ਬਾਬਾ ਦੀਪ ਸਿੰਘ ਸੇਵਾ ਦਲ ਵਲੋਂ ਇੱਕ ਹੋਰ ਵੱਡਾ ਉਪਰਾਲਾ,ਲਾਪਤਾ ਨੌਜਵਾਨ ਨੂੰ ਪਰਿਵਾਰ ਨਾਲ ਮਿਲਾਇਆ

ਗੜ੍ਹਦੀਵਾਲਾ 12 ਜਨਵਰੀ (ਚੌਧਰੀ) :  ਬਾਬਾ ਦੀਪ ਸਿੰਘ ਸੇਵਾ ਦਲ ਅਤੇ ਵੈਲਫੇਅਰ ਸੁਸਾਇਟੀ ਗੜਦੀਵਾਲਾ ਵਲੋਂ ਆਪਣੇ ਸਮਾਜ ਭਲਾਈ ਕਾਰਜਾਂ ਨੂੰ ਅੱਗੇ ਵਧਾਉਂਦੇ ਹੋਏ ਇੱਕ ਹੋਰ ਵਿਅਕਤੀ ਨੂੰ ਪਰਿਵਾਰ ਨਾਲ ਮਿਲਵਾਉਣ ਦਾ ਉਪਰਾਲਾ ਕੀਤਾ ਹੈ ਅਤੇ ਉਸ ਦੇ ਪਰਿਵਾਰਕ ਮੈਂਬਰ ਉਸ ਘਰ ਲਿਜਾਣ ਲਈ ਗੁਰ ਆਸਰਾ ਸੇਵਾ ਘਰ ਬਾਹਗਾ ਵਿਖੇ ਪਹੁੰਚੇ। ਇਸ ਸਬੰਧੀ ਜਾਨਕਾਰੀ ਦਿੰਦੇ ਹੋਏ ਸੁਸਾਇਟੀ ਦੇ ਮੁੱਖ ਸੇਵਾਦਾਰ ਮਨਜੋਤ ਸਿੰਘ ਤਲਵੰਡੀ ਨੇ ਦੱਸਿਆ ਕਿ ਕਿ ਪਿੰਡ ਬਾਹਗਾ ਵਿਖੇ ਚਲਾਏ ਜਾ ਰਹੇ ਗੁਰ ਆਸਰਾ ਸੇਵਾ ਘਰ ਵਿਖੇ 105 ਦੇ ਕਰੀਬ ਲਾਪਤਾ ਲਾਵਾਰਸ ਅਤੇ ਅਨਾਥ ਪ੍ਰਾਣੀਆਂ ਦੀ ਸੇਵਾ ਕੀਤੀ ਜਾ ਰਹੀ ਹੈ। ਉਹਨਾਂ ਨੇ ਦੱਸਿਆ ਕਿ 19 ਨਵੰਬਰ 2020 ਨੂੰ 108 ਐਂਬੂਲੈਂਸ ਵਾਲੇ ਵੀਰਾਂ ਨੂੰ ਇੱਕ ਨੌਜਵਾਨ ਨਸਰਾਲੇ ਕੋਲ ਬਹੁਤ ਹੀ ਮਾੜੀ ਹਾਲਤ ਵਿੱਚ ਮਿਲਿਆ ਸੀ। ਇਸ ਵਿਅਕਤੀ ਤੋਂ ਪੁੱਛਣ ਤੇ ਉਸਨੇ ਆਪਣਾ ਨਾਮ ਜੋਰਾ ਸਿੰਘ ਵਾਸੀ ਪਿੰਡ ਰੋੜ ਜਿਲ੍ਹਾ ਲੁਧਿਆਣਾ ਦੱਸਿਆ ਉਹਨਾਂ ਨੇ ਦੱਸਿਆ ਕਿ ਇਸ ਵੀਰ ਦੇ ਇੱਕ ਪੈਰ ਤੇ ਸੱਟ ਵੀ ਲਗੀ ਹੋਈ ਸੀ। ਅੱਜ ਜੋਰਾ ਸਿੰਘ ਦਾ ਭਰਾ ਮੰਗਤ ਸਿੰਘ ਉਸ ਨੂੰ 
ਲੈਣ ਆਇਆ ਹੈ। ਸੁਸਾਇਟੀ ਮੈਂਬਰਾਂ ਨੇ ਜੋਰਾ ਸਿੰਘ ਨੂੰ ਉਸ ਦੇ ਭਰਾ ਪਰਿਵਾਰਿਕ ਮੈਂਬਰਾਂ ਹਵਾਲੇ ਕਰ ਦਿੱਤਾ ਹੈ ਅਤੇ ਪਰਿਵਾਰਕ ਮੈਂਬਰਾਂ ਨੇ ਸੁਸਾਇਟੀ ਦੇ ਸੇਵਾਦਾਰਾਂ ਦਾ ਬਹੁਤ ਧੰਨਵਾਦ ਕੀਤਾ।ਇਸ ਮੌਕੇ ਪਰਸ਼ੋਤਮ ਸਿੰਘ ਕੈਸੀਅਰ,ਮਨਿੰਦਰ ਸਿੰਘ ,ਜਸਵਿੰਦਰ ਸਿੰਘ ਨੀਰਜ ਸਿੰਘ,ਵਿਸਾਲ ਸਿੰਘ ਅਤੇ ਹੋਰ ਮੈਂਬਰ ਹਾਜ਼ਰ ਸਨ। 

Related posts

Leave a Reply