Latest News :- ਅੱਜ 25 ਜਨਵਰੀ ਨੂੰ ਸੁਖਜਿੰਦਰਾ ਕਾਲਜ ਆਫ ਇੰਜੀ. ਐਂਡ ਟੈਕਨਾਲੋਜੀ ਗੁਰਦਾਸਪੁਰ ਵਿਖੇ ਸਵੈ-ਰੋਜ਼ਗਾਰ ਕਰਜ਼ਾ ਵੰਡ ਸਮਾਰੋਹ ਹੋਵੇਗਾ

ਅੱਜ 25 ਜਨਵਰੀ ਨੂੰ ਸੁਖਜਿੰਦਰਾ ਕਾਲਜ ਆਫ ਇੰਜੀ. ਐਂਡ ਟੈਕਨਾਲੋਜੀਗੁਰਦਾਸਪੁਰ ਵਿਖੇ ਸਵੈ-ਰੋਜ਼ਗਾਰ ਕਰਜ਼ਾ ਵੰਡ ਸਮਾਰੋਹ ਹੋਵੇਗਾ
ਗੁਰਦਾਸਪੁਰ, 24 ਜਨਵਰੀ ( ਅਸ਼ਵਨੀ ) :- ਸ੍ਰੀ ਪਰਸ਼ੋਤਮ ਸਿੰਘ ਜਿਲਾ ਰੋਜ਼ਗਾਰ ਅਫਸਰਗੁਰਦਾਸਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੱਲ੍ਹ 25 ਜਨਵਰੀ ਨੂੰ ਦੁਪਹਿਰ 3 ਵਜੇ ਸਥਾਨਕ ਸੁਖਜਿੰਦਰਾ ਕਾਲਜ ਆਫ ਇੰਜੀ. ਐਂਡ ਟੈਕਨਾਲੋਜੀ ਗੁਰਦਾਸਪੁਰ ਵਿਖੇਸਵੈ-ਰੋਜ਼ਗਾਰ ਕਰਜ਼ਾ ਵੰਡ ਸਮਾਰੋਹ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਸ੍ਰੀਸੁਖਜਿੰਦਰ ਸਿੰਘ ਰੰਧਾਵਾ ਸਹਿਕਰਾਤਾ ਤੇ ਜੇਲਾਂ ਮੰਤਰੀ ਪੰਜਾਬ ਮੁਖ ਮਹਿਮਾਨ ਵਜੋਂਸ਼ਿਰਕਤ ਕਰਨਗੇ।ਉਨਾਂ ਅੱਗੇ ਦੱਸਿਆ ਕਿ ਸਮਾਗਮ ਵਿਚ ਜਿਸ ਵਿਚ 50 ਪ੍ਰਾਰਥੀਆਂ ਨੂੰ ਰਾਸ਼ਨ ਡੀਪੂ ਦੇਲਾਇਸੰਸ ਅਲਾਟ ਕੀਤੇ ਜਾਣਗੇ, 35 ਪ੍ਰਾਰਥੀਆਂ ਨੂੰ ਸਵੈ –ਰੋਜ਼ਗਾਰ ਲਈ ਲੋਨ ਮੇਲੇਦੌਰਾਨ ਕਰਜਾ ਮੰਨਜੂਰੀ ਪੱਤਰ ਵੰਡੇ ਜਾਣਗੇ। ਇਸ ਤੋਂ ਇਲਾਵਾ 35 ਪ੍ਰਾਰਥੀ ਉਹਹੋਣਗੇ, ਜਿਨਾਂ ਨੂੰ ਜਿਲਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਦੇ ਉਪਰਾਲਿਆਂ ਕਰਕੇ ਪਬਲਿਕ/ਪਾਈਵੇਟ ਖੇਤਰ ਵਿਚ ਰੁਜ਼ਗਾਰ ਪ੍ਰਾਪਤ ਹੋਇਆ ਅਤੇ 05 ਵਿਸ਼ੇਸਸ੍ਰੇਣੀ (ਅੰਗਹੀਣ/ ਨਸ਼ਾ ਮੁਕਤ) ਦੇ ਨੋਜਵਾਨ ਪੁਹੰਚਣਗੇ।

Related posts

Leave a Reply