ਲੋਕ ਸਥਾਨਕ ਚੋਣਾਂ ਵਿੱਚ ਫਿਰਕੂ ਤੇ ਫਾਸ਼ੀਵਾਦੀ ਭਾਜਪਾ ਨੂੰ ਹਰਾਉਣ ਤੇ ਖੱਬੇਪੱਖੀ , ਲੋਕ ਪੱਖੀ , ਜਮਹੂਰੀ ਤੇ ਧਰਮ ਨਿਰਪੱਖ ਤਾਕਤਾਂ ਨੂੰ ਜਿਤਾਉਣ :- ਸੈਖੋ

ਲੋਕ ਸਥਾਨਕ ਚੋਣਾਂ ਵਿੱਚ ਫਿਰਕੂ ਤੇ ਫਾਸ਼ੀਵਾਦੀ ਭਾਜਪਾ ਨੂੰ ਹਰਾਉਣ ਤੇ ਖੱਬੇਪੱਖੀ , ਲੋਕ ਪੱਖੀ , ਜਮਹੂਰੀ ਤੇ ਧਰਮ ਨਿਰਪੱਖ ਤਾਕਤਾਂ ਨੂੰ ਜਿਤਾਉਣ :- ਕਾਮਰੇਡ ਸੈਖੋ

>> ਗੁਰਦਾਸਪੁਰ 19 ਜਨਵਰੀ ( ਅਸ਼ਵਨੀ ) :- ਭਾਰਤੀ ਕਮਿਊਨਿਸਟ ਪਾਰਟੀ ਮਾਰਕਸਵਾਦੀ ਦੇ ਸੂਬਾ ਸੱਕਤਰ ਕਾਮਰੇਡ ਸੁਖਵਿੰਦਰ ਸਿੰਘ ਸੈਖੋ ਨੇ ਕੌਂਸਲ ਤੇ ਨਿਗਮ ਚੋਣਾਂ ਵਿੱਚ ਫਿਰਕੂ ਤੇ ਫਾਸ਼ੀਵਾਦੀ ਭਾਜਪਾ ਨੂੰ ਹਰਾਉਣ ਤੇ ਖੱਬੇਪੱਖੀ , ਲੋਕ ਪੱਖੀ , ਜਮਹੂਰੀ ਤੇ ਧਰਮ ਨਿਰਪੱਖ ਤਾਕਤਾਂ ਨੂੰ ਜਿਤਾਉਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਪਾਰਟੀ ਵੱਲੋਂ ਜਿਲਾ ਕਮੇਟੀਆਂ ਨੂੰ ਕਿਹਾ ਗਿਆ ਹੈ ਕਿ ਪੰਜਾਬ ਵਿੱਚ ਜਿੱਥੇ ਵੀ ਪਾਰਟੀ ਦੇ ਉਮੀਦਵਾਰ ਚੋਣ ਲੜ ਸਕਦੇ ਹਨ ਉੱਥੇ ਚੋਣ ਲੜਣਗੇ ਜਦੋਂਕਿ ਬਾਕੀ ਥਾਂਵਾਂ ਉੱਪਰ ਪਾਰਟੀ ਫਿਰਕੂ ਤੇ ਫਾਸ਼ੀਵਾਦੀ ਤਾਕਤਾਂ ਭਾਜਪਾ ਨੂੰ ਹਰਾਉਣ ਲਈ ਕੰਮ ਕਰਣਗੇ ਤੇ ਖਬੇਪੱਖੀ , ਲੋਕ-ਪੱਖੀ , ਜਮਹੂਰੀ , ਧਰਮ ਨਿਰਪੱਖ ਅਤੇ ਕਿਸਾਨ ਮਜ਼ਦੂਰ ਹਿਤੈਸ਼ੀ ਉਮੀਦਵਾਰਾਂ ਨੂੰ ਜਿਤਾਉਣ ਲਈ ਕੰਮ ਕਰਣਗੇ । ਕਾਮਰੇਡ ਸੈਖੋ ਅੱਜ ਪਾਰਟੀ ਦੀ ਜਿਲਾ ਕਮੇਟੀ ਦੀ ਮੀਟਿੰਗ ਜੋ ਕਾਮਰੇਡ ਰਣਵੀਰ ਸਿੰਘ ਵਿਰਕ ਦੀ ਪ੍ਰਧਾਨਗੀ ਵਿੱਚ ਹੋਈ ਵਿੱਚ ਭਾਗ ਲੈਣ ਲਈ ਆਏ ਸਨ ।
>>                 ਕਾਮਰੇਡ ਸੈਖੋ ਨੇ ਚੋਣ ਕਮਿਸ਼ਨਰ ਪੰਜਾਬ ਜਗਪਾਲ ਸਿੰਘ ਸੰਧੂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਚੋਣ ਕਮਿਸ਼ਨ ਦੀ ਡਿਉਟੀ ਹੈ ਕਿ ਚੋਣਾਂ ਨਿਰਪੱਖ ਢੰਗ ਦੇ ਨਾਲ ਨੇਪਰੇ ਚਾੜੀਆ ਜਾਣ ਤੇ ਚੋਣਾ ਦੇ ਅਮਲ ਵਿੱਚ ਚੋਣ ਕਮਿਸ਼ਨ ਰਾਜ ਕਰਦੀ ਪਾਰਟੀ ਦੇ ਦਬਾਅ ਵਿੱਚ ਕੰਮ ਕਰਨ ਦੀ ਬਜਾਏ ਸਹੀ ਢੰਗ ਦੇ ਨਾਲ ਚੋਣਾਂ ਕਰਵਾ ਕੇ ਲੋਕਾਂ ਵਿੱਚ ਆਪਣੀ ਨਿਰਪੱਖਤਾ ਦਾ ਸਬੂਤ ਦੇਵੇ ।
>>      ਪੰਜਾਬ ਵਿੱਚ ਨਸ਼ਿਆ ਦੇ ਵਾਧੇ ਅਤੇ ਨਿੱਤ ਦਿਨ ਵਿਗੜਦੀ ਜਾ ਰਹੀ ਅਮਨ ਕਾਨੂੰਨ ਦੀ ਹਾਲਤ ਤੇ ਚਿੰਤਾ ਦਾ ਪ੍ਰਗਟਾਵਾ ਕਰਦੇ ਹੋਏ ਕਾਮਰੇਡ ਸੈਖੋ ਨੇ ਕਿਹਾ ਕਿ ਪੰਜਾਬ ਵਿੱਚ ਲੁੱਟ ਖੋਹ , ਬਲਾਤਕਾਰ , ਕਤਲਾਂ , ਡਕੈਤੀ ਆਦਿ ਦੀਆ ਘਟਨਾਵਾਂ ਵਿੱਚ ਲੱਗਾਤਾਰ ਵਾਧਾ ਹੋ ਰਿਹਾ ਹੈ । ਕਿਸੇ ਵੀ ਸਰਕਾਰੀ ਮਹਿਕਮੇ ਵਿੱਚ ਕੰਮ ਕਰਾਉਣ ਲਈ ਚਲੇ ਜਾਉ ਸਭ ਵਿਭਾਗਾਂ ਵਿੱਚ ਰਿਸ਼ਵਤ ਦਿੱਤੇ ਤੋਂ ਬਿਨਾ ਕੋਈ ਕੰਮ ਨਹੀਂ ਹੂੰਦਾ ਹੈ ।
>> ਦਿੱਲੀ ਵਿੱਚ ਤਿੰਨ ਕਾਲੇ ਕਾਨੂੰਨਾ ਨੂੰ ਰੱਦ ਕਰਾਉਣ ਤੇ ਐਮ ਐਸ ਪੀ ਨੂੰ ਕਾਨੂੰਨੀ ਦਰਜਾ ਦਿਵਾਉਣ ਲਈ ਚੱਲ ਰਹੇ ਕਿਸਾਨ ਅੰਦੋਲਨ ਵਿੱਚ ਕੇਂਦਰ ਦੀ ਮੋਦੀ ਸਰਕਾਰ ਸੁਪਰੀਮ ਕੋਰਟ ਦਾ ਦਖ਼ਲ ਕਰਾਉਣਾ ਚਾਹੂੰਦੀ ਹੈ ਸੁਪਰੀਮ ਕੋਰਟ ਵੱਲੋਂ ਬਨਾਈ ਚਾਰ ਮੈਂਬਰੀ ਕਮੇਟੀ ਵਿੱਚ ਸਾਰੇ ਮੈਂਬਰ ਕਾਲੇ ਕਾਨੂੰਨਾ ਦੇ ਸਮਰਥਕ ਸ਼ਾਮਿਲ ਕੀਤੇ ਗਏ । ਸਰਕਾਰ ਵੱਲੋਂ ਬਣਾਏ ਗਏ ਤਿੰਨ ਕਿਸਾਨ ਵਿਰੋਧੀ ਕਾਨੂੰਨ ਨਿਯਮਾਂ ਦੀ ਉਲੰਘਣਾ ਕਰਕੇ ਪਾਸ ਕਰਵਾਏ ਗਏ ਸਨ । ਨਿਆਪਾਲਕਾ ਨੂੰ ਲੋਕਾਂ ਨੂੰ ਇਨਸਾਫ਼ ਦੇ ਕੇ ਉਹਨਾਂ ਦਾ ਭਰੋਸਾ ਜਿੱਤਣਾ ਚਾਹੀਦਾ ਹੈ ।
>>                   ਉਹਨਾ ਨੇ ਸਮੂਹ ਪਾਰਟੀ ਵਰਕਰਾ ਨੂੰ ਕਿਸਾਨਾਂ ਵੱਲੋਂ 23 ਜਨਵਰੀ ਨੂੰ ਕਿਸਾਨ ਮੋਰਚਿਆਂ ਵਿੱਚ ਸੁਭਾਸ਼ ਚੰਦਰ ਬੋਸ ਦਾ ਯਾਦਗਾਰੀ ਦਿਨ ਮਨਾਉਣ ਦੇ ਸਮਾਗਮ ਵਿੱਚ ਵੱਧ ਚੜ ਕੇ ਸ਼ਾਮਿਲ ਹੋਣ ਦਾ ਸੱਦਾ ਦਿੱਤਾ ।
>>                  ਕਿਸਾਨਾਂ ਵੱਲੋਂ 26 ਜਨਵਰੀ ਦੇ ਦਿਨ ਤੇ ਦਿੱਲੀ ਵਿੱਚ ਕੀਤੀ ਜਾ ਕਿਸਾਨ ਟਰੇਕਟਰ ਪਰੇਡ ਵਿੱਚ ਕੁਲ ਹਿੰਦ ਕਿਸਾਨ ਸਭਾ ਦੇ ਝੰਡੇ ਟਰੈਕਟਰਾ ਉੱਪਰ ਲੱਗਾ ਕੇ ਸ਼ਾਮਿਲ ਹੋਣ ਦਾ ਸੱਦਾ ਦਿੱਤਾ । ਉਹਨਾਂ ਹੋਰ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਕਿਸਾਨਾਂ ਦੇ ਸੰਘਰਸ਼ ਤੋਂ ਡਰੀ ਹੋਈ ਹੈ ਇਸੇ ਲਈ ਕਿਸਾਨਾਂ ਨੂੰ ਅਤੇ ਉਹਨਾਂ ਦੇ ਸਮਰਥਕਾਂ ਨੂੰ ਡਰਾਉਣ ਲਈ ਕੇਂਦਰੀ ੲਜੈਸੀਆ ਦੀ ਦੁਰਵਰਤੋਂ ਕਰ ਰਹੀ ਹੈ ।
>>              ਜਿਲਾ ਕਮੇਟੀ ਦੀ ਮੀਟਿੰਗ ਵਿੱਚ ਕਾਮਰੇਡ ਅਮਰਜੀਤ ਸਿੰਘ ਸੈਣੀ ਤਹਿਸੀਲ ਕਮੇਟੀ ਮੈਂਬਰ ਨੂੰ ਜਿਲਾ ਕਮੇਟੀ ਵਿੱਚ ਸਪੈਸ਼ਲ ਇਨਵਾਈਟੀ ਦੇ ਤੋਰ ਤੇ ਸਰਬ ਸਮੰਤੀ ਦੇ ਨਾਲ ਸ਼ਾਮਿਲ ਕੀਤਾ ਗਿਆ । ਜਿਲਾ ਕਮੇਟੀ ਦੀ ਇਸ ਮੀਟਿੰਗ ਵਿੱਚ ਹੋਰਣਾਂ ਤੋਂ ਇਲਾਵਾ ਕਾਮਰੇਡ ਰਣਵੀਰ ਸਿੰਘ ਵਿਰਕ , ਕਾਮਰੇਡ ਅਮਰਜੀਤ ਸਿੰਘ ਸੈਣੀ , ਅਵਤਾਰ ਸਿੰਘ ਕਿਰਤੀ , ਧੀਰ ਸਿੰਘ , ਅਮਰਜੀਤ ਰੁੱਖਿਆਂ , ਫ਼ਤਿਹ ਚੰਦ ਸੈਕਟਰੀ , ਰਾਜ ਕੁਮਾਰੀ ਦੀਨਾਨਗਰ , ਸੁਲਖਣ ਸਿੰਘ ਅਤੇ ਲਖਵਿੰਦਰ ਸਿੰਘ ਮਰੜ ਆਦਿ ਹਾਜ਼ਰ ਸਨ ।

Related posts

Leave a Reply