ਗੜਸ਼ੰਕਰ ਚ ਪੈਂਦੇ ਪਿੰਡ ਸੌਲੀ ਚ ਸੀਪੀਐਮ ਦੀ ਹੋਈ ਅਹਿਮ ਮੀਟਿੰਗ


ਗੜਸ਼ੰਕਰ 14 ਸਤੰਬਰ(ਅਸ਼ਵਨੀ ਸ਼ਰਮਾ) : ਗੜਸ਼ੰਕਰ ਤਹਿਸੀਲ ਦੇ ਸੌਲੀ ਵਿੱਚ ਸੀ ਪੀ ਆਈ (ਐਮ) ਵਲੋਂ ਰੋਹ ਭਰੀ ਵਿਸ਼ਾਲ ਮੀਟਿੰਗ ਹੋਈ। ਇਸ ਮੀਟਿੰਗ ਨੂੰ ਕਾਮਰੇਡ ਦਰਸ਼ਨ ਸਿੰਘ ਮੱਟੂ ਜਿਲਾ ਸਕੱਤਰ ਤੇ ਜਿਲਾ ਸਕੱਤਰੇਤ ਮੈਂਬਰ ਕਾਮਰੇਡ ਗੁਰਨੇਕ ਸਿੰਘ ਭੱਜਲ ਨੇ ਸੰਬੋਧਨ ਕਰਦੇ ਹੋਏ ਕੋਰੋਨਾ ਮਹਾਂਮਾਰੀ ਕਰਕੇ ਭੁੱਖਮਰੀ ਦੇ ਕੰਗਾਰ ਤੇ ਖੜੇ ਲੋਕਾਂ ਨੂੰ 7500ਰੁਪਏ ਤੇ 10 ਕਿਲੋ ਅਨਾਜ ਪ੍ਰਤੀ ਮਹੀਨਾ ਛੇ ਮਹੀਨੇ ਤਕ ਦੇਣ ਦੀ ਮੰਗ ਕੀਤੀ।ਕਿਸਾਨਾਂ ਤੇ ਖੇਤ ਮਜਦੂਰਾਂ ਦੇ ਕਰਜੇ ਮਾਫ ਕੀਤੇ ਜਾਣ,ਅਵਾਰਾ ਪਸ਼ੂਆਂ ਤੇ ਜੰਗਲੀ ਜਾਨਵਰਾਂ ਦਾ ਸਰਕਾਰ ਪ੍ਰਬੰਧ ਕਰੇ ਅਤੇ ਨੁਕਸਾਨ ਦਾ ਮੁਆਵਜਾ ਦਿੱਤਾ ਜਾਵੇ।

ਕੱਟੇ ਨੀਲੇ ਕਾਰਡ ਬਹਾਲ ਕੀਤੇ ਜਾਣ ਅਤੇ ਰਹਿੰਦੇ ਕਾਰਡ ਬਣਾਏ ਜਾਣ।ਕੰਢੀ ਨਹਿਰ ਵਿੱਚ ਪਾਣੀ ਛੱਡਿਆ ਜਾਵੇ ਅਤੇ ਰਹਿੰਦੀ ਨਹਿਰ ਬਣਾਈ ਜਾਵੇ। ਮਨਰੇਗਾ ਸਕੀਮ ਕੰਢੀ ਏਰੀਏ ਵਿੱਚ 365 ਦਿਨ ਚਲਾਈ ਜਾਵੇ ਅਤੇ ਦਿਹਾੜੀ 700 ਰੁਪਏ ਕੀਤੀ ਜਾਵੇ।ਇੱਕ ਮੱਤੇ ਰਾਹੀਂ ਕਾਮਰੇਡ ਸੀਤਾ ਰਾਮ ਯੈਚੂਰੀ ਜਨਰਲ ਸਕੱਤਰ ਸੀ ਪੀ ਆਈ ਐਮ ਨੂੰ ਹੋਰ ਆਗੂਆਂ ਨਾਲ ਦਿੱਲੀ 2019 ਵਾਲੇ ਦੰਗਿਆਂ ਵਿੱਚ ਸਪਲੀਮੈਂਟਰੀ ਚਲਾਨ ਪੇਸ਼ ਕਰਨ ਦੀ ਮੋਦੀ ਸਰਕਾਰ ਦੀ ਨਿਖੇਧੀ ਕੀਤੀ,ਉਲਟਾ ਚੋਰ ਕੋਤਵਾਲੀ ਡਾਂਟੇ ਵਾਲੀ ਗੱਲ ਹੈ ਬੀ ਜੀ ਪੀ ਦਾ ਆਗੂ ਕਪਿਲ ਮਿਸ਼ਰਾ ਨੇ ਅੱਗ ਲਾਈ ਕੋਈ ਜਿਕਰ ਨਹੀਂ ਹੈ।ਜੋ ਦੇਸ਼ ਵਿੱਚ ਭਾਈਚਾਰਕ ਸਾਂਝ ਚਾਹੁੰਦੇ ਹਨ,ਉਨ੍ਹਾਂ ਤੇ ਝੂਠੇ ਕੇਸ ਬਣਾਏ ਜਾ ਰਹੇ ਹਨ, ਚਲਾਨ ਰੱਦ ਕੀਤਾ ਜਾਵੇ।

ਪੰਜਾਬ ਵਿੱਚ ਕਾਮਰੇਡ ਮਹਾਂ ਸਿੰਘ ਰੌੜੀ ਸਮੇਤ, ਕੁਲਵਿੰਦਰ ਸਿੰਘ ਉੱਡਤ ਸਮੇਤ,ਸੁਰਜੀਤ ਸਿੰਘ ਢੇਰ ਸਮੇਤ ਸਾਰੇ ਝੂਠੇ ਕੇਸ ਵਾਪਸ ਲਏ ਜਾਣ। ਆਪ ਪਾਰਟੀ ਦੇ ਆਗੂ ਸੁਲੱਖਣ ਸਿੰਘ ਜੱਗੀ ਤੇ ਕੀਤਾ ਕਾਤਲਾਨਾ ਹਮਲੇ ਦੀ ਨਿਖੇਧੀ ਕੀਤੀ ਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ। ਇਸ ਮੌਕੇ ਕਾਮਰੇਡ ਪ੍ਰੇਮ ਸਿੰਘ ਰਾਣਾ,ਕਿਸ਼ਨ ਚੰਦ ਨੰਬਰਦਾਰ, ਹਰਬੰਸ ਲਾਲ, ਦਿਵਾਨ ਚੰਦ, ਲਾਡੀ, ਪਰਸ਼ੋਤਮ ਸਾਬਕਾ ਸਰਪੰਚ ਆਦਿ ਹਾਜਰ ਸੀ।ਲੇਖ ਰਾਜ ਨੇ ਆਏ ਲੋਕਾਂ ਦਾ ਧੰਨਵਾਦ ਕੀਤਾ।

Related posts

Leave a Reply