ਬੇਸਿਕ ਲਾਈਫ ਸਪੋਰਟ ਸਿਸਟਮ ਨਾਲ ਲੈਸ ਐਂਬੂਲੈਂਸ ਜ਼ਿਲ੍ਹਾ ਹਸਪਤਾਲ ਰੂਪਨਗਰ ਨੂੰ ਮਿਲੀ

ਹੁਸਿਆਰਪੁਰ /ਰੂਪਨਗਰ ,30 ਸਤੰਬਰ (ਚੌਧਰੀ) : ਕੋਵਿਡ ਮਹਾਂਮਾਰੀ ਦੇ ਚੱਲਦਿਆ ਇਲਾਕਾ ਨਿਵਾਸੀਆਂ ਨੂੰ ਬਿਹਤਰ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਉਣ ਦੀ ਕੋਸ਼ਿਸ਼ਾਂ ਨੂੰ ਹੋਰ ਹੁਲਾਰਾ ਮਿਲਿਆ ਜਦੋਂ ਐਮ.ਪੀ.ਲੈਡ ਫੰਡ ਅਧੀਨ ਮੈਂਬਰ ਪਾਰਲੀਮੈਂਟ ਲੋਕ ਸਭਾ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਸ਼੍ਰੀ ਮਨੀਸ਼ ਤਿਵਾੜੀ ਜੀ ਵੱਲੋ ਦਿੱਤੀ ਗਈ 15 ਲੱਖ ਦੀ ਗ੍ਰਾਂਟ ਵਿੱਚੋ ਇੱਕ ਬੇਸਿਕ ਲਾਇਫ ਸਪੋਰਟ ਸਿਸਟਮ ਨਾਲ ਲੈਸ ਐਂਬੁਲੈਂਸ ਜਿਲ੍ਹਾ ਹਸਪਤਾਲ ਰੂਪਨਗਰ ਨੂੰ ਪ੍ਰਾਪਤ ਹੋਈ।

ਇਸ ਬਾਰੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਰੂਪਨਗਰ ਡਾ.ਐਚ. ਐਨ ਸ਼ਰਮਾ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਰੂਪਨਗਰ ਮੈਡਮ ਸੋਨਾਲੀ ਗਿਰਿ ਦੇ ਯਤਨਾਂ ਸਦਕਾ ਕੋਵਿਡ ਮਹਾਂਮਾਰੀ ਦੋਰਾਨ ਮਰੀਜਾਂ ਦੀ ਸ਼ਿਫਟਿੰਗ ਅਤੇ ਐਮਰਜੇਂਸੀ ਕੇਸਾਂ ਦੀ ਸ਼ਿਫਟਿੰਗ ਲਈ  ਅੱਜ ਇੱਕ ਐਂਬੂਲੇਂਸ ਸਿਵਲ ਹਸਪਤਾਲ ਨੂੰ ਪ੍ਰਾਪਤ ਹੋਈ ਹੈ ਜ਼ੋ ਕਿ ਮਰੀਜਾਂ ਦੀ ਸੇਵਾ ਲਈ ਤੈਨਾਤ ਕਰ ਦਿੱਤੀ ਗਈ ਹੈ।ਜਿਕਰਯੋਗ ਹੈ ਕਿ ਜਿਲ੍ਹੇ ਵਿੱਚ ਪਹਿਲਾਂ ਵੀ ਇੱਕ ਐਂਬੂਲੇਂਸ ਐਡਵਾਂਸ ਲਾਇਫ ਸਪੋਰਟ ਸਿਸਟਮ ਜਿਵੇਂ ਕਿ ਵੈਂਟੀਲੇਟਰ ਆਦਿ ਨਾਲ ਲੈਸ ਤਾਇਨਾਤ ਕੀਤੀ ਗਈ ਹੈ।

ਉਹਨਾਂ ਕਿਹਾ ਕਿ ਉਹ ਮੈਂਬਰ ਪਾਰੀਲਮੈਂਟ ਜੀ ਦੇ ਇਸ ਉਪਰਾਲੇ ਲਈ ਉਹਨਾਂ ਦਾ ਧੰਨਵਾਦ ਕਰਦੇ ਹਨ ਤੇ ਇਹ ਸੁਨਿਸ਼ਚਿਤ ਕੀਤਾ ਜਾਵੇਗਾ ਕਿ ਉਕਤ ਐਂਬੁਲੇਂਸ ਵੱਧ ਤੋ ਵੱਧ ਲੋਕਾਂ ਦੇ ਕੰਮ ਆ ਸਕੇ।ਇਸ ਮੌਕੇ ਉਹਨਾਂ ਨਾਲ ਅਸਿਸਟੈਂਟ ਹਸਪਤਾਲ ਐਡਮਿਨਸਟ੍ਰੇਟਰ ਡਾ. ਜਸ਼ਨਮੀਤ ਕੌਰ ਅਤੇ ਬੀ.ਸੀ.ਸੀ.ਕੋਆਰਡੀਨੇਟਰ ਸੁਖਜੀਤ ਕੰਬੋਜ਼ ਹਾਜਰ ਸਨ।

Related posts

Leave a Reply