ਮੁਲਾਜਮਾਂ ਦੀਆਂ ਮੰਗਾਂ 11 ਨੰਵਬਰ ਤੱਕ ਲਾਗੂ ਨਾ ਕਰਨ ਤੇ ਕਾਲੀ ਦੀਵਾਲੀ ਮਨਾੳਣ ਦਾ ਐਲਾਨ

ਗੁਰਦਾਸਪੁਰ 20 ਅਕਤੂਬਰ ( ਅਸ਼ਵਨੀ ) : ਸੀਟੂ ਨਾਲ ਸਬੰਧਤ ਗੋਰਮਿੰਟ ਪੈਨਸ਼ਨਰਜ ਯੂਨੀਅਨ ਪੰਜਾਬ ਦੇ ਬੁਲਾਰੇ ਅਤੇ ਸੀ ਪੀ ਆਈ (ਐਮ) ਤਹਿਸੀਲ ਤੇ ਜ਼ਿਲ੍ਹਾ ਗੁਰਦਾਸਪੁਰ ਦੇ ਮੈਂਬਰ ਕਾਮਰੇਡ ਅਮਰਜੀਤ ਸਿੰਘ ਸੈਣੀ ਨੇ ਇਕ ਪ੍ਰੈਸ ਬਿਆਨ ਜਾਰੀ ਕਰਦਿਆਂ ਕੈਪਟਨ ਸਰਕਾਰ ਦੇ ਪੈਨਸ਼ਨਰਾ ਤੇ ਮੁਲਾਜ਼ਮਾਂ ਦੀਆਂ ਹੱਕੀ ਤੇ ਜਾਿੲਜ ਮੰਗਾ ਬਾਰੇ ਵਰਤੇ ਜਾ ਰਹੇ ਅੜੀਅਲ ਵਤੀਰੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਨੇ ਆਪਣੇ ਚੋਣ ਮੈਨੀਫੈਸਟੋ ਵਿਚ ਪੈਨਸ਼ਨਰਾ ਤੇ ਮੁਲਾਜਮਾਂ ਦੀਆਂ ਮੰਗਾ ਪੂਰੀਆਂ ਕਰਨ ਦਾ ਵਾਅਦਾ ਕੀਤਾ ਸੀ ਪਰ ਪੰਜਾਬ ਸਰਕਾਰ ਦਾ ਵਾਅਦਾ ਪੁਰਾ ਨਹੀ ਹੋਇਆ।ਪੰਜਾਬ ਦੇ ਵਿੱਤ ਮੰਤਰੀ ਦੇ ਨਾਲ 7 ਅਕਤੂਬਰ 2020 ਨੂੰ ਪੰਜਾਬ ਦੇ 9 ਕਨਵੀਨਰਾਂ ਵਲੋਂ ਮੀਟਿੰਗ ਕੀਤੀ ਸੀ ਜੋਕਿ ਬੇਸਿਟਾ ਰਹੀ ਜਿਸ ਕਾਰਨ ਜਥੇਬੰਦੀ ਵਿਚ ਭਾਰੀ ਰੋਸ ਪਾਿੲਆ ਜਾ ਰਿਹਾ ਹੈ । ਜਥੇਬੰਦੀ ਦੇ ਆਗੂਆਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ 11 ਨੰਵਬਰ ਤੋ ਪਹਿਲਾ ਪੈਨਸ਼ਨਰਾ ਤੇ ਮੁਲਾਜਮਾਂ ਦੀਆਂ ਮੰਗਾ ਜੁਲਾਈ 2015 ਤੋ ਦਸੰਬਰ 2016 ਤੱਕ 22 ਮਹੀਨੇ ਦਾ ਡੀ ੲ ਦਾ ਬਾਕੀ , ਜੁਲਾਈ 2019 ਤੋ ਜਨਵਰੀ 2020 ਤੱਕ ਡੀ ਏ ਦੀਆਂ ਤਿੰਨ ਕਿਸ਼ਤਾਂ 24 ਪ੍ਰਤੀਸ਼ਤ ਅਤੇ 160 ਮਹੀਨੇ ਦਾ ਬਾਕੀ,ਪੇ ਕਮੀਸ਼ਨ ਦੀ ਰਿਪੋਰਟ ਲਾਗੂ ਕਰਨ,ਮੇਡੀਕਲ ਭੱਤਾ 25 ਸੋ ਰੁਪਏ ਮਹੀਨਾ ਦੇਣ ਅਾਦਿ ਪੁਰੀਆਂ ਨਾ ਕੀਤੀਆਂ ਤਾਂ ਪੰਜਾਬ ਵਿਚ ਕਾਲੀ ਦੀਵਾਲੀ ਮਨਾੳਣਗੇ ।

Related posts

Leave a Reply