂ ਫੋਨ ਆਉਣੇ ਸ਼ੁਰੂ ਹੋ ਗਏ ਅਤੇ ਇਹ ਕਿਹਾ ਜਾਣ ਲੱਗਾ ਕਿ ਉਨ੍ਹਾਂ ਦਾ ਬੱਚਾ ਅਗਵਾ ਕਰ ਦਿੱਤਾ ਗਿਆ ਹੈ ਅਗਰ ਉਨ੍ਹਾਂ ਦਾ ਬੱਚਾ ਸਹੀ ਸਲਾਮਤ ਵਾਪਸ ਚਾਹੀਦਾ ਹੈ ਤੇ ਉਨ੍ਹਾਂ ਨੂੰ ਕਰੀਬ ਸਾਢੇ ਤਿੰਨ ਲੱਖ ਰੁਪਏ  ਦਿਤੇ ਜਾਣ ਨਹੀਂ ਤੇ ਉਨ੍ਹਾਂ ਦੇ ਬੱਚੇ ਨੂੰ ਮਾਰ ਦੇਣਗੇ । ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ।  

ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਰੋਹਿਤ ਰੰਜਨ ਨਾਮ ਦਾ ਬੱਚਾ ਅਗਵਾ ਹੋਇਆ ਹੈ, ਪੁਲਿਸ ਪਾਰਟੀਆਂ ਬਣਾ ਕੇ ਮੌਕੇ ਤੇ ਜਾ ਕੇ ਬੱਚੇ ਦੀ ਭਾਲ ਸ਼ੁਰੂ ਕੀਤੀ ਅਤੇ ਅਗਵਾਕਾਰ ਨੂੰ ਗ੍ਰਿਫ਼ਤਾਰ ਕੀਤਾ ਅਤੇ ਪੁੱਛ ਗਿੱਛ ਦੌਰਾਨ  ਅਗਵਾਕਾਰਾਂ ਨੇ ਦੱਸਿਆ ਕਿ  ਬੱਚੇ ਨੂੰ ਇਸ ਲਈ ਮਾਰ ਦਿੱਤਾ ਹੈ ਕਿਉਂਕਿ ਬੱਚਾ ਓਹਨਾ ਨੂੰ ਗਾਲ੍ਹਾਂ ਕੱਢ ਰਿਹਾ ਸੀ ।

ਅਗਵਾਕਾਰਾਂ ਨੇ ਬੱਚੇ ਨੂੰ ਮਾਰ ਕੇ ਅੰਮ੍ਰਿਤਸਰ ਤਾਰਾਂਵਾਲਾ ਪੁਲ ਨਹਿਰ ਵਿਚ ਸੁੱਟ ਦਿੱਤਾ । ਜਿਸ ਤੋਂ ਬਾਅਦ ਪੁਲੀਸ ਅਗਵਾਕਾਰ ਦੇ ਕਹਿਣ ਤੇ ਨਿਸ਼ਾਨਦੇਹੀ ਦੇ ਉੱਤੇ ਬੱਚੇ ਦੀ ਲਾਸ਼ ਦੀ  ਭਾਲ ਕਰ ਰਹੀ ਹੈ ।

Related posts

Leave a Reply