Latest News :- ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ  ਵਲੋਂ ਅਧਿਆਪਕਾਂ ਦੀ ਇਲੈਕਸ਼ਨ ਡਿਊਟੀ ਨਾ ਲਗਾਉਣ ਦੀ ਅਪੀਲ

ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ  ਵਲੋਂ ਅਧਿਆਪਕਾਂ ਦੀ ਇਲੈਕਸ਼ਨ ਡਿਊਟੀ ਨਾ ਲਗਾਉਣ ਦੀ ਅਪੀਲ।
ਗੁਰਦਾਸਪੁਰ 28 ਜਨਵਰੀ ( ਅਸ਼ਵਨੀ ) :-
ਡੈਮੋਕਰੇਟਿਕ ਟੀਚਰ ਫਰੰਟ ਪੰਜਾਬ ਜਿਲਾ ਗੁਰਦਾਸਪੁਰ ਦੀ ਜਰੂਰੀ ਮੀਟਿੰਗ ਜਿਲਾ ਪਰਧਾਨ ਹਰਜਿੰਦਰ ਸਿੰਘ ਵਡਾਲਾ ਬਾਂਗਰ ਦੀ ਪ੍ਰਧਾਨਗੀ ਹੇਠ ਹੋਈ ।ਮੀਟਿੰਗ ਸੰਬੰਧੀ ਜਾਣਕਾਰੀ ਦਿੰਦੇ ਹੋਏ ਗੁਰਦਿਆਲ ਚੰਦ ਜਨਰਲ ਸਕੱਤਰ ਨੇ ਦੱਸਿਆ ਕਿ ਸਕੂਲਾਂ ਵਿੱਚ ਇਸ ਸਮੇਂ  ਸਲਾਨਾ ਪ੍ਰੀਖਿਆ ਦੀ ਤਿਆਰੀ ਚਲ ਰਹੀ ਕਿਉਕਿ ਕੋਵਿਡ 19 ਕਾਰਨ ਬੱਚੇ ਪੜ੍ਹਾਈ ਤੋਂ ਵਾਂਝੇ ਰਹੇ ਹਨ। ਹੁਣ ਸਕੂਲ ਖੁੱਲ ਗਏ ਹਨ ਇਸ ਕਰਕੇ ਬੱਚਿਆਂ ਦੀ ਪੜ੍ਹਾਈ ਦੇ ਹੋਏ ਨੁਕਸਾਨ ਦੀ ਭਰਪਾਈ ਕਰਨ ਲਈ ਅਧਿਆਪਕਾਂ ਦਾ ਸਕੂਲ ਵਿੱਚ ਹਾਜ਼ਰ ਹੋਣਾ ਬਹੁਤ ਜਰੂਰੀ ਹੈ  ।ਇਸ ਕਰਕੇ ਜਥੇਬੰਦੀ ਜਿਲਾ ਚੋਣ ਅਫਸਰ ਤੋਂ ਮੰਗ ਕਰਦੀ ਹੈ ਕਿ ਨਗਰ ਪਾਲਿਕਾ ਦੀਆਂ ਚੋਣਾਂ ਵਿੱਚ ਅਧਿਆਪਕਾਂ ਦੀ ਡਿਊਟੀ ਨਾ ਲਗਾਈ ਜਾਵੇ। ਇਸ ਸੰਬੰਧੀ ਸਿਖਿਆ ਸਕੱਤਰ ਪੰਜਾਬ ਵਲੋਂ ਵੀ ਚੋਣ ਕਮਿਸ਼ਨ ਪੰਜਾਬ ਨੂੰ ਅਧਿਆਪਕਾਂ ਦੀ ਚੋਣ ਡਿਊਟੀ ਨਾ ਲਗਾਉਣ ਲਈ ਲਿਖਿਆ ਹੈ। ਇਸ ਕਰਕੇ ਬੱਚਿਆਂ ਦੀ ਪੜ੍ਹਾਈ ਨੂੰ ਮੁੱਖ ਰੱਖਦਿਆਂ ਟੀਚਿੰਗ ਸਟਾਫ ਦੀ ਚੋਣ ਡਿਊਟੀ ਨਾ ਲਗਾਈ ਜਾਵੇ। ਇਸ ਮੋਕੇ ਡਾ ਸਤਿੰਦਰ ਸਿੰਘ, ਉਪਕਾਰ ਸਿੰਘ ਵਡਾਲਾ ਬਾਂਗਰ, ਸੁਖਜਿੰਦਰ ਸਿੰਘ, ਅਮਰਜੀਤ ਕੋਠੇ, ਜਾਮੀਤਰਾਜ,ਵਰਗਿਸ਼ ਸਲਾਮਤ,ਸਤਬੀਰ ਸਿੰਘ ਭੰਡਾਲ, ਗੁਰਪ੍ਰੀਤ ਸਿੰਘ ਬੱਬੇਹਾਲੀ, ਕੁਲਰਾਜ ਸਿੰਘ,  ਮਨੋਹਰ ਲਾਲ, ਸੁਰਜੀਤ ਮਸੀਹ, ਸਤਨਾਮ ਸਿੰਘ, ਬਲਵਿੰਦਰ ਕੌਰ, ਹਰਦੀਪ ਰਾਜ, ਆਦਿ ਹਾਜ਼ਰ ਸਨ।

Related posts

Leave a Reply