Latest News :- ਗੋਲਡਨ ਕਾਲਜ ਆਫ ਏਜੂਕੇਸ਼ਨ ਵਿੱਚ ਬੀ ਐਡ ਮੈਂਨਜਮੈਂਟ ਕੋਟੇ ਦੀਆ ਸੀਟਾਂ ਲਈ ਕਾਉਂਸਿਲ 27 ਜਨਵਰੀ ਨੂੰ

ਗੋਲਡਨ ਕਾਲਜ ਆਫ ਏਜੂਕੇਸ਼ਨ ਵਿੱਚ ਬੀ ਐਡ ਮੈਂਨਜਮੈਂਟ ਕੋਟੇ ਦੀਆ ਸੀਟਾਂ ਲਈ ਕਾਉਂਸਿਲ 27 ਜਨਵਰੀ ਨੂੰ
ਗੁਰਦਾਸਪੁਰ 25 ਜਨਵਰੀ ( ਅਸ਼ਵਨੀ ) :- ਗੋਲਡਨ ਕਾਲਜ ਆਫ ਏਜੂਕੇਸ਼ਨ ਹਨੂੰਮਾਨ ਚੌਕ ਗੁਰਦਾਸਪੁਰ ਵਿੱਚ ਚਲ ਰਹੀਆਂ ਬੀ ਐਡ ਕਾਲਜ ਵਿੱਚ ਸੈਸ਼ਨ 2020-2022 ਦੇ ਲਈ ਮੈਂਨਜਮੈਂਟ ਕੋਟੇ ਦੀਆ ਸੀਟਾਂ ਲਈ ਕਾਉਂਸਿਲ 27 ਜਨਵਰੀ 2021 ਨੂੰ ਕਾਲਜ ਕੈਂਪਸ ਵਿੱਚ ਸ਼ੁਰੂ ਹੋ ਰਹੀ ਹੈ । ਇਸ ਸੰਬੰਧ ਵਿੱਚ ਗੋਲਡਨ ਗਰੁਪ ਦੇ ਚੈਅਰਮੈਨ ਡਾਕਟਰ ਮੋਹਿਤ ਮਹਾਜਨ ਨੇ ਦਸਿਆਂ ਕਿ ਗੋਲਡਨ ਕਾਲਜ ਆਫ ਏਜੂਕੇਸ਼ਨ ਵਿੱਚ ਬੀ ਐਡ ਕਰਨ ਵਾਲੇ ਉਹ ਸਾਰੇ ਗ੍ਰੇਜੂਏਟ ਅਤੇ ਪੋਸਟ ਗ੍ਰੇਜੂਏਟ ਵਿਦਿਆਰਥੀ ਜਿਹੜੇ ਸੈਸ਼ਨ 2020-2022 ਦੋਰਾਨ ਬੀ ਐਡ ਕਰਨ ਦੇ ਚਾਹਵਾਨ ਹਨ ਉਹ ਯੋਗਤਾ ਪੂਰੀ ਕਰਦੇ ਹੋਣ ਉਹ ਮੈਂਨਜਮੈਂਟ ਕੋਟੇ ਵਿੱਚ ਸਿੱਧੇ ਦਾਖਲਾ ਲੈ ਸਕਦੇ ਹਨ । ਡਾਕਟਰ ਮੋਹਿਤ ਮਹਾਜਨ ਅਤੇ ਕਾਲਜ ਦੇ ਪਿ੍ਰਸੀਪਲ ਡਾਕਟਰ ਸੁਰਿੰਦਰ ਸਿੰਘ ਨੇ ਦਸਿਆਂ ਕਿ ਜਿਹੜੇ ਵਿਦਿਆਰਥੀ ਕਿਸੇ ਵੀ ਕਾਰਨ ਦਾਖਲਾ ਇਮਤਿਹਾਨ ਨਹੀ ਦੇ ਸਕੇ ਪਰ ਉਹ ਬੀ ਐਡ ਕਰਨ ਦੇ ਚਾਹਵਾਨ ਹਨ ਤਾਂ ਉਹ ਗੋਲਡਨ ਕਾਲਜ ਆਫ ਏਜੂਕੇਸ਼ਨ ਵਿੱਚ 27 ਜਨਵਰੀ ਨੂੰ ਸਵੇਰੇ 9.00 ਤੋਂ 3.00 ਵਜੇ ਤੱਕ ਆਪਣੇ ਵਿੱਦਿਅਕ ਸਰਟੀਫ਼ਿਕੇਟਾ ਸਮੇਤ ਕਾਲਜ ਵਿੱਚ ਹਾਜ਼ਰ ਆਉਣ ਤਾਂ ਜੋ ਉਹਨਾਂ ਦਾ ਦਾਖਲਾ ਹੋ ਸਕੇ ।

Related posts

Leave a Reply