Latest News :- ਕੈਬਨਿਟ ਮੰਤਰੀ ਰੰਧਾਵਾ ਵਲੋਂ ਸਵੈ ਰੋਜ਼ਗਾਰ ਲੋਨ ਮੇਲੇ ਵਿਚ ਪ੍ਰਾਰਥੀਆਂ ਨੂੰ ਕਰਜ਼ਾ ਮੰਨਜੂਰ ਪੱਤਰ ਵੰਡੇ ਗਏ

ਕੈਬਨਿਟ ਮੰਤਰੀ ਰੰਧਾਵਾ ਵਲੋਂ ਸਵੈ ਰੋਜ਼ਗਾਰ ਲੋਨ ਮੇਲੇ ਵਿਚ ਪ੍ਰਾਰਥੀਆਂ ਨੂੰ ਕਰਜ਼ਾ ਮੰਨਜੂਰ ਪੱਤਰ ਵੰਡੇ ਗਏ
ਗੁਰਦਾਸਪੁਰ, 25 ਜਨਵਰੀ ( ਅਸ਼ਵਨੀ ) :- ਸ੍ਰੀ ਸੁਖਜਿੰਦਰ ਸਿੰਘ ਰੰਧਾਵਾ ਸਹਿਕਾਰਤਾ ਤੇ ਜੇਲ੍ਹਾਂ ਮੰਤਰੀ ਪੰਜਾਬ ਵਲੋਂ ਸਥਾਨਕ ਸੁਖਜਿੰਦਰਾ ਕਾਲਜ ਆਫ ਇੰਜੀ. ਆਫ ਟੈਕਨਾਲੋਜੀ ਵਿਖੇ ਸਵੈ-ਰੋਜਗਾਰ ਲੋਨ ਮੇਲੇ ਵਿਚ ਪ੍ਰਾਰਥੀਆਂ ਨੂੰ ਕਰਜ਼ਾ ਮੰਨਜੂਰੀ ਪੱਤਰ ਵੰਡੇ ਗਏ ਤਾਂ ਜੋ ਉਹ ਆਪਣੇ ਕਾਰੋਬਾਰ ਸਥਾਪਤ ਕਰਨ ਸਕਣ। ਇਸ ਮੌਕੇ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ, ਸ੍ਰੀ ਤੇਜਿੰਦਰਪਾਲ ਸਿੰਘ ਸੰਧੂ ਵਧੀਕ ਡਿਪਟੀ ਕਮਿਸ਼ਨਰ (ਜ), ਪਰਸ਼ੋਤਮ ਸਿੰਘ ਜ਼ਿਲਾ ਰੋਜ਼ਗਾਰ ਅਫਸਰ, ਡਾ. ਵਰੁਣ ਜੋਸ਼ੀ ਪਲੇਸਮੈਂਟ ਅਫਸਰ ਵੀ ਮੋਜੂਦ ਸਨ।
ਇਸ ਮੌਕੇ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਸ੍ਰੀ ਰੰਧਾਵਾ ਨੇ ਦੱਸਿਆ ਕਿ ਅੱਜ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵਲੋਂ ਰਾਜ ਭਰ ਅੰਦਰ ‘ਸਵੈ-ਰੋਜ਼ਗਾਰ ਕਰਜ਼ਾ ਵੰਡ’ ਸਮਾਗਮ ਕਰਵਾਇਆ ਗਿਆ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਬੇਰੁਜ਼ਗਾਰ ਪ੍ਰਾਰਥੀਆਂ ਨੂੰ ਰੁਜ਼ਗਾਰ ਤੇ ਸਵੈ-ਰੋਜ਼ਗਾਰ ਮੁਹੱਈਆ ਕਰਵਾਉਣ ਲਈ ਵਿਸ਼ੇਸ ਉਪਰਾਲੇ ਕੀਤੇ ਗਏ ਹਨ ਅਤੇ ਅੱਜ ਪ੍ਰਾਰਥੀਆਂ ਨੂੰ ਆਪਣੇ ਕਾਰੋਬਾਰ ਸਥਾਪਤ ਕਰਨ ਲਈ ਕਰਜ਼ਾ ਮਨਜੂਰੀ ਪੱਤਰ ਵੰਡੇ ਗਏ ਹਨ। 35 ਪ੍ਰਾਰਥੀਆਂ ਨੂੰ ਸਵੈ –ਰੋਜ਼ਗਾਰ ਲਈ ਕਰਜਾ ਮੰਨਜੂਰੀ ਪੱਤਰ ਵੰਡੇ ਗਏ। ਇਸ ਤੋਂ ਇਲਾਵਾ 35 ਪ੍ਰਾਰਥੀਆਂ ਨੂੰ ਜਿਲਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਦੇ ਉਪਰਾਲਿਆਂ ਕਰਕੇ ਪਬਲਿਕ/ਪਾਈਵੇਟ ਖੇਤਰ ਵਿਚ ਰੁਜ਼ਗਾਰ ਪ੍ਰਾਪਤ ਹੋਇਆ ਸੀ ਨੂੰ ਆਫਰ ਲੈਟਰ ਵੰਡੇ ਗਏ ਅਤੇ 05 ਵਿਸ਼ੇਸ ਸ੍ਰੇਣੀ (ਅੰਗਹੀਣ/ ਨਸ਼ਾ ਮੁਕਤ) ਦੇ ਨੋਜਵਾਨਾਂ ਨੂੰ ਵੀ ਆਫਰ ਲੈਟਰ ਵੰਡੇ ਗਏ।
ਇਸ ਮੌਕੇ ਪ੍ਰਸ਼ੋਤਮ ਸਿੰਘ ਜਿਲਾ ਰੋਜ਼ਗਾਰ ਅਫਸਰ ਨੇ ਦੱਸਿਆ ਕਿ ਜਿਲਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਵਲੋਂ ਸਾਲ 2020 ਦੌਰਾਨ 131 ਰੋਜ਼ਗਾਰ ਮੇਲੇ ਲਗਾਏ ਗਏ। ਜਿਸ ਵਿਚ 36 ਹਜ਼ਾਰ 966 ਪ੍ਰਾਰਥੀਆਂ ਨੇ ਹਿੱਸਾ ਲਿਆ ਤੇ 25 ਹਜ਼ਾਰ 278 ਪ੍ਰਾਰਥੀਆਂ ਨੂੰ ਰੋਜਗਾਰ ਮੁਹੱਈਆ ਕਰਵਾਇਆ ਗਿਆ। 18 ਹਜ਼ਾਰ 136 ਨੂੰ ਪ੍ਰਾਰਥੀਆਂ ਨੂੰ ਸਵੈ-ਰੋਜ਼ਗਾਰ ਮੁਹੱਈਆ ਕਰਵਾਇਆ ਗਿਆ ਤੇ 33151.83 ਲੱਖ ਪ੍ਰਾਰਥੀਆਂ ਨੂੰ ਸਵੈ-ਰੋਜ਼ਗਾਰ ਸਥਾਪਤ ਕਰਨ ਲੋਨ ਮੁਹੱਈਆ ਕਰਵਾਇਆ ਗਿਆ। 7 ਹਜ਼ਾਰ 523 ਪ੍ਰਾਰਥੀਆਂ ਦੀ ਕੈਰੀਅਰ ਸਬੰਧੀ ਕਾਊਂਸਲਿੰਗ ਕਰਵਾਈ ਗਈ।
ਇਸ ਮੌਕੇ ਪ੍ਰਾਰਥੀਆਂ ਨੇ ਸਵੈ-ਰੋਜ਼ਗਾਰ ਸਥਾਪਤੀ ਲਈ ਕਰਜ਼ਾ ਮਨਜੂਰੀ ਪੱਤਰ ਮਿਲਣ ’ਤ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਰੁਜ਼ਗਾਰ ਤੇ ਸਵੈ-ਰੋਜ਼ਗਾਰ ਲਈ ਨੋਜਵਾਨਾਂ ਨੂੰ ਮੌਕੇ ਪ੍ਰਦਾਨ ਕੀਤੇ ਜਾ ਰਹੇ ਹਨ , ਜਿਸ ਨਾਲ ਲੋਕ ਪੰਜਾਬ ਸਰਕਾਰ ਵਲੋਂ ਪ੍ਰਦਾਨ ਕੀਤੀਆਂ ਜਾ ਰਹੀਆਂ ਸਹੂਲਤਾਂ ਤੇ ਸੇਵਾਵਾਂ ਤੋਂ ਖੁਸ਼ ਹਨ।

Related posts

Leave a Reply