Latest: ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਵਿੱਚ ਦੁੱਧ ਉਤਪਾਦਕ ਦੋਧੀਆਂ ਵੱਲੋਂ ਸਥਾਨਕ ਕਾਲ਼ੇ ਕਾਨੂੰਨਾਂ ਦੀ ਕਾਪੀ ਸਾੜੀ ਗਈ

ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਵਿੱਚ ਦੁੱਧ ਉਤਪਾਦਕ ਦੋਧੀਆਂ ਵੱਲੋਂ ਸਥਾਨਕ ਕਾਲ਼ੇ ਕਾਨੂੰਨਾਂ ਦੀ ਕਾਪੀ ਸਾੜੀ ਗਈ

ਗੁਰਦਾਸਪੁਰ 13 ਜਨਵਰੀ ( ਅਸ਼ਵਨੀ ) :– ਸਯੁੰਕਤ ਕਿਸਾਨ ਮੋਰਚਾ ਦਿੱਲੀ ਵੱਲੋਂ ਅੱਜ ਲੋਹੜੀ ਮੌਕੇ ਕਾਲ਼ੇ ਕਾਨੂੰਨਾਂ ਨੂੰ ਸਾੜਨ ਦੇ ਸੱਦੇ ਤਹਿਤ ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਵਿੱਚ ਦੁੱਧ ਉਤਪਾਦਕ ਦੋਧੀਆਂ ਵੱਲੋਂ ਸਥਾਨਕ ਹਨੂੰਮਾਨ ਚੌਂਕ ਵਿੱਚ ਕਾਲ਼ੇ ਕਾਨੂੰਨਾਂ ਦੀ ਕਾਪੀ ਸਾੜੀ ਗਈ।ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਤਰਲੋਕ ਸਿੰਘ ਬਹਿਰਾਮਪੁਰ, ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਅਮਰ ਕ੍ਰਾਂਤੀ, ਅਤੇ ਡੀਐੱਮਐੱਫ ਸੂਬਾ ਮੀਤ ਪ੍ਰਧਾਨ ਅਮਰਜੀਤ ਸ਼ਾਸਤਰੀ ਨੇ ਕਿਹਾ ਕਿ ਖੇਤੀ ਸੰਬੰਧੀ ਪਾਸ ਹੋਏ ਕਾਲ਼ੇ ਕਾਨੂੰਨ ਲੋਕ ਵਿਰੋਧੀ ਕਾਨੂੰਨ ਹਨ।ਇਸ ਦੀ ਮਾਰ ਸਮੂਹ ਲੋਕਾਈ ਤੇ ਪੈਣੀ ਹੈ।ਜਰੂਰੀ ਵਸਤਾਂ ਸੰਬੰਧੀ ਕਾਨੂੰਨ ਸੋਧਣ ਨਾਲ ਦੇਸ਼ ਦਾ ਵੱਡਾ ਵਪਾਰੀ ਅਨਾਜ ਦੀ ਕਾਲ਼ਾ ਬਾਜ਼ਾਰੀ ਕਰਨ ਲਈ ਆਜ਼ਾਦ ਹੋ ਗਿਆ ਹੈ।ਇਸ ਨਾਲ ਦੇਸ਼ ਵਿੱਚ ਮਹਿੰਗਾਈ ਵੱਧਣੀ ਹੈ, ਅਤੇ ਆਮ ਮਜ਼ਦੂਰਾਂ ਲਈ ਖਾਣ ਪੀਣ ਲਈ ਵਸਤਾਂ ਖਰੀਦਣਾ ਮੁਸ਼ਕਿਲ ਹੋ ਜਾਵੇਗਾ।ਡੀਟੀਐੱਫ ਦੀ ਸੰਯੁਕਤ ਜ਼ਿਲ਼੍ਹਾ ਸਕੱੱਤਰ ਮੈਡਮ ਬਲਵਿੰਦਰ ਕੌਰ, ਡੀਐੱਮਐੱਫ ਦੇ ਆਗੂ ਅਮਰਜੀਤ ਮਨੀ ਅਤੇ ਇਫਟੂ ਜ਼ਿਲ੍ਹਾ ਪ੍ਰਧਾਨ ਜੋਗਿੰਦਰਪਾਲ ਨੇ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਬਣਾਈ ਗਈ ਕਮੇਟੀ ਇਤਰਾਜ਼ਯੋਗ ਵਿਅਕਤੀਆਂ ਨੂੰ ਲੈ ਕੇ ਬਣਾਈ ਗਈ ਹੈ।ਇਹ ਚਾਰੋਂ ਵਿਅਕਤੀ ਪਹਿਲੇ ਦਿਨ ਤੋਂ ਹੀ ਕਾਨੂੰਨਾਂ ਦੇ ਪੱਖ ਵਿੱਚ ਸਨ।ਇਸ ਮੌਕੇ ਗੁਰਦਾਸਪੁਰ ਸ਼ਹਿਰ ਵਿਚ ਵੱਖ-ਵੱਖ ਪਿੰਡਾਂ ਤੋਂ ਘਰਾਂ ਵਿਚ ਦੁੱਧ ਦੇਣ ਵਾਲੇ  ਜਗਜੀਤ ਸਿੰਘ ਅਵਤਾਰ ਸਿੰਘ ਕੋਟ ਮੋਹਨ ਲਾਲ ਜੋਗਾ ਸਿੰਘ ਪਰਮਜੀਤ ਸਿੰਘ ਯੋਧ ਸਿੰਘ ਪਲਵਿੰਦਰ ਸਿੰਘ ਭਜਨ ਸਿੰਘ ਜੋਗਿੰਦਰ ਸਿੰਘ ਭੁਪਿੰਦਰ ਸਿੰਘ ਨਿਰਮਲ ਸਿੰਘ ਸਤਨਾਮ ਸਿੰਘ ਮਟਮਾ ਇਲਿਆਸ ਮਸੀਹ  ਦੋਧੀਆਂ ਨੇ ਇਨ੍ਹਾਂ ਕਾਲੇ ਕਾਨੂੰਨਾਂ ਖਿਲਾਫ਼ ਆਵਾਜ਼ ਬੁਲੰਦ ਕਰਦੇ ਹੋਏ ਕਿਹਾ ਕਿ ਇਸ ਨਾਲ ਸਾਡਾ ਦੁੱਧ ਦਾ ਕਾਰੋਬਾਰ ਤਬਾਹ ਹੋ ਜਾਵੇਗਾ ਅਤੇ ਇਹ ਕਾਨੂੰਨ ਰੱਦ ਕਰਵਾਉਣ ਲਈ ਉਹ ਹਰ ਪ੍ਰਕਾਰ ਦੀ ਕੁਰਬਾਨੀ ਕਰਨ ਤੋਂ ਗ਼ੁਰੇਜ਼ ਨਹੀਂ ਕਰਨਗੇ। 26 ਜਨਵਰੀ ਨੂੰ ਟਰੈਕਟਰ ਰੈਲੀ ਵਿੱਚ ਲੋਕਾਂ ਦੀ ਸ਼ਮੂਲੀਅਤ ਕਰਵਾਉਣ ਲਈ ਘਰ ਘਰ ਸੱਦਾ ਦੇਣਗੇ।

Related posts

Leave a Reply