ਵਿਗਿਆਨ ਮੇਲੇ ‘ਚ ਸ.ਸ.ਸ .ਸ.ਸਕੂਲ ਅੰਬਾਲਾ ਜੱਟਾਂ ਦਾ ਅੰਸ਼ਵੀਰ ਢੱਟ ਦੂਜੇ ਸਥਾਨ ਤੇ ਰਿਹਾ

ਗੜ੍ਹਦੀਵਾਲਾ 2 ਜਨਵਰੀ (ਚੌਧਰੀ) : ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅੰਬਾਲਾ ਜੱਟਾਂ ਦੇ ਵਿਦਆਰਥੀ ਅੰਸ਼ਵੀਰ ਸਿੰਘ ਢੱਟ ਨੂੰ ਸਿੱਖਿਆ ਵਿਭਾਗ ਵਲੋਂ ਬਲਾੱਕ ਪਧੱਰੀ ਵਿਗਆਨ ਮੇਲੇ ਵਿਚੋਂ ਦੁਸਰੇ ਸਥਾਨ ਪ੍ਰਾਪਤ ਕਰਨ ਤੇ ਇਕ ਹਜਾਰ ਰੁਪਏ ਨਕਦ ਅਤੇ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਹ ਇਨਾਮ ਬੀ.ਐਸ ਅਮਨਪ੍ਰੀਤ ਸਿੰਘ ਸਹੋਤਾ ਦੇ ਹਥੋਂ ਜੈਤੂ ਵਿਦਆਰਥੀ ਨੂੰ ਦਿਤਾ ਗਿਆ।ਇਸ ਮੌਕੇ ਤੇ ਮੈਡਮ ਅਮ੍ਰਿਤ ਕੌਰ ਸਾਇੰਸ ਮਿਸਟ੍ਰੈਸ ਨੂੰ ਵੀ ਵਿਭਾਗ ਵਲੋਂ ਪ੍ਰਸ਼ੰਸਾ ਪੱਤਰ ਦੇ ਕੇ ਸਮਨਾਨਿਤ ਕੀਤਾ ਗਿਆ।ਇਸ ਮੌਕੇ ਤੇ ਡਾ. ਕੁਲਦੀਪ ਸਿੰਘ ਮਨਹਾਸ,ਅਮਰੀਕ ਸਿੰਘ,ਜਸਵੀਰ ਸਿੰਘ,ਪੁਸ਼ਪਿੰਦਰ ਕੁਮਾਰ, ਬਿਪਟਨ ਕੁਮਾਰ,ਇੰਦਰਜੀਤ ਸਿੰਘ ਅਤੇ ਲਖਵੀਰ ਸਿੰਘ ਹਾਜਿਰ ਸਨ।

Related posts

Leave a Reply