ਹੂਟਰ ਮਾਰਦੀ ਕਾਰ ਨਾਕਾ ਪਾਰਟੀ ਤੇ ਚੜ੍ਹਾਈ, ਚੋਕੀ ਇੰਚਾਰਜ ਦੀ ਲੱਤ ਤੋੜ ਸੁੱਟੀ
ਗੁਰਦਾਸਪੁਰ 21 ਫ਼ਰਵਰੀ ( ਅਸ਼ਵਨੀ ) :- ਨਜਾਇਜ ਤੋਰ ਤੇ ਹੁਟਰ ਮਾਰਦੀ ਆ ਰਹੀ ਕਾਰ ਨੂੰ ਰੋਕਣ ਦੀ ਕੋਸ਼ਿਸ਼ ਉਸ ਵੇਲੇ ਨਾਕਾ ਪਾਰਟੀ ਨੂੰ ਮਹਿੰਗੀ ਪਈ ਜਦੋਂ ਕਾਰ ਨੂੰ ਰੋਕਣ ਦੀ ਕੋਸ਼ਿਸ਼ ਤੇ ਕਾਰ ਚਾਲਕ ਵੱਲੋਂ ਕਾਰ ਨਾਕਾ ਪਾਰਟੀ ਤੇ ਚੜ੍ਹਾਈ ਜਿਸ ਕਾਰਨ ਚੋਕੀ ਇੰਚਾਰਜ ਦੀ ਲੱਤ ਟੁੱਟੀ ਗਈ ।
ਪੁਲਿਸ ਚੌਂਕੀ ਬਰਿਆਰ ਦੇ ਇੰਚਾਰਜ ਸਤਨਾਮ ਸਿੰਘ ਵਾਸੀ ਗੁਰਦਾਸਪੁਰ ਨੇ ਦਸਿਆਂ ਕਿ ਉਹ ਪੁਲਿਸ ਪਾਰਟੀ ਸਮੇਤ ਸਪੈਸ਼ਲ ਨਾਕਾਬੰਦੀ ਕਰਕੇ ਟੀ ਪੁਆਇੰਟ ਘੁਲ਼ਾ ਵਿਖੇ ਵਹੀਕਲਾ ਦੀ ਚੈਕਿੰਗ ਕਰ ਰਿਹਾ ਸੀ ਕਿ ਕਰੀਬ 5.30 ਵਜੇ ਗੁਰਦਾਸਪੁਰ ਸਾਈਡ ਤੋਂ ਇਕ ਜੈਨ ਕਾਰ ਨੰਬਰ ਪੀ ਬੀ 65 ਜੀ 8624 ਹੁਟਰ ਮਾਰਦੀ ਹੋਈ ਆਈ ਜਿਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਕਾਰ ਚਾਲਕ ਨੇ ਪਹਿਲਾ ਕਾਰ ਦੀ ਸਪੀਡ ਘੱਟ ਕੀਤੀ ਫੇਰ ਨਾਲ ਬੈਠੇ ਵਿਅਕਤੀ ਦੇ ਕਹਿਣ ਤੇ ਕਾਰ ਦੀ ਸਪੀਡ ਵੱਧਾ ਕੇ ਕਾਰ ਨਾਕਾ ਪਾਰਟੀ ਨੂੰ ਮਾਰ ਦੇਣ ਦੀ ਨੀਅਤ ਨਾਲ ਨਾਕਾ ਪਾਰਟੀ ਤੇ ਚੜਾਂ ਦਿੱਤੀ।
ਜਿਸ ਕਾਰਨ ਸਤਨਾਮ ਸਿੰਘ ਕਾਰ ਵੱਜ ਜਾਣ ਕਾਰਨ ਸੜਕ ਤੇ ਡਿੱਗ ਗਿਆ ਤੇ ਇਸ ਦੀ ਸੱਜੀ ਲੱਤ ਗੋਡੇ ਤੋਂ ਟੁੱਟ ਗਈ । ਕਾਰ ਚਾਲਕ ਆਪਣੀ ਕਾਰ ਸੜਕ ਤੇ ਲਗਾ ਕੇ ਮੋਕੇ ਤੋਂ ਫ਼ਰਾਰ ਹੋ ਗਏ । ਸਬ ਇੰਸਪੈਕਟਰ ਦਲਜੀਤ ਸਿੰਘ ਪੁਲਿਸ ਸਟੇਸ਼ਨ ਦੀਨਾਨਗਰ ਨੇ ਦਸਿਆਂ ਕਿ ਚੌਂਕੀ ਇੰਚਾਰਜ ਸਤਨਾਮ ਸਿੰਘ ਦੇ ਬਿਆਨਾਂ ਤੇ ਕਾਰ ਚਾਲਕ ਮਨਪ੍ਰੀਤ ਉਰਫ ਰਾਜਾ ਪੁੱਤਰ ਅਨਾਰ ਮਸੀਹ ਵਾਸੀ ਬਟਾਲਾ ਅਤੇ ਮਨਪ੍ਰੀਤ ਉਰਫ ਮਨੂੰ ਪੁੱਤਰ ਗੁਰਮੇਜ ਸਿੰਘ ਵਾਸੀ ਪਿੰਡ ਡਾਲੇ ਚੱਕ ਵਿਰੂਧ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ ।

EDITOR
CANADIAN DOABA TIMES
Email: editor@doabatimes.com
Mob:. 98146-40032 whtsapp