ਅਰੁਨਾ ਚੌਧਰੀ ਨੇ ਬੇਘਰੇ 9 ਪਰਿਵਾਰਾਂ ਨੂੰ ਮਕਾਨ ਬਣਾਉਣ ਲਈ ਗ੍ਰਾਂਟ ਦੇ ਅਥਾਰਟੀ ਲੈਟਰ ਵੰਡੇ


ਦੀਨਾਨਗਰ,28 ਅਕਤੂਬਰ (ਬਲਵਿੰਦਰ ਸਿੰਘ ਬਿੱਲਾ) : ਪੰਜਾਬ ਸਰਕਾਰ ਗਰੀਬਾਂ ਨੂੰ ਅਤੇ ਬੇਘਰੇ ਲੋਕਾਂ ਨੂੰ ਆਪਣਾ ਘਰ ਬਣਾਉਣ ਲਈ ਵਿਸ਼ੇਸ਼ ਉਪਰਾਲੇ ਕਰ ਰਹੀ ਹੈ ਜਿਸਦੇ ਚਲਦੇ ਦੀਨਾਨਗਰ ਦੀਆਂ ਵੱਖ ਵੱਖ ਵਾਰਡਾਂ ਦੇ ਬੇਘਰੇ ਲੋਕਾਂ ਨੂੰ ਕੈਬਨਿਟ ਮੰਤਰੀ ਅਰੁਨਾ ਚੋਧਰੀ ਵਲੋਂ ਆਪਣਾ ਮਕਾਨ ਬਣਾਉਣ ਲਈ ਅਥਾਰਟੀ ਲੈਟਰ ਦਿੱਤੇ ਗਏ। ਇਸ ਮੌਕੇ ਤੇ ਕੈਬਨਿਟ ਮੰਤਰੀ ਅਰੁਨਾ ਚੋਧਰੀ ਵਲੋਂ ਸ਼ਹਿਰ ਦੇ 9 ਪਰਿਵਾਰਾਂ ਨੂੰ 4 ਲੱਖ ਰੁਪਏ ਦੀ ਗ੍ਰਾਂਟ ਦੇ ਅਥਾਰਟੀ ਲੈਟਰ ਵੰਡੇ ਗਏ। ਇਸ ਮੌਕੇ ਅਥਾਰਟੀ ਲੈਟਰ ਪ੍ਰਾਪਤ ਕਰਨ ਵਾਲਿਆਂ ਚ ਜਿੱਥੇ ਖੁਸ਼ੀ ਪਾਈ ਗਈ ਉਥੇ ਹੀ ਉਨ੍ਹਾਂ ਨੇ ਕੈਬਨਿਟ ਮੰਤਰੀ ਅਰੁਨਾ ਚੋਧਰੀ ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ। ਇਸ ਮੌਕੇ ਤੇ ਮੀਡੀਆ ਇੰਚਾਰਜ ਤੇ ਵਿਸ਼ੇਸ਼ ਸਹਾਇਕ ਦੀਪਕ ਭੱਲਾ ਗੁਲਜ਼ਾਰ ਸਿੰਘ ਤਰੁਨ ਕੁਮਾਰ ਗੁਰਮੀਤ ਸਿੰਘ ਅਨੂਪ ਸਿੰਘ ਬਲਬੀਰ ਸਿੰਘ ਆਦਿ ਹਾਜ਼ਰ ਸਨ

Related posts

Leave a Reply