Latest News :- ਨਸ਼ੀਲੇ ਪਦਾਰਥ ( ਹੈਰੋਇਨ ਵਰਗਾ ) ਸਮੇਤ ਦੋ ਗ੍ਰਿਫਤਾਰ

17 ਗ੍ਰਾਮ ਨਸ਼ੀਲੇ ਪਦਾਰਥ ( ਹੈਰੋਇਨ ਵਰਗਾ ) ਸਮੇਤ ਦੋ ਗ੍ਰਿਫਤਾਰ
ਗੁਰਦਾਸਪੁਰ 23 ਜਨਵਰੀ ( ਅਸ਼ਵਨੀ ) :- ਪੁਲਿਸ ਜਿਲਾ ਗੁਰਦਾਸਪੁਰ ਅਧੀਨ ਪੈਂਦੇ ਵੱਖ ਵੱਖ ਪੁਲਿਸ ਸਟੇਸ਼ਨਾ ਦੀ ਪੁਲਿਸ ਵੱਲੋਂ 17 ਗ੍ਰਾਮ ਨਸ਼ੀਲੇ ਪਦਾਰਥ ( ਹੈਰੋਇਨ ਵਰਗਾ ) ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ ।
                   ਸਬ ਇੰਸਪੈਕਟਰ ਤਰਸੇਮ ਕੁਮਾਰ ਪੁਲਿਸ ਸਟੇਸ਼ਨ ਭੇਣੀ ਮੀਆਂ ਖਾ ਨੇ ਦਸਿਆਂ ਕਿ ਉਹ ਪੁਲਿਸ ਸਟੇਸ਼ਨ ਭੇਣੀ ਮੀਆਂ ਖਾ ਵਿਖੇ ਹਾਜ਼ਰ ਸੀ ਕਿ ਸਹਾਇਕ ਸਬ ਇੰਸਪੈਕਟਰ ਗੁਲਸ਼ਨ ਸਿੰਘ ਨਾਰਕੋਟਿਕ ਸੈਲ ਗੁਰਦਾਸਪੁਰ ਨੇ ਫ਼ੋਨ ਕਰਕੇ ਦਸਿਆਂ ਕਿ ਉਸ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਮੋੜ ਪਿੰਡ ਝੰਡਾ ਲੁਬਾਨਾ ਤੋਂ ਪੀਟਰ ਮਸੀਹ ਪੁੱਤਰ ਜੋਗਿੰਦਰ ਮਸੀਹ ਵਾਸੀ ਪਿੰਡ ਕੋਟਲਾ ਗੁੱਜਰਾਂ ਨੂੰ ਸ਼ੱਕ ਪੈਣ ਉੱਪਰ ਕਾਬੂ ਕੀਤਾ ਹੈ ਜਿਸ ਪਾਸ ਮੋਮੀ ਲਿਫਾਫੇ ਵਿੱਚ ਨਸ਼ੀਲਾ ਪਦਾਰਥ ਹੋਣ ਦਾ ਸ਼ੱਕ ਹੈ ਅਗਲੇਰੀ ਕਾਰਵਾਈ ਲਈ ਮੋਕਾ ਤੇ ਪੁੱਜੋ ਤਾਂ ਉਸ ਨੇ ਪੁਲਿਸ ਪਾਰਟੀ ਸਮੇਤ ਮੋਕਾ ਤੇ  ਪੁੱਜ ਕੇ ਕਾਬੂ ਕੀਤੇ ਪੀਟਰ ਮਸੀਹ ਦੀ ਤਲਾਸ਼ੀ ਕੀਤੀ ਤਾਂ ਉਸ ਪਾਸੋ ਬਰਾਮਦ ਮੋਮੀ ਲਿਫਾਫੇ ਵਿੱਚੋਂ 5 ਗ੍ਰਾਮ ਨਸ਼ੀਲਾ ਪਦਾਰਥ ( ਹੈਰੋਇਨ ਵਰਗਾ ) ਬਰਾਮਦ ਹੋਇਆਂ ।
                 ਸਬ ਇੰਸਪੈਕਟਰ ਸੁਖਜੀਤ ਸਿੰਘ ਪੁਲਿਸ ਸਟੇਸ਼ਨ ਕਾਹਨੂੰਵਾਨ ਨੇ ਦਸਿਆਂ ਕਿ ਉਹ ਪੁਲਿਸ ਸਟੇਸ਼ਨ ਕਾਹਨੂੰਵਾਨ ਵਿਖੇ ਹਾਜ਼ਰ ਸੀ ਕਿ ਸਹਾਇਕ ਸਬ ਇੰਸਪੈਕਟਰ ਨਿਰਮਲ ਸਿੰਘ ਨੇ ਫ਼ੋਨ ਕਰਕੇ ਦਸਿਆਂ ਕਿ ਉਸ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਮੋੜ ਦਾਨਾ ਮੰਡੀ ਕਾਹਨੂੰਵਾਨ ਤੋਂ ਸਤਵਿੰਦਰ ਸਿੰਘ ਉਰਫ ਸ਼ਿੰਦਾ ਪੁੱਤਰ ਨਿਰਵੈਰ ਸਿੰਘ ਵਾਸੀ ਪਿੰਡ ਸ਼ਾਹਪੁਰ ਅਮਰਗੜ ਨੂੰ ਸ਼ੱਕ ਪੈਣ ਉੱਪਰ ਇੰਡਿਕਾ ਕਾਰ ਨੰਬਰ ਪੀ ਬੀ 18 ਐਨ 9045 ਸਮੇਤ ਕਾਬੂ ਕੀਤਾ ਹੈ ਜਿਸ ਪਾਸ ਨਸ਼ੀਲਾ ਪਦਾਰਥ ਹੋਣ ਦਾ ਸ਼ੱਕ ਹੈ ਅਗਲੇਰੀ ਕਾਰਵਾਈ ਲਈ ਮੋਕਾ ਤੇ ਪੁੱਜੋ ਤਾਂ ਉਸ ਨੇ ਪੁਲਿਸ ਪਾਰਟੀ ਸਮੇਤ ਮੋਕਾ ਤੇ ਪੁੱਜ ਕੇ ਕਾਬੂ ਕੀਤੇ ਸਤਵਿੰਦਰ ਸਿੰਘ ਦੀ ਤਲਾਸ਼ੀ ਕੀਤੀ ਤਾਂ ਉਸ ਪਾਸੋ ਬਰਾਮਦ ਮੋਮੀ ਲਿਫਾਫੇ ਵਿੱਚੋਂ 12 ਗ੍ਰਾਮ ਨਸ਼ੀਲਾ ਪਦਾਰਥ ( ਹੈਰੋਇਨ ਵਰਗਾ ) ਬਰਾਮਦ ਹੋਇਆਂ ।

Related posts

Leave a Reply