ਅਧਿਆਪਕ ਦਿਵਸ ਤੇ ਸ਼ਹੀਦ ਫੌਜੀ ਪਰਿਵਾਰਾਂ ਦੇ ਬੱਚਿਆਂ ਦੀ ਪੜ੍ਹਾਈ ‘ਚ ਮਦਦ ਕਰਨ ਦਾ ਐਲਾਨ : ਚੌ.ਕੁਮਾਰ ਸੈਣੀ

ਦਸੂਹਾ 5 ਸਤੰਬਰ (ਚੌਧਰੀ) : ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਦੇ ਅਧੀਨ ਬੀਬੀ ਅਮਰ ਕੌਰ ਜੀ ਐਜੂਕੇਸ਼ਨਲ ਸੁਸਾਇਟੀ ਵੱਲੋਂ ਸਥਾਪਿਤ ਕੇ.ਐੱਮ.ਐਸ ਕਾਲਜ ਆਫ ਆਈ.ਟੀ.ਐਂਡ ਮੈਨੇਜਮੈਂਟ ਚੌ.ਬੰਤਾ ਸਿੰਘ ਕਲੋਨੀ ਦਸੂਹਾ ਵਿਖੇ ਅੱਜ ਅਧਿਆਪਕ ਦਿਵਸ ਦੇ ਮੌਕੇ ਤੇ ਡਾਕਟਰ ਰਾਧਾ ਕ੍ਰਿਸ਼ਨ ਜੀ ਨੂੰ ਯਾਦ ਕਰਦੇ ਹੋਏ ਕੇ.ਐੱਮ.ਐਸ ਕਾਲਜ ਪਰਿਵਾਰ ਨੇ ਸਾਰੇ ਹੀ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਕੇ.ਐੱਮ.ਐਸ ਕਾਲਜ ਆਪਣੇ ਉਦੇਸ਼ “ਕਰਮ ਮਿਹਨਤ ਸੇਵਾ” ਨੂੰ ਮੁੱਖ ਰੱਖਦੇ ਹੋਏ ਹਮੇਸ਼ਾ ਹੀ ਵਿਦਿਆਰਥੀ ਵਰਗ ਦੀ ਸੇਵਾ ਕਰਦਾ ਆ ਰਿਹਾ ਹੈ।

ਚੇਅਰਮੈਨ ਚੌ ਕੁਮਾਰ ਸੈਣੀ ਨੇ ਇਸ ਦਿਹਾੜੇ ਤੇ ਇਕ ਨਵਾਂ ਐਲਾਨ ਕਰਦੇ ਹੋਏ ਕਿਹਾ ਕਿ ਭਾਰਤੀ ਸਹਰਦਾਂ ਤੇ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਦੇ ਬੱਚਿਆਂ ਲਈ ਇਕ ਨਵੀਂ ਯੋਜਨਾ ਰਾਹੀਂ ਉਹਨਾਂ ਨੂੰ ਇੱਕ ਖਾਸ ਵਜੀਫਾ ਦਿੱਤਾ ਜਾਵੇਗਾ ਜਿਸ ਨਾਲ ਸ਼ਹੀਦ ਪਰਿਵਾਰਾਂ ਦੇ ਬੱਚੇ ਕੇ.ਐੱਮ.ਐਸ ਕਾਲਜ ਵਿਖੇ ਆਪਣੀ ਉੱਚ ਤਕਨੀਕੀ ਸਿੱਖਿਆ ਪ੍ਰਾਪਤ ਕਰ ਸਕਣਗੇ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਪ੍ਰਿੰਸੀਪਲ ਡਾ. ਸ਼ਬਨਮ ਕੌਰ, ਡਾਇਰੈਕਟਰ ਮਾਨਵ ਸੈਣੀ ਅਤੇ ਰਿਟਾ.ਪ੍ਰਿੰਸੀਪਲ ਸਤੀਸ਼ ਕਾਲੀਆ ਆਦਿ ਹਾਜ਼ਰ ਸਨ।

Related posts

Leave a Reply