LATEST NEWS: ਰਾਈਸ ਸ਼ੈਲਰਾਂ ਵਿੱਚ ਜਾੱਬ ਟ੍ਰੇਨਿੰਗ ਕਰਵਾਉਣ ਲਈ ਬਾਰ੍ਹਵੀਂ ਪਾਸ ਉਮੀਦਵਾਰਾਂ ਤੋਂ ਅਰਜੀਆਂ ਦੀ ਮੰਗ

ਰਾਈਸ ਸ਼ੈਲਰਾਂ ਵਿੱਚ ਰਾਈਸ ਸੋਰਟਿੰਗ ਮਸ਼ੀਨ ਉਪਰ ਓਨ ਜਾੱਬ ਟ੍ਰੇਨਿੰਗ ਕਰਵਾਉਣ ਲਈ ਬਾਰ੍ਹਵੀਂ ਪਾਸ ਉਮੀਦਵਾਰਾਂ ਤੋਂ ਅਰਜੀਆਂ ਦੀ ਮੰਗ

ਫਿਰੋਜ਼ਪੁਰ 2 ਦਸੰਬਰ ( CDT NEWS ) ਪੰਜਾਬ ਸਰਕਾਰ ਦੁਆਰਾ ਚਲਾਏ ਜਾ ਰਹੇ ਘਰ^ਘਰ ਰੁਜ਼ਗਾਰ ਮਿਸ਼ਨ ਤਹਿਤ ਨੌਜਵਾਨਾਂ ਨੂੰ ਰੋਜ਼ਗਾਰ ਦੇ ਕਾਬਿਲ ਬਣਾ ਕੇ ਰੋਜ਼ਗਾਰ ਦੇਣ ਦੇ ਮੰਤਵ ਨਾਲ ਜਿਲ੍ਹਾ ਬਿਊਰੋ ਆੱਫ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ, ਸਿਖਲਾਈ, ਫਿਰੋਜਪੁਰ ਦੇ ਚੇਅਰਮੈਨ^ਕਮ^ਡਿਪਟੀ ਕਮਿਸ਼ਨਰ ਸ੍ਰ: ਗੁਰਪਾਲ ਸਿੰਘ ਚਾਹਲ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜਿਲ੍ਹਾ ਫਿਰੋਜਪੁਰ ਦੇ ਰਾਈਸ ਸ਼ੈਲਰਾਂ ਵਿੱਚ ਰਾਈਸ ਸੋਰਟਿੰਗ ਮਸ਼ੀਨ ਉਪਰ ਓਨ ਜਾੱਬ ਟ੍ਰੇਨਿੰਗ ਕਰਵਾਉਣ ਲਈ ਬਾਰ੍ਹਵੀਂ ਪਾਸ ਉਮੀਦਵਾਰਾਂ ਤੋਂ ਅਰਜੀਆਂ ਦੀ ਮੰਗ ਕੀਤੀ ਜਾਂਦੀ ਹੈ।

      ਜਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਫਿਰੋਜਪੁਰ ਸ਼੍ਰੀ ਅਸ਼ੋਕ ਜਿੰਦਲ ਵੱਲੋਂ ਜਿਲ੍ਹਾ ਫਿਰੋਜਪੁਰ ਦੇ ਯੋਗ ਪ੍ਰਾਰਥੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜੇਕਰ ਤੁਸੀ ਆਪਣੀ ਨਜਦੀਕੀ ਸ਼ੈਲਰ ਵਿੱਚ ਰਾਈਸ ਸੋਰਟਿੰਗ ਮਸ਼ੀਨ ਤੇ ਕੰਮ ਕਰਨ ਦੇ ਚਾਹਵਾਨ ਹੋ ਤਾਂ 3 ਦਸੰਬਰ 2020 ਦਿਨ ਵੀਰਵਾਰ ਸਮਾਂ ਸਵੇਰੇ 11H00 ਵਜੇ ਜ਼ਿਲ੍ਹਾ ਬਿਊਰੋ ਆੱਫ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ, ਦੂਜੀ ਮੰਜਿਲ, ਆਈ ਬਲਾਕ, ਡੀHਸੀH ਕੰਪਲੈਕਸ, ਫਿਰੋਜਪੁਰ ਵਿਖੇ ਪਹੁੰਚ ਕੇ ਆਪਣਾ ਨਾਮ ਦਰਜ ਕਰਵਾ ਸਕਦੇ ਹੋ।

Related posts

Leave a Reply