ਜ਼ਿਲ੍ਹੇ ਵਿੱਚ ਪਟਾਖਿਆਂ ਦੀ ਖਰੀਦੋ-ਫਰੋਖਤ ਲਈ ਆਰਜੀ ਲਾਇਸੰਸ ਲੈਣ ਲਈ 28 ਅਕਤੂਬਰ ਤੱਕ ਦਿੱਤੀਆਂ ਜਾ ਸਕਦੀਆਂ ਦਰਖਸਾਤਾਂ

ਸਿਰਫ ਲਾਇਸੰਸ ਧਾਰਕ ਹੀ ਜਿਲ੍ਹਾ ਪ੍ਰਸ਼ਾਸਨ ਵੱਲੋਂ ਨਿਰਧਾਰਿਤ ਕੀਤੀਆਂ ਥਾਵਾਂ ਤੇ ਕਰ ਸਕਣਗੇ ਪਟਾਖਿਆਂ ਦੀ ਵਿਕਰੀ- ਵਧੀਕ ਜ਼ਿਲ੍ਹਾ ਮੈਜਿਸਟਰੇਟ
 
ਫ਼ਿਰੋਜ਼ਪੁਰ / ਹੁਸਿਆਰਪੁਰ 20 ਅਕਤੂਬਰ (ਚੌਧਰੀ ) ਵਧੀਕ ਜ਼ਿਲ੍ਹਾ ਮੈਜਿਸਟਰੇਟ ਰਾਜਦੀਪ ਕੌਰ ਨੇ ਦੱਸਿਆ ਕਿ ਤਿਉਹਾਰਾਂ ਦੇ ਸੀਜ਼ਨ ਵਿੱਚ ਜ਼ਿਲ੍ਹੇ ਵਿਚ ਪਟਾਖਿਆਂ ਦੀ ਖਰੀਦੋ-ਫਰੋਖਤ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਰਜੀ ਲਾਇਸੰਸ ਜਾਰੀ ਕੀਤੇ ਜਾਣਗੇ ਅਤੇ ਜਿਨ੍ਹਾਂ ਵਿਅਕਤੀਆਂ ਨੇ ਪਟਾਖਿਆਂ ਦੀ ਖਰੀਦੋ-ਫਰੋਖਤ ਲਈ ਆਰਜੀ ਲਾਇਸੰਸ ਲੈਣਾ ਹੈ ਉਹ ਦਫਤਰ ਡਿਪਟੀ ਕਮਿਸ਼ਨਰ ਦੀ ਅਸਲਾ ਸ਼ਾਖਾ ਬਰਾਂਚ, ਕਮਰਾ ਨੰ: 17 ਵਿਖੇ ਮਿਤੀ 21 ਅਕਤੂਬਰ ਤੋਂ 28 ਅਕਤੂਬਰ 2020 ਸ਼ਾਮ 5.00 ਵਜੇ ਤੱਕ ਆਪਣੀ ਦਰਖਾਸਤ ਦੇ ਸਕਦੇ ਹਨ। ਉਨ੍ਹਾਂ ਦੱਸਿਆ ਕਿ ਪ੍ਰਾਪਤ ਹੋਈਆ ਦਰਖਾਸਤਾਂ ਵਿਚੋਂ ਲੱਕੀ ਡਰਾਅ ਰਾਹੀਂ ਆਰਜੀ ਲਾਇਸੰਸ ਦਿੱਤਾ ਜਾਵੇਗਾ ਤੇ ਜਿਸ ਵਿਅਕਤੀ ਦਾ ਲਾਇਸੰਸ ਬਣੇਗਾ ਸਿਰਫ ਉਹੀ ਵਿਅਕਤੀ ਜਿਲ੍ਹਾ ਪ੍ਰਸ਼ਾਸਨ ਵੱਲੋਂ ਨਿਰਧਾਰਿਤ ਕੀਤੀਆਂ ਥਾਵਾਂ ਤੇ ਪਟਾਖਿਆਂ ਦੀ ਖ਼ਰੀਦੋ-ਫ਼ਰੋਖ਼ਤ ਕਰ ਸਕੇਗਾ।

ਵਧੀਕ ਜ਼ਿਲ੍ਹਾ ਮੈਜਿਸਟੇਟ ਨੇ ਅੱਗੇ ਦੱਸਿਆ ਕਿ ਜ਼ਿਲ੍ਹੇ ਵਿਚ ਪਟਾਖਿਆਂ ਦੀ ਖ਼ਰੀਦੋ-ਫ਼ਰੋਖ਼ਤ ਕਰਨ ਲਈ ਫ਼ਿਰੋਜ਼ਪੁਰ ਸ਼ਹਿਰ ਵਿਖੇ ਸ਼ਹੀਦ ਭਗਤ ਸਿੰਘ ਸਟੇਡੀਅਮ, ਫ਼ਿਰੋਜ਼ਪੁਰ ਛਾਉਣੀ ਵਿਖੇ ਮਨੋਹਰ ਲਾਲ ਸੀਨੀਅਰ ਸੈਕੰਡਰੀ ਸਕੂਲ ਦੀ ਖੁੱਲੀ ਗਰਾਂਊਡ,ਤਲਵੰਡੀ ਭਾਈ ਵਿੱਚ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਦੀ ਖੁੱਲ੍ਹੀ ਗਰਾਊਂਡ,ਮਮਦੋਟ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਦੀ ਖੁੱਲੀ ਗਰਾਂਊਡ, ਜ਼ੀਰਾ ਵਿਖੇ ਸ਼ਹੀਦ ਗੁਰਦਾਸ ਰਾਮ ਸੀਨੀਅਰ ਸੈਕੰਡਰੀ ਸਕੂਲ ਤੇ ਜੀਵਨ ਮੱਲ ਸੀਨੀਅਰ ਸੈਕੰਡਰੀ ਸਕੂਲ ਦੀਆਂ ਖੁੱਲ੍ਹੀਆਂ ਗਰਾਊਂਡਾਂ, ਮਖੂ ਵਿਖੇ ਪੁਰਾਣੇ ਬੱਸ ਸਟੈਂਡ (ਨੇੜੇ ਨਗਰ ਪੰਚਾਇਤ ਦਫਤਰ),ਮੱਲਾਵਾਲਾ ਵਿਖੇ ਸ਼ਹੀਦ ਸੁਖਵਿੰਦਰ ਸਿੰਘ ਸੀਨੀਅਰ ਸੈਕੰਡਰੀ ਸਕੂਲ ਦੀ ਖੁੱਲ੍ਹੀ ਗਰਾਊਂਡ ਅਤੇ ਗੁਰੂਹਰਸਹਾਏ ਵਿਖੇ ਪੁਰਾਨਾ ਦੁਸਹਿਰਾ ਗਰਾਊਂਡ ਦੀ ਥਾਵਾਂ ਨਿਰਧਾਰਿਤ ਕਰ ਦਿੱਤੀਆਂ ਗਈਆਂ ਹਨ।

ਉਨ੍ਹਾਂ ਦੱਸਿਆ ਕਿ ਉਕਤ ਨਿਰਧਾਰਿਤ ਕੀਤੇ ਸਥਾਨਾਂ ਤੇ ਹੀ ਲਾਇਸੰਸ ਲੈਣ ਤੋਂ ਬਾਅਦ ਪਟਾਖਿਆਂ ਦੀ ਖ਼ਰੀਦੋ-ਫ਼ਰੋਖ਼ਤ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਇੰਨ੍ਹਾਂ ਨਿਰਧਾਰਿਤ ਕੀਤੇ ਸਥਾਨਾਂ ਤੋਂ ਇਲਾਵਾ ਕਿਸੇ ਹੋਰ ਸਥਾਨ ਤੇ ਪਟਾਖੇ ਵੇਚਣ ‘ਤੇ ਪੂਰਨ ਪਾਬੰਦੀ ਹੋਵੇਗੀ। 
 

Related posts

Leave a Reply