#AROOSA-ALAM : ਪੰਜਾਬ ਕਾਂਗਰਸ ਚ ਸਿਰਫ ਇੱਕੋ ਮਰਦ, ਬਾਕੀ ਸਭ..READ MORE

 

ਚੰਡੀਗੜ  : ਪਾਕਿਸਤਾਨੀ ਪੱਤਰਕਾਰ ਅਰੂਸਾ ਆਲਮ ਨੂੰ ਲੈ ਕੇ ਪੰਜਾਬ ਦੀ ਸਿਆਸਤ ਇਕ ਵਾਰ ਫੇਰ ਭਖ ਗਈ   ਹੈ। ਡਿਪਟੀ ਸੀਐਮ ਸੁਖਜਿੰਦਰ ਸਿੰਘ ਰੰਧਾਵਾ ਨੇ ਕੈਪਟਨ ’ਤੇ ਅਰੂਸਾ ਆਲਮ ਨੂੰ ਲੈ ਕੇ ਫਿਰ ਤੋਂ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਅਰੂਸਾ ਆਲਮ ਦਾ ਆਈਐਸਆਈ ਨਾਲ ਸਬੰਧਾਂ ਦਾ ਜ਼ਿਕਰ ਕੀਤਾ ਹੈ.

ਉਨ੍ਹਾਂ ਕਿਹਾ ਕਿ ਉਹ ਇਕ ਸਿੱਖ ਹਨ  ਤੇ ਗੁਰਬਾਣੀ ਵਿਚ ਇਕ ਪਰਾਈ ਔਰਤ ਨਾਲ ਰਹਿਣਾ ਵਰਜਿਤ ਹੈ। ਸੋ ਮੈਂ  ਅਰੂਸਾ ਨੂੰ ਕਦੇ ਨਹੀਂ ਮਿਲਿਆ । ਕੈਪਟਨ ਅਮਰਿੰਦਰ ਨੇ ਉਸ ਨਾਲ ਦੋਸਤੀ ਰੱਖੀ, ਜਿਸ ਦਾ ਮੈਂ ਕਦੇ ਵੀ ਸਮਰਥਨ ਨਹੀਂ ਕੀਤਾ।

ਇਸ ਨੂੰ ਲੈ ਕੇ ਅੱਜ ਫਿਰ ਤੋਂ ਅਰੂਸਾ ਆਲਮ ਨੇ ਇਕ ਨਿੱਜੀ ਚੈਨਲ ’ਤੇ ਫੋਨ ਜ਼ਰੀਏ ਗੱਲਬਾਤ ਦੌਰਾਨ ਕਿਹਾ ਕਿ ਪੰਜਾਬ ਦੇ ਕਾਂਗਰਸੀ ਲੀਡਰ ਸੁਖਜਿੰਦਰ ਸਿੰਘ ਰੰਧਾਵਾ ਜਿਸ ਤਰ੍ਹਾਂ ਮੇਰੀਆਂ ਫੋਟੋਆਂ ਸ਼ੇਅਰ ਕਰ ਰਹੇ ਹਨ, ਇਸ ਨਾਲ ਮੇਰੀਆਂ ਭਾਵਨਾਵਾਂ ਆਹਤ ਹੋਈਆਂ ਹਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਕੈਪਟਨ ਅਮਰਿੰਦਰ ਸਿੰਘ ਇਕ ਉਚੇ ਸਿਆਸੀ ਕੱਦ ਦੇ ਮਾਲਕ ਹਨ ਤੇ ਮੈਨੂੰ ਖੁਸ਼ੀ ਹੈ ਕਿ ਪੰਜਾਬ ਕਾਂਗਰਸ ਵਿਚ ਕੋਈ ਤਾਂ ਮਰਦ ਹੈ।

ਪਰ ਜਿਸ ਤਰ੍ਹਾਂ ਵਾਰ ਵਾਰ ਮੇਰੇ ਆਈਐਸਆਈ ਨਾਲ ਸਬੰਧਾਂ ਦਾ ਜ਼ਿਕਰ ਕੀਤਾ ਜਾ ਰਿਹਾ ਹੈ, ਉਸ ਨੂੰ ਲੈ ਕੇ ਮੈਂ ਉਨ੍ਹਾਂ ਨੂੰ ਕੋਰਟ ਵਿਚ ਜ਼ਰੂਰ ਲੈ ਕੇ ਜਾਵਾਂਗੀ। ਮੈਂ ਚੁੱਪ ਬੈਠਣ ਵਾਲੀ ਨਹੀਂ ਹਾਂ ਕਿਉਂਕਿ ਮੇਰਾ ਆਈਐਸਆਈ ਨਾਲ ਕੋਈ ਸਬੰਧ ਨਹੀਂ ਹੈ। ਮੇਰਾ ਵੀ ਪਰਿਵਾਰ ਹੈ, ਮੇਰੇ ਵੀ ਬੱਚੇ ਹਨ। ਇਹ ਸਾਰੇ ਲੋਕ ਲੱਕੜ ਬੱਘੇ ਹਨ।

Related posts

Leave a Reply