Latest News :- ਜਿਲਾ ਕਚਹਿਰੀਆ ਵਿਖੇ ਗਣਤੰਤਰ ਦਿਵਸ ਮਨਾਇਆ

ਜਿਲਾ ਕਚਹਿਰੀਆ ਵਿਖੇ ਗਣਤੰਤਰ ਦਿਵਸ ਮਨਾਇਆ
ਗੁਰਦਾਸਪੁਰ -27 ਜਨਵਰੀ (ਅਸ਼ਵਨੀ) :- ਜਿਲਾ ਕਚਿਹਿਰੀਆ ਗੁਰਦਾਸਪੁਰ ਵਿਖੇ ਮਾਨਯੋਗ ਜਿਲਾ ਅਤੇ ਸ਼ੈਸ਼ਨ ਜੱਜ ਸ੍ਰੀਮਤੀ ਰਮੇਸ਼
ਕੁਮਾਰੀ ਦੀ ਰਹਿਨਮਈ ਹੇਠ ਗਣਤੰਤਰ ਦਿਵਸ ਮਨਾਇਆ ਗਿਆ । ਇਸ ਪਵਿੱਤਰ ਦਿਹਾੜੇ ਤੇ ਮਾਨਯੋਗ ਜਿਲਾ ਤੇ ਸ਼ੈਸ਼ਨ ਜੱਜ ਜੱਜ
ਸ੍ਰੀਮਤੀ ਰਮੇਸ਼ ਕੁਮਾਰੀ ਗੁਰਦਾਸਪੁਰ ਦੁਆਰਾ ਕੌਮੀ ਝੰਡਾ ਲਹਿਰਾਇਆ ਗਿਆ ਅਤੇ ਇਸ ਮੌਕੇ ਤੇ ਪੰਜਾਬ ਪੁਲੀਸ ਦੇ ਜਵਾਨਾਂ ਵਲੋ
ਸਲਾਮੀ ਦਿੱਤੀ ਗਈ ।ਮਾਨਨੋਗ ਜਿਲਾ ਤੇ ਸੈਸ਼ਨ ਜੱਜ ਗੁਰਦਾਸਪੁਰ ਵਲੋ ਇਸ ਸ਼ੁਭ ਦਿਹਾੜੇ ਤੇ ਮੌਜੂਦ ਸਮੂੰਹ ਜੂਡੀਸ਼ੀਅਲ ਅਫਸਰਜ
ਸਾਹਿਬਾਨ , ਜਿਲਾ ਅਟਾਰਨੀ ਗੁਰਦਾਸਪੁਰ , ਪ੍ਰਧਾਨ ਬਾਰ ਐਸ਼ੋਸੀਏਸ਼ਨ ਗੁਰਦਾਸਪੁਰ ਅਤੇ ਬਟਾਲਾ , ਜੁਡੀਸ਼ੀਅਲ ਸਟਾਫ, ਬਿਰਧ
ਆਸਰਮ ਤੋ ਆਏ ਬੁਜਰਗਾਂ , ਵੱਖ ਵੱਖ ਸਕੂਲਾਂ ਤੋ ਆਏ ਬੱਚਿਆ ਅਤੇ ਐਨ ਜੀ ਉਜ ਨੂੰ ਜਿਲਾ ਤੇ ਸੈਸ਼ਨ ਜੱਜ ਗੁਰਦਾਸਪੁਰ ਨੇ
ਗਣਤੰਤਰ ਦਿਵਸ ਦੀ ਵਧਾਈ ਦਿੱਤੀ ਅਤੇ ਦੇਸ਼ ਦੀ ਖਾਤਰ ਸ਼ਹੀਦ ਹੋਏ ਆਜਾਦੀ ਘੁਲਾਟੀਆਂ ਨੂੰ ਯਾਦ ਕੀਤਾ ਅਤੇ ਨਾਲ ਹੀ ਸੰਵਿਧਾਨ
ਸਬੰਧੀ ਜਾਣਕਾਰੀ ਦਿੱਤੀ।

ਇਸ ਮੌਕੇ ਤੇ ਧੰਨ ਦੇਵੀ ਡੀ ਏ ਵੀ ਪਬਲਿਕ ਸਕੂਲ ਗੁਰਦਾਸਪੁਰ, ਗੁਰਦਾਸਪੁਰ ਦੇ ਬੱਚਿਆ ਵਲੋ ਰਾਸ਼ਟਰੀ
ਗਾਨ ਗਾਇਆ ਗਿਆ ਅਤੇ ਗੋਲਡਨ ਸੀਨੀਰ ਸੈਕਡੰਰੀ ਸਕੂਲ ਗੁਰਦਾਸਪੁਰ ਦੇ ਬੱਚਿਆ ਦੁਆਰਾ ਕੋਰਿਉਗ੍ਰਾਫੀ ਪੇਸ਼ ਕੀਤੀ ਗਈ ।ਇਸ
ਮੌਕੇ ਤੇ ਗੁਰਦਾਸਪੁਰ ਬਿਰਧ ਆਸ਼ਰਮ ਦੇ ਬੁਜਰਗ ਸ੍ਰੀ ਗੁਰਦਿਆਲ ਸਿੰਘ ਵਲੋ ਆਪਣੇ ਦੁਆਰਾ ਲਿਖਿਆ ਹੋਇਆ ਦੇਸ਼ ਭਗਤੀ ਦਾ ਗੀਤ
ਗਾਇਆ ਗਿਆ । ਇਸ ਪ੍ਰੋਗਰਾਮ ਵਿਚ ਚਿਲਡਰਨ ਹੋਮ, ਗੁਰਦਾਸਪੁਰ ਦੇ ਬੱਚਿਆ ਨੇ ਵੀ ਸ਼ਿਰਕਤ ਕੀਤੀ । ਇਸ ਮੌਕੇ ਤੇ ਸ੍ਰੀ ਮਨੀਸ਼
ਕੁਮਾਰ ਬਾਵਾ ਕਲਰਕ ਜਿਲਾ ਕਚਹਿਰੀਆ ਗੁਰਦਾ;ਸਪੁਰ ਨੇ ਸਟੇਜ ਸੈਕਰੇਟਰੀ ਦੀ ਭੁਮਿਕਾ ਨਿਭਾਈ ।

ਇਸ ਮੌਕੇ ਤੇ ਸ੍ਰੀ ਮਤੀ ਰਮੇਸ਼ ਕੁਮਾਰੀ ਜਿਲਾ ਤੇ ਸੈਸ਼ਨ ਨੇ ਆਪਣੇ ਸੰਬੋਧਨ ਵਿਚ ਦੱਸਿਆ ਕਿ ਪੰਜਾਬ ਕਾਨੂੰਨੀ ਸੇਵਾਵਾ ਅਥਾਰਟੀ
ਚੰਡੀਗੜ੍ਹ ਦੁਆਰਾ ਚਲਾਈਆ ਜਾ ਰਹੀਆ ਵੱਖ ਵੱਖ ਸਕੀਮਾਂ ਤੇ ਤਹਿਤ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਗੁਰਦਾਸਪੁਰ ਸਾਲ
2020-21, ਦੋਰਾਨ 303 ਪਾਰਥੀਆਂ ਨੂੰ ਲੀਗਲ ਏਡ ਦਿੱਤੀ ਗਈ ਜਿੰਨਾ ਵਿਚ 130 ਪ੍ਰਾਰਥੀ ਹਵਾਲਾਤੀ ਸਨ । ਇਸ ਤੋ ਇਲਾਵਾਂ
ਜਿਲਾ ਕਾਨੂੰਨੀ ਸੇਵਾਂਵਾਂ ਅਥਾਰਟੀ ਵਲੋ ਸਾਲ 2020-21 ਵਿਚ ਲੱਗਭੱਗ 3533 ਸੈਮੀਨਾਰਾਂ / ਵੈਬੀਨਾਰਜ ਦਾ ਆਯੋਜਨ ਕੀਤਾ ਗਿਆ
ਅਤੇ ਇਸ ਸੈਮੀਨਾਰ / ਵੈਬੀਨਾਰ਼ਜ਼ ਵਿਚ ਲੱਗਭੱਗ 155000 ਲੋਕਾ ਨੇ ਸ਼ਾਮਲ ਹੋਕੇ ਨਾਲਸਾ ਦੁਆਰਾ ਚਲਾਈਆ ਜਾ ਰਹੀਆ ਵੱਖ ਵੱਖ
ਸਕੀਮਾਂ ਬਾਰੇ ਜਾਣਕਾਰੀ ਹਾਸਿਲ ਕੀਤੀ ।

ਉਨਾ ਨੇ ਅੰਗੇ ਦੱਸਿਆ ਕਿ ਮਾਰਚ 2020 ਤੋ ਲੈ ਕੇ ਜਨਵਰੀ 2021 ਤੱਕ ਕਰੋਨਾ
ਮਹਾਂਮਾਰੀ ਦੋਰਾਨ ਕੋਰਨਾ ਮਹਾਮਾਰੀ ਦੋਰਾਨ ਜਿਲਾ ਕਚਹਿਰੀਆਂ ਗੁਰਦਾਸਪੁਰ ਵਿਚ 6888 ਕੇਸਾਂ ਜਲਦੀ ਕੰਮ 12144 ਆਮ ਕੇਸ
ਦਾਇਰ ਕੀਤੇ ਗਏ ਅਤੇ ਇਹਨਾ ਵਿਚ 9779 ਕੇਸਾਂ ਦਾ ਨਿਪਟਾਰਾ ਕੀਤਾ ਗਿਆ , ਇਸਕੋਰਨਾ ਮਹਾਮਾਰੀ ਦੋਰਾਨ ਸਮੁਹ ਜੁਡੀਸ਼ੀਅਲ
ਅਫਸਰ ਸਾਹਿਬਾਨਾਂ ਦੁਆਰਾ ਕਰੋਨਾ ਮਹਾਮਾਂਰੀ ਦੀਆਂ ਸਾਰੀਆ ਹਦਾਇਤਾਂ ਦਾ ਪਾਲਣ ਕਰਦੇ ਹੋਏ ਆਪਣੀਆਂ ਸੇਵਾਵਾਂ ਵੀ ਬਾਖੂਬੀ
ਨਿਭਾਈਆ ।

ਇਸ ਮੌਕੇ ਤੇ ਸ੍ਰੀ ਕੁਲਦੀਪ ਕੁਮਾਰ ਸਾਗਰ, ਪ੍ਰੋਸਸ ਸਰਵਰ ਗੁਰਦਾਸਪੁਰ ਨੇ ਆਪਣੇ ਦੁਆਰਾ ਲਿਖੀ ਹੋਈ ਦੇਸ਼ ਭਗਤੀ ਦੀ
ਕਾਇਤਾ ਸੁਣਾ ਕੇ ਸਾਰਿਆ ਵਿਚ ਖਿੱਚ ਦਾ ਕੇਦਰ ਬਣਿਆ , ਪ੍ਰੋਗਰਾਮ ਦੇ ਅੰਤ ਵਿਚ ਮਾਨਯੋਗ ਜਿਲਾ ਅਤੇ ਸੈਸ਼ਨ ਜੱਜ ਗੁਰਦਾਸਪੁਰ ਵਲੋ
ਸਕੂਲੀ / ਚਿਲਡਰਨ ਹੋਮ ਦੇ ਬੱਚਿਆ ਅਤੇ ਬਿਰਧ ਆਸ਼ਰਮਾਂ ਦੇ ਬਜੁਰਗਾਂ ਨੂੰ ਸਨਮਾਨਿਤ ਕੀਤਾ ਗਿਆ । ਇਸ ਮੌਕੇ ਤੇ ਆਏ ਹੋਏ ਸਮੂੰਹ
ਅਫਿਸਰਜ਼ ਸਾਹਿਬਾਨਜ਼ , ਪ੍ਰਤੀਯੋਗੀਆਂ ਅਤੇ ਸਟਾਫ ਵਾਸਤੇ ਰਿਫਰੈਸ਼ਮੈਟ ਦਾ ਪ੍ਰਬੰਧ ਵੀ ਕੀਤਾ ਗਿਆ ।

Related posts

Leave a Reply