ਕਿਰਤੀ ਕਿਸਾਨ ਯੂਨੀਅਨ ਵਲੋਂ ਕੇਂਦਰ ਦੀਆਂ ਕਿਸਾਨ ਮਾਰੂ ਨੀਤੀਆਂ ਵਿਰੁੱਧ 10 ਜੁਲਾਈ ਤੋਂ ਢੋਲ ਮਾਰਚ ਕਰਨ ਦਾ ਐਲਾਨ

ਕਿਰਤੀ ਕਿਸਾਨ ਯੂਨੀਅਨ ਵਲੋਂ ਕੇਂਦਰ ਦੀਆਂ ਕਿਸਾਨ ਮਾਰੂ ਨੀਤੀਆਂ ਵਿਰੁੱਧ 10 ਜੁਲਾਈ ਤੋਂ ਢੋਲ ਮਾਰਚ ਕਰਨ ਦਾ ਐਲਾਨ

ਅੰਮ੍ਰਿਤਸਰ,1 ਜੁਲਾਈ( ਰਾਜਨ ਮਾਨ) : ਕਿਰਤੀ ਕਿਸਾਨ ਯੂਨੀਅਨ ਨੇ ਕਿਸਾਨ ਵਿਰੋਧੀ ਆਰਡੀਨੈੰਸਾਂ,ਬਿਜਲੀ ਬਿਲ 2020 ਤੇ ਤੇਲ ਦੀਆਂ ਕੀਮਤਾਂ ਤੇ ਅੰਦੋਲਨ ਵਿੱਢਣ ਲਈ ਸੂਬਾ ਕਮੇਟੀ ਦੀ ਮੀਟਿੰਗ ਕਰਕੇ 10 ਤੋਂ 25 ਜੁਲਾਈ ਤੱਕ ਪਿੰਡਾਂ ਵਿੱਚ ਢੋਲ ਮਾਰਚ ਕਰਕੇ ਕਿਸਾਨਾਂ ਨੁੂੰ ਇਹਨਾਂ ਆਰਡੀਨੈਸਾਂ ਖਿਲਾਫ਼ ਵਿਸ਼ਾਲ ਲਾਮਬੰਦੀ ਲਈ ਤਿਆਰ ਕਰਨ ਦਾ ਫੈਸਲਾ ਕੀਤਾ ਹੈ।

 ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਤੇ ਸੂਬਾ ਪ੍ਰੈਸ ਸਕੱਤਰ ਜਤਿੰਦਰ ਛੀਨਾ ਨੇ ਕਿਹਾ ਕੇ ਕੇਂਦਰ ਦੀ ਮੋਦੀ ਹਕੂਮਤ ਨੇ ਕਰੋਨਾ ਦੀ ਆੜ ਚ ਲੌਕਡਾਓੂਨ ਦੌਰਾਨ ਲੋਕਾਂ ਨੂੰ ਘਰਾਂ ਚ ਬੰਦ ਕਰਕੇ ਕਿਸਾਨੀ ਨੁੂੰ ਓੁਜਾੜਨ ਲਈ ਸਰਕਾਰੀ ਖਰੀਦ ਬੰਦ ਕਰਨ ਤੇ ਪ੍ਰਾਈਵੇਟ ਮੰਡੀਆਂ ਖੋਲਣ ਨਾਲ ਜਰੂਰੀ ਵਸਤਾਂ ਸੇਵਾਵਾਂ ਕਾਨੂੰਨ  ਚ ਸੋਧ ਕਰਕੇ ਕਿਸਾਨੀ ਤੇ ਆਮ ਲੋਕਾਂ ਨੂੰ ਓੁਜਾੜ ਕੇ ਕਾਰਪੋਰੇਟ ਨੁੂੰ ਮੋਟੇ ਗੱਫੇ ਦੇਣ ਦਾ ਫੈਸਲਾ ਕੀਤਾ ਹੈ।ਓੁਹਨਾਂ ਕਿਹਾ ਇਹ ਆਰਡੀਨੈੰਸ ਕੰਟਰੈਕਟ ਖੇਤੀ ਦਾ ਵੀ ਰਾਹ ਖੋਲਦਾ ਹੈ।

ਜਿਸ ਵਿੱਚ ਪ੍ਰਾਈਵੇਟ ਕੰਪਨੀ ਕਿਸਾਨ ਨੁੂੰ ਮਰਜੀ ਦਾ ਬੀਜ, ਖਾਦ ,ਮਸ਼ੀਨਰੀ ਤੇ ਸਲਾਹ ਤੱਕ ਦੇਵੇਗੀ ਅਤੇ ਕੰਨਟਰੈਕਟ ਵਾਲੀ ਖੇਤੀ ਤਹਿਤ ਓੁਪਜ ਦੀ ਗੁਣਵੱਤਾ ਵੀ ਤਹਿ ਹੋਵੇਗੀ।ਜੋ ਤਹਿ ਮਾਪਦੰਡ ਤੇ ਖਰੀ ਨਾ ਓੁਤਰਣ ਤੇ ਕਿਸਾਨੀ ਨੂੰ ਆਪਣੀ ਜਿਣਸ ਕੌਡੀਆ ਭਾਅ ਦੇਣੀ ਪਵੇਗੀ ਜੋ ਕਰਜ ਮਾਰੀ ਕਿਸਾਨੀ ਲਈ ਹੋਰ ਘਾਤਕ ਸਾਬਿਤ ਹੋਵੇਗੀ।ਓੁਹਨਾ ਕਿਹਾ ਕੇ ਆਰਡੀਨੈਂਸਾ ਵਿੱਚ ਘੱਟੋ ਘੱਟ ਸਮਰਥਨ ਮੁੱਲ ਦਾ ਕੋਈ ਜਿਕਰ ਨਹੀ ਹੈ ਅਤੇ ਕੇਂਦਰੀ ਮੰਤਰੀ ਵੀ ਕਹਿ ਰਹੇ ਹਨ ਕੇ ਸਮਰਥਨ ਮੁੱਲ ਦੇਸ਼ ਦੀ ਆਰਥਿਕਤਾ ਨੁੂੰ ਨੁਕਸਾਨ ਪਹੁਚਾਓੁਦਾ ਹੈ।     

ਕਿਸਾਨ ਆਗੂਆਂ ਨੇ ਕਿਹਾ ਕੇ ਬਿਜਲੀ ਬਿਲ 2020 ਜਿਥੇ ਸੂਬਿਆਂ ਦੇ ਅਧਿਕਾਰਾਂ ਤੇ ਡਾਕਾ ਹੈ ਓੁਥੇ ਕਿਸਾਨਾਂ ਦੀਆਂ ਖੇਤੀ ਮੋਟਰਾਂ ਤੇ ਬਿਲ ਲਾਗੂ ਕਰਨ ਲਈ ਰਾਹ ਪੱਧਰਾ ਕਰਦਾ ਹੈ।ਓੁਹਨਾਂ ਕਿਹਾ ਕੇ ਇਸ ਬਿਲ ਰਾਹੀ ਬਿਜਲੀ ਦਰਾਂ ਦੀਆਂ ਅਲੱਗ ਅਲੱਗ ਸਲੈਬ ਖਤਮ ਕਰਕੇ ਸਭ ਤੋਂ ਮਹਿੰਗੀ ਬਿਜਲੀ ਦਰ ਪਹਿਲੀ ਯੂਨਿਟ ਤੋਂ ਹੀ ਲਾਗੂ ਹੋਵੇਗੀ ਜਿਸ ਨਾਲ ਘਰੇਲੂ ਖਪਤ ਲਈ ਬਿਜਲੀ ਹੋਰ ਮਹਿੰਗੀ ਹੋਵੇਗੀ ਜੋ ਕੇ ਪੰਜਾਬ ਚ ਪਹਿਲਾ ਹੀ ਬਹੁਤ ਮਹਿੰਗੀ ਹੈ ਅਤੇ ਲੋਕਾਂ ਲਈ ਬਿਜਲੀ ਬਿਲ ਭਰਨੇ ਔਖੇ ਹੋਏ ਪਏ ਨੇ।ਇੱਕ ਵੱਖਰੇ ਮਤੇ ਰਾਹੀਂ ਸੂਬਾ ਪ੍ਰਧਾਨ ਨਿਰਭੈ ਸਿੰਘ ਤੇ ਦੂਜੇ ਸਾਥੀਆਂ ਨੂੰ ਵਾਅਦੇ ਅਨੁਸਾਰ ਕੇਸ ਵਾਪਿਸ ਲੈ ਕਿ ਫੋਰੀ ਰਿਹਾ ਕਰਨ ਦੀ ਮੰਗ ਕੀਤੀ ਗੲੀ ।ਮੀਟਿੰਗ ਵਿੱਚ ਸੂਬਾ ਕਮੇਟੀ ਮੈਬਰ ਬਲਵਿੰਦਰ ਭੁੱਲਰ ਹਰਮੇਸ਼ ਢੇਸੀ ਤਰਲੋਚਨ ਝੋਰੜਾਂ ਭੁਪਿੰਦਰ ਲੌਗੋਵਾਲ ਅਮਰਜੀਤ ਹਨੀ ਸੰਤੋਖ ਸੰਧੂ ਵੀ ਹਾਜਿਰ ਸਨ।

Related posts

Leave a Reply