ਸਿੰਘਲੈਂਡ ਸੰਸਥਾ ਵਲੋਂ ਇੱਕ ਹੋਰ ਵੱਡਾ ਉਪਰਾਲਾ,ਲੋੜਵੰਦ ਭੈਣ ਦੇ ਇਲਾਜ ਲਈ 25 ਹਜ਼ਾਰ ਰੁਪਏ ਦੀ ਦਿੱਤੀ ਆਰਥਿਕ ਮਦਦ

(ਪੀੜਤ ਪਰਿਵਾਰ ਨੂੰ 25 ਹਜਾਰ ਰੁਪਏ ਦਾ ਚੈੱਕ ਭੇਂਟ ਕਰਦੇ ਹੋਏ ਸੰਸਥਾ ਮੈਂਬਰ)

ਗੜ੍ਹਦੀਵਾਲਾ 10 ਦਸੰਬਰ (ਚੌਧਰੀ) : ਸਿੰਘ ਲੈਂਡ ਵਲੋਂ ਪ੍ਰਧਾਨ ਅੰਮ੍ਰਿਤਪਾਲ ਸਿੰਘ ਢਿੱਲੋ ਦੀ ਅਗਵਾਈ ਹੇਠ ਆਪਣੇ ਸਮਾਜ ਭਲਾਈ ਦੇ ਕੰਮਾਂ ਨੂੰ ਅੱਗੇ ਵਧਾਉਂਦੇ ਹੋਏ ਪਰਮਜੀਤ ਕੌਰ ਵਾਸੀ ਪਿੰਡ ਖੁੰਦਪੁਰ ਜਿਲਾ ਹੁਸ਼ਿਆਰਪੁਰ ਦੇ ਇਲਾਜ ਲਈ 25 ਹਜ਼ਾਰ ਰੁਪਏ ਦੀ ਮਦਦ ਦਿੱਤੀ ਹੈ। ਇਸ ਮੌਕੇ ਇਹ ਸੰਸਥਾ ਮੈਂਬਰਾਂ ਨੇ ਦੱਸਿਆ ਕਿ ਪਰਮਜੀਤ ਕੌਰ ਛੇ ਭੈਣਾਂ ਹਨ ਅਤੇ ਪਰਮਜੀਤ ਕੌਰ ਬਿਊਟੀ ਪਾਰਲਰ ‘ਚ ਕੰਮ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੀ ਹੈ। ਇੱਕ ਮਹੀਨਾ ਪਹਿਲਾਂ ਐਕਸੀਡੈਂਟ ਹੋਣ ਕਾਰਨ ਸਿਰ ਅਤੇ ਛਾਤੀ ਤੇ ਕਾਫੀ ਸੱਟਾ ਲੱਗੀਆ ਹਨ। ਜਿਸ ਦਾ ਇਲਾਜ ਪਠਾਨਕੋਟ ਦੇ ਇਕ ਨਿਜੀ ਹਸਪਤਾਲ ਵਿਚ ਚਲ ਰਿਹਾ ਹੈ।ਪਰਿਵਾਰ ਪਰਮਜੀਤ ਕੌਰ ਦੇ ਇਲਾਜ ਤੇ ਅੱਠ ਲੱਖ ਰੁਪਏ ਖਰਚ ਕਰ ਚੁੱਕਾ ਹੈ। ਪਰਿਵਾਰ ਵਿੱਚ ਹੋਰ ਕੋਈ ਕਮਾਈ ਦਾ ਕੋਈ ਸਾਧਨ ਨਾ ਹੋਣ ਕਰਕੇ ਪਰਿਵਾਰ ਇਸਦਾ ਇਲਾਜ ਕਰਵਾਉਣ ਵਿੱਚ ਅਸਮਰਥ ਸਨ।ਪਰਿਵਾਰ ਦੇ ਹਲਾਤਾਂ ਨੂੰ ਦੇਖਦੇ ਹੋਏ ਸੰਸਥਾ ਨੇ ਹਸਪਤਾਲ ਪਹੁੰਚ ਕੇ ਪਰਿਵਾਰ ਨੂੰ 25 ਹਜ਼ਾਰ ਰੁਪਏ ਦੀ ਮਦਦ ਦਿੱਤੀ ਹੈ। ਪੀੜਤ ਪਰਿਵਾਰ ਵੱਲੋਂ  ਇਸ ਮਦਦ ਲਈ ਸੰਸਥਾ ਦਾ  ਧੰਨਵਾਦ ਕੀਤਾ।ਇਸ ਮੌਕੇ ਮਨਦੀਪ ਸਿੰਘ, ਸਿਮਰਨ ਸਿੰਘ, ਇੰਦਰਜੀਤ ਸਿੰਘ,ਮੌਜੂਦ ਸਨ।


Related posts

Leave a Reply