LATEST NEWS: ਭਾਰਤ-ਪਾਕਿਸਤਾਨ ਸਰਹੱਦ ਉੱਪਰ ਘੁਸਪੈਠ ਦਾ ਯਤਨ , ਬੀ ਐਸ ਐਫ ਦੇ ਜਵਾਨਾ ਵੱਲੋਂ ਘੁਸਪੈਠ ਕਰ ਰਿਹਾ ਪਾਕਿਸਤਾਨੀ ਢੇਰ

ਭਾਰਤ-ਪਾਕਿਸਤਾਨ ਸਰਹੱਦ ਉੱਪਰ ਘੁਸਪੈਠ ਦਾ ਯਤਨ , ਬੀ ਐਸ ਐਫ ਦੇ ਜਵਾਨਾ ਵੱਲੋਂ ਘੁਸਪੈਠ ਕਰ ਰਿਹਾ ਪਾਕਿਸਤਾਨੀ ਢੇਰ

ਗੁਰਦਾਸਪੁਰ 15 ਜਨਵਰੀ ( ਅਸ਼ਵਨੀ ) :- ਬੀ ਐਸ ਐਫ ਦੇ ਸੈਕਟਰ ਗੁਰਦਾਸਪੁਰ ਵਿੱਚ ਭਾਰਤ-ਪਾਕਿਸਤਾਨ ਦੀ ਅੰਤਰ ਰਾਸ਼ਟਰੀ ਸਰੱਹਦ ਉੱਪਰ ਤੈਨਾਤ ਬੀ ੳ ਪੀ ਕੋਟ ਰਾਜਦਾ ਉੱਪਰ ਭਾਰਤੀ ਸਰੱਹਦ ਵਿੱਚ ਦਾਖਲ ਹੋ ਰਹੇ ਇਕ ਪਾਕਿਸਤਾਨੀ ਘੁਸਪੈਠੀਏ ਨੂੰ ਬੀ ਐਸ ਐਫ ਦੇ ਚੋਕਸ ਜਵਾਨਾ ਵੱਲੋਂ ਮਾਰ ਦਿੱਤਾ ਗਿਆ ।ਸ਼ੱਕ ਕੀਤਾ ਜਾਂਦਾ ਹੈ ਕਿ ਇਸ ਦੇ ਨਾਲ ਹੋਰ ਘੁਸਪੇਠੀਏ ਵੀ ਸਨ ਜੋ ਗੋਲ਼ੀਆਂ ਦੀ ਅਵਾਜ਼ ਸੁਣ ਕੇ ਵਾਪਿਸ ਪਾਕਿਸਤਾਨੀ ਸਰੱਹਦ ਵੱਲ ਵਾਪਿਸ ਚਲੇ ਗਏ ।
              ਇੱਕਤਰ ਹੋਈ ਜਾਣਕਾਰੀ ਅਨੂਸਾਰ ਇਕ ਪਾਕਿਸਤਾਨੀ ਵਸਨੀਕ ਭਾਰਤੀ ਸਰੱਹਦ ਉੱਪਰ ਲੱਗੀ ਕੰਡਿਆਲ਼ੀ ਤਾਰ ਤੱਕ ਪੁੱਜ ਗਿਆ ਸੀ ਜਿਵੇਂ ਹੀ ਬੀ ਐਸ ਐਫ ਦੇ ਗਸ਼ਤ ਕਰ ਰਹੇ ਜਵਾਨਾ ਨੇ ਇਸ ਦੀ ਭਨਕ ਲੱਗੀ ਤਾ ਉਹਨਾਂ ਨੇ ਇਸ ਨੂੰ ਚੇਤਾਵਨੀ ਦਿੱਤੀ ਅਤੇ ਫਾਇਰਿੰਗ ਕਰ ਦਿੱਤੀ । ਪਾਕਿਸਤਾਨੀ ਘੁਸਪੇਠੀਏ ਨੇ ਪਿੱਛੇ ਦੋੜਣ ਦੀ ਕੋਸ਼ਿਸ਼ ਕੀਤੀ ਪਰ ਗੋਲੀ ਲੱਗ ਜਾਣ ਕਾਰਨ ਉਹ ਡਿੱਗ ਗਿਆ । ਬੀਤੇ ਦਿਨ ਦੇਰ ਰਾਤ ਵਾਪਰੀ ਇਸ ਘਟਨਾ ਉਪਰਾਂਤ ਬੀ ਐਸ ਐਫ ਦੇ ਜਵਾਨਾ ਨੇ ਇਲਾਕੇ ਨੂੰ ਘੇਰਾ ਪਾ ਕੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ ਜਦੋਿਕ ਮਾਰੇ ਗਏ ਘੁਸਪੈਠੀਏ ਦੀ ਤਲਾਸ਼ੀ ਕੀਤੀ ਗਈ ਤਾਂ ਉਸ ਪਾਸੋ ਕੁਝ ਬਰਾਮਦ ਹੋਇਆਂ ਜਾਂ ਨਹੀ ਇਸ ਬਾਰੇ ਜਾਣਕਾਰੀ ਹਾਸਲ ਨਹੀਂ ਹੋਈ ਬੀ ਐਸ ਐਫ ਦੇ ਜਵਾਨਾ ਵੱਲੋਂ ਮਾਰੇ ਗਏ ਘੁਸਪੈਠੀਏ ਬਾਰੇ ਪਾਕਿਸਤਾਨੀ ਰੇਂਜਰਾਂ ਨੂੰ ਸੂਚਨਾ ਦਿੱਤੀ ਗਈ ਹੈ । ਸੂਤਰਾਂ ਦੇ ਅਨੂਸਾਰ ਪਾਕਿਸਤਾਨੀ ਰੇਂਜਰਾਂ ਵੱਲੋਂ ਘੂਸਪੈਠੀਆ ਨੂੰ ਭਾਰਤੀ ਸਰੱਹਦ ਵਿੱਚ ਦਾਖਲ ਕਰਵਾਇਆਂ ਗਿਆ ਸੀ ਅਤੇ ਜਦੋਂ ਇਕ ਘੂਸਪੈਠੀਆ ਭਾਰਤੀ ਸਰੱਹਦ ਵਿੱਚ ਦਾਖਲ ਹੋ ਗਿਆ ਤਾਂ ਦੂਜੇ ਘੂਸਪੇਠੀਏ ਵੀ ਭਾਰਤੀ ਸਰੱਹਦ ਵਿੱਚ ਦਾਖਲ ਹੋਏ ਸਨ ਪਰ ਬੀ ਐਸ ਐਫ ਦੇ ਜਵਾਨਾ ਵੱਲੋਂ ਚਲਾਈਆ ਗੋਲ਼ੀਆਂ ਦੀ ਅਵਾਜ਼ ਸੁਣ ਕੇ ਉਹ ਵਾਪਿਸ ਚਲੇ ਗਏ । ਇਸ ਤੋਂ ਪਹਿਲਾ ਵੀ ਬੀ ਐਸ ਐਫ ਦੇ ਚੋਕਸ ਜਵਾਨਾ ਵੱਲੋਂ ਸਰੱਹਦ ਤੋਂ ਇਕ ਘੂਸਪੇਠੀਆ ਜੋ ਭਾਰਤੀ ਸਰੱਹਦ ਦੇ ਅੰਦਰ ਕਰੀਬ 90 ਮੀਟਰ ਆ ਗਿਆ ਸੀ ਨੂੰ ਕਾਬੂ ਕੀਤਾ ਗਿਆ ਸੀ ।

Related posts

Leave a Reply