ਬਾਬਾ ਦੀਪ ਸਿੰਘ ਸੇਵਾ ਸੁਸਾਇਟੀ ਵਲੋਂ ਇੱਕ ਹੋਰ ਵੱਡਾ ਉਪਰਾਲਾ,ਵਿਛੜੇ ਨੌਜਵਾਨ ਨੂੰ ਪਰਿਵਾਰ ਦੀ ਝੋਲੀ ਪਾਇਆ

(ਨੌਜਵਾਨ ਨੂੰ ਪਰਿਵਾਰਕ ਮੈਂਬਰਾਂ ਨਾਲ ਮਿਲਾਉਂਦੇ ਹੋਏ ਸੁਸਾਇਟੀ ਮੈਂਬਰ)

ਉਕਤ ਵਿਅਕਤੀ ਲਾਵਾਰਿਸ ਮਿਲਣ ਤੋਂ ਬਾਅਦ ਸੁਸਾਇਟੀ ਵੱਲੋਂ ਕੀਤੀ ਜਾ ਰਹੀ ਸੀ ਦੇਖਭਾਲ : ਮੁੱਖ ਸੇਵਾਦਾਰ ਮਨਜੋਤ ਤਲਵੰਡੀ

ਗੜ੍ਹਦੀਵਾਲਾ 7 ਅਕਤੂਬਰ (ਚੌਧਰੀ) : ਬਾਬਾ ਦੀਪ ਸਿੰਘ ਸੇਵਾ ਦਾ ਐਂਡ ਵੈੱਲਫੇਅਰ ਸੁਸਾਇਟੀ ਗੜ੍ਹਦੀਵਾਲਾ ਵੱਲੋਂ ਪਿੰਡ ਬਾਹਗਾ ਵਿਖੇ ਗੁਰ ਆਸਰਾ ਸੇਵਾ ਘਰ ਚਲਾਇਆ ਜਾ ਰਿਹਾ ਹੈ ।ਜਿੱਥੇ ਲਾਵਾਰਿਸ, ਮੰਦਬੁੱਧੀ,ਬੇਸਹਾਰਾ ਦੀ ਦੇਖਭਾਲ ਤੇ ਸਾਂਭ ਸੰਭਾਲ ਕੀਤੀ ਜਾ ਰਹੀ ਹੈ। ਅੱਜ ਇੱਕ ਹੋਰ ਵੱਡੀ ਸੇਵਾ ਸੁਸਾਇਟੀ ਵੱਲੋਂ ਕੀਤੀ ਗਈ,ਜਿਸ ਵਿਚ ਇੱਕ ਪਰਿਵਾਰ ਤੋਂ ਵਿਛੜੇ ਨੌਜਵਾਨ ਨੂੰ ਪਰਿਵਾਰ ਨਾਲ ਮਿਲਾਇਆ ਗਿਆ। ਜੋ ਕਿ ਅੱਜ ਤੋਂ 6 ਦਿਨ ਪਹਿਲਾਂ ਭੋਗਪੁਰ ਤੋਂ ਮਿਲਿਆ ਸੀ।

ਉਨਾਂ ਦੱਸਿਆ ਕਿ ਅਨਮੋਲ ਐਨ ਜੀ ਓ ਵਿਚ ਰਹੇ ਸੇਵਾ ਕਰ ਰਹੇ ਨੌਜਵਾਨ ਨੇ ਦੱਸਿਆ ਕਿ ਇਹ ਵਿਅਕਤੀ ਕੁਝ ਵੀ ਨਹੀਂ ਬੋਲ ਰਿਹਾ।ਅੱਜ ਉਸ ਵਿਅਕਤੀ ਦਾ ਪਿਤਾ ਜੋ ਕਿ ਜਲੰਧਰ ਸ਼ਹਿਰ ਵਿਚ ਰਹਿੰਦਾ ਹੈ। ਇਸ ਵਿਅਕਤੀ ਨੂੰ ਲੈਣ ਲਈ ਗੁਰੂ ਆਸਰਾ ਸੇਵਾ ਘਰ ਵਿਖੇ ਪਹੁੰਚੇ ।ਸੁਸਾਇਟੀ ਨੇ ਉਨ੍ਹਾਂ ਦਾ ਬੱਚਾ ਸਹੀ ਸਲਾਮਤ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਸੌਂਪ ਦਿੱਤਾ। ਪਰਿਵਾਰ ਵੱਲੋਂ ਸੁਸਾਇਟੀ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ।ਇਸ ਮੌਕੇ ਮੁੱਖ ਸੇਵਾਦਾਰ ਮਨਜੋਤ ਸਿੰਘ ਤਲਵੰਡੀ,ਪ੍ਰਸ਼ੋਤਮ ਸਿੰਘ ਬਾਹਗਾ,ਮਨਿੰਦਰ ਸਿੰਘ,ਜਸਵਿੰਦਰ ਸਿੰਘ,ਵਿਸ਼ਾਲ,ਨੀਰਜ ਸਿੰਘ ,ਬਲਜੀਤ ਸਿੰਘ ਆਦਿ ਸੁਸਾਇਟੀ ਦੇ ਸੇਵਾਦਾਰ ਹਾਜ਼ਰ ਸਨ।

Related posts

Leave a Reply