#APP_HOSHIARPUR : ਨੌਜਵਾਨਾ ਨਾਲ ਅਗਨੀਵੀਰ ਯੋਜਨਾ ਰਾਹੀਂ ਭਾਜਪਾ ਵੱਲੋਂ ਇੱਕ ਵੱਡਾ ਧੋਖਾ, ਇਹ ਆਮ ਆਦਮੀ ਪਾਰਟੀ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ : ਡਾਕਟਰ ਇਸ਼ਾਂਕ 

ਹੁਸ਼ਿਆਰਪੁਰ  : ਨੌਜਵਾਨਾ ਨਾਲ ਅਗਨੀ ਵੀਰ ਯੋਜਨਾ ਰਾਹੀਂ ਭਾਜਪਾ ਸਰਕਾਰ ਵੱਲੋਂ ਇੱਕ ਵੱਡਾ ਧੋਖਾ ਕੀਤਾ ਜਾ ਰਿਹਾ ਹੈ , ਜਿਸ ਨੂੰ ਆਮ ਆਦਮੀ ਪਾਰਟੀ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ  ਇਨਾਂ੍ਹ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਹੁਸ਼ਿਆਰਪੁਰ ਤੋਂ ਸੀਨੀਅਰ ਆਗੂ  ਡਾਕਟਰ ਇਸ਼ਾਂਕ  ਨੇ ਕੀਤਾ।  ਓਹਨਾ ਨੇ ਆਖਿਆ ਕਿ ਸਮੁੱਚੇ ਕੰਢੀ ਇਲਾਕੇ ਚ  ਨੌਜਵਾਨ ਅਗਨੀ ਵੀਰ ਸਕੀਮ ਤਹਿਤ ਭਰਤੀ ਹੋਏ ਹਨ ਅਤੇ ਓਹਨਾ ਨੂੰ ਸ਼ਹੀਦ ਦਾ ਦਰਜਾ ਵੀ ਨਹੀਂ ਮਿਲ ਰਿਹਾ। ਜਦੋਂ ਕਿ ਭਗਵੰਤ ਮਾਨ ਸਰਕਾਰ ਓਹਨਾ ਨੂੰ ਬਾਕਾਇਦਾ ਸ਼ਹੀਦ ਮੰਨਦੀ ਹੈ ਅਤੇ ਅਨੇਕਾਂ ਸ਼ਹੀਦਾਂ ਨੂੰ ਇਕ ਇਕ ਕਰੋੜ ਦੀ ਰਾਸ਼ੀ ਦਿਤੀ ਗਈ ਹੈ।  ਓਹਨਾ  ਆਖਿਆ ਕਿ ਇੰਡੀਆ ਗੱਠਜੋੜ ਦੀ ਸਰਕਾਰ ਬਣਨ ਉਪਰੰਤ ਅਗਨੀਵੀਰ ਯੋਜਨਾ ਰਾਹੀਂ ਸ਼ਹੀਦ ਹੋਏ ਸਾਰੇ ਨੌਜਵਾਨਾਂ ਨੂੰ ਸ਼ਹੀਦ ਦਾ ਦਰਜਾ ਦਿੰਦਿਆਂ ਪੀੜਤ ਪਰਿਵਾਰਾਂ ਨੂੰ ਪੂਰਾ ਇਨਸਾਫ ਦਿੱਤਾ ਜਾਵੇਗਾ ਅਤੇ ਇਸ ਯੋਜਨਾ ਨੂੰ ਬੰਦ ਕਰਦਿਆਂ ਪਹਿਲਾਂ ਤੋਂ ਜਾਰੀ ਫੌਜ ਦੀ ਭਰਤੀ ਪ੍ਰਕਿਰਿਆ ਨਿਰੰਤਰ ਰੂਪ ਵਿੱਚ ਲਾਗੂ ਕੀਤੀ ਜਾਵੇਗੀ।

ਹੁਸ਼ਿਆਰਪੁਰ ਤੋਂ ਸੀਨੀਅਰ ਆਗੂ  ਡਾਕਟਰ ਇਸ਼ਾਂਕ  ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਰਾਜ ਕੁਮਾਰ ਨੂੰ ਜਿਤਾਓ ਤਾਂ ਕਿ ਉਹ ਪੰਜਾਬ ਦੇ ਲੋਕਾਂ ਦੀ ਸੰਸਦ ਵਿਚ ਅਵਾਜ ਬਣ ਸਕਣ।  ਓਹਨਾ ਕਿਹਾ ਕਿ ਭਾਜਪਾ ਨੂੰ ਵੋਟ ਪਾਉਣ ਦਾ ਮਤਲਬ ਹੈ ਸੰਵਿਧਾਨ ਨੂੰ ਖਤਮ ਕਰਨਾ।  ਓਹਨਾ ਕਿਹਾ ਕਿ ਇਹ ਲੜਾਈ ਸੰਵਿਧਾਨ ਅਤੇ ਲੋਕਤੰਤਰ ਬਚਾਣ  ਦੀ ਹੈ।  ਓਹਨਾ ਕਿਹਾ ਕਿ ਲੋਕ ਸਭਾ ਹੁਸ਼ਿਆਰਪੁਰ ਤੋਂ ਡਾਕਟਰ ਰਾਜ ਨੂੰ ਵੱਡਾ ਸਮਰਥਨ ਮਿਲ ਰਿਹਾ ਹੈ ਅਤੇ ਓਹਨਾ ਦੀ ਜਿੱਤ ਯਕੀਨੀ ਹੈ।  

1000

Related posts

Leave a Reply