ਗੁਰਦਾਸਪੁਰ ਜਿਲੇ ਅੰਦਰ 24 ਤੋਂ 30 ਸਤੰਬਰ ਕਰ ਲੱਗਣਗੇ ਰਾਜ ਪੱਧਰੀ ਰੋਜ਼ਗਾਰ ਮੇਲੇ
ਗੁਰਦਾਸਪੁਰ,22 ਸਤੰਬਰ (ਅਸ਼ਵਨੀ ) : ਪਰਸ਼ੋਤਮ ਸਿੰਘ ਜ਼ਿਲਾ ਰੋਜ਼ਗਾਰ ਅਫਸਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਦੇ ਨਾਲ-ਨਾਲ ਘਰ-ਘਰ ਰੋਜ਼ਗਾਰ ਸਕੀਮ ਤਹਿਤ ਬੇਰੁਜ਼ਗਾਰ ਪ੍ਰਾਰਥੀਆ ਨੂੰ ਰੋਜਗਾਰ ਮੁਹਈਆ ਕਰਵਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਉਨਾਂ ਦੱਸਿਆ ਕਿ ਜਿਲਾ ਗੁਰਦਾਸਪੁਰ ਵਿਖੇ 24 ਸਤੰਬਰ ਤੋਂ 30 ਸਤੰਬਰ ਤੱਕ ਰਾਜ ਪੱਧਰੀ ਰੋਜਗਾਰ ਮੇਲੇ ਲਗਾਏ ਜਾ ਰਹੇ ਹਨ ।
ਜਿਲਾ ਰੋਜਗਾਰ ਅਫਸਰ ਨੇ ਅੱਗੇ ਦੱਸਿਆ ਕਿ ਸ਼ੈਸ਼ਨ 2020-21 ਵਿੱਚ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ,ਗੁਰਦਾਸਪੁਰ ਵਿੱਚ ਕੁੱਝ ਬੰਦ ਪਏ ਟਰੇਡ ਯੂਨਿਟਾਂ ਅਤੇ ਡੀ.ਐਸ.ਟੀ. ਸਕੀਮ ਤਹਿਤ ਨਵੇਂ ਯੂਨਿਟਾਂ ਨੂੰ ਸ਼ੁਰੂ ਕਰਨ ਲਈ ਇਹਨਾਂ ਟਰੇਡ ਯੂਨਿਟਾਂ ਵਾਸਤੇ ਨਿਰੋਲ ਠੇਕੇ ਅਧਾਰਿਤ ਆਰਜ਼ੀ ਤੌਰ ਤੇ ਗੈਸ ਫੈਕਿਲਟੀ,ਫਿਟਰਇੰਸਟਰਕਟਰ,ਵੈਲਡਰ ਇੰਸਟਰਕਟਰ,ਇਲੈਕਟ੍ਰੀਸ਼ਨ ਇੰਸਟਰਕਟਰ,ਮਕੈਨਿਕ ਮੋਟਰ ਵਹੀਕਲ, ਮਕੈਨਿਕ ਰੈਫਰੀ ਜਰੇਸ਼ਨ ਅਤੇ ਏਅਰ ਕੰਡੀਸ਼ਨਿੰਗ ਇੰਸਟਰਕਟਰ,ਮਕੈਨਿਕ ਟਰੈਕਟਰ ਇੰਸਟਰਕਟਰ,ਮਕੈਨਿਕ ਡੀਜ਼ਲ ਇੰਸਟਰਕਟਰ, ਸਟੈਨੋਗ੍ਰਾਫਰ ਸੈਕਟ੍ਰੀਅਲ ਅਸਿਸਟੈਂਟ( ਅੰਗਰੇਜੀ) ਇੰਸਟਰਕਟਰ, ਕਾਰਪੈਂਟਰ ਇੰਸਟਰਕਟਰ,ਪੰਜਾਬੀ ਸਟੈਨੋ ਇੰਸਟਰਕਟਰ, ਇੰਪਲਾਈਬਿਲਟੀ ਸਕਿੱਲ ਇੰਸਟਰਕਟਰ,ਇੰਜੀਨਰਿੰਗ ਡਰਾਇੰਗ ਇੰਸਟਰਕਟਰ, ਮਸ਼ੀਨਿਸ਼ਟ ਇੰਸਟਰਕਟਰ,ਦੀ ਭਰਤੀ ਕੀਤੀ ਜਾਣੀ ਹੈ।
ਜਿਸ ਲਈ ਵਿਦਿਅਕ ਯੋਗਤਾ ਏ.ਆਈ.ਸੀ.ਟੀ.ਈ/ਯੁ.ਜੀ.ਸੀ ਜਾਂ 3 ਸਾਲਾਂ ਡਿਪਲੋਮਾ (ਏ.ਆਈ.ਸੀ.ਟੀ.ਈ) ਜਾਂ ਸਬੰਧਤ ਟਰੇਡ ਵਿੱਚ ਐਨ.ਟੀ.ਸੀ/ਐਨ.ਏ.ਸੀ ਤੋਂ ਮਾਨਤਾ ਪ੍ਰਾਪਤ ਹੋਵੇ ਅਤੇ ਨੈਸ਼ਨਲ ਕਰਾਫਟ ਇੰਸਪਰਕਟਰ ਸਰਟੀਫਿਕੇਟ ਜਰੂਰੀ ਹੈ।ਇਹਨਾਂ ਅਸਾਮੀਆਂ ਲਈ ਘੱਟ ਤੋਂ ਘੱਟ ਉਮਰ 21 ਹੋਣੀ ਚਾਹੀਦੀ ਹੈ।
- ਜ਼ਮੀਨੀ ਕਬਜ਼ੇ ਨੂੰ ਲੈ ਕੇ ਝਗੜਾ: ਦੋ ਧਿਰਾਂ ਵਿਚਕਾਰ ਗੋਲੀਬਾਰੀ, ਤਿੰਨ ਜ਼ਖ਼ਮੀ
- ਪੰਜਾਬ ਸਰਕਾਰ ਨੇ ਬੁਢਾਪਾ ਸਕੀਮ ਵਾਸਤੇ 4000 ਕਰੋੜ ਰੁਪਏ ਦਾ ਰੱਖਿਆ ਬਜਟ
- ਮਹਾਰਾਸ਼ਟਰ ਵਿੱਚ ਵੋਟਰ ਲਿਸਟ ਵਿੱਚ ਗੜਬੜੀ ਦੀ ਜਾਂਚ ਕਰਨ ਲਈ ਵਿਸ਼ੇਸ਼ ਟੀਮ ਬਣਾਈ
- 5 ਫਰਵਰੀ ਨੂੰ ਛੁੱਟੀ ਸਰਕਾਰੀ ਛੁੱਟੀ ਘੋਸ਼ਿਤ
- Punjab Police Promotions : 727 Personnel Elevated by DIG Sidhu
EDITOR
CANADIAN DOABA TIMES
Email: editor@doabatimes.com
Mob:. 98146-40032 whtsapp