Latest News :- ਗੁਰਦਾਸਪੁਰ ਦੇ ਇਤਿਹਾਸਕ ਤੇ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਐਤਵਾਰ 31 ਜਨਵਰੀ ਨੂੰ ਗੁਰਦਾਸਪੁਰ ਅਤੇ ਬਟਾਲਾ ਤੋ ਚੱਲਣਗੀਆਂ ਵਿਸ਼ੇਸ ਬੱਸਾਂ-ਡਿਪਟੀ ਕਮਿਸ਼ਨਰ

ਗੁਰਦਾਸਪੁਰ ਦੇ ਇਤਿਹਾਸਕ ਤੇ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਐਤਵਾਰ 31 ਜਨਵਰੀ ਨੂੰ ਗੁਰਦਾਸਪੁਰ ਅਤੇ ਬਟਾਲਾ ਤੋ ਚੱਲਣਗੀਆਂ ਵਿਸ਼ੇਸ ਬੱਸਾਂ-ਡਿਪਟੀ ਕਮਿਸ਼ਨਰ

ਗੁਰਦਾਸਪੁਰ, 29 ਜਨਵਰੀ ( ਅਸ਼ਵਨੀ ) :- ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਵਲੋਂ ਇਕ ਹੋਰ ਨਿਵਕੇਲੀ ਪਹਿਲਕਦਮੀ ਕਰਦਿਆਂ ਗੁਰਦਾਸਪੁਰ ਜ਼ਿਲੇ ਨੂੰ ਟੂਰਿਸਟ ਹੱਬ ਬਣਾਉਣ ਦੇ ਮੰਤਵ ਨਾਲ ਗੁਰਦਾਸਪੁਰ ਦੇ ਇਤਿਹਾਸਕ ਤੇ ਧਾਰਮਿਨ ਸਥਾਨਾਂ ਦੇ ਦਰਸ਼ਨਾਂ ਲਈ ਵਿਸ਼ੇਸ ਬੱਸਾਂ ਚਲਾਈਆਂ ਜਾ ਰਹੀਆਂ ਹਨ, ਜਿਸ ਸਬੰਧੀ ਅੱਜ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਸਥਾਨਕ ਪੰਚਾਇਤ ਭਵਨ ਵਿਖੇ ਅਧਿਕਾਰੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਪ੍ਰਤੀਨਿਧਾਂ ਨਾਲ ਮੀਟਿੰਗ ਕੀਤੀ ਗਈ।

ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਗੁਰਦਾਸਪੁਰ ਜ਼ਿਲੇ ਨੂੰ ਸੈਰ ਸਪਾਟਾ ਵਜੋਂ ਵਿਕਸਿਤ ਕਰਨ ਦੀਆਂ ਬਹੁਤ ਸਾਰੀਆਂ ਸੰਭਾਵਨਾਵਾਂ ਹਨ ਅਤੇ ਇਸੇ ਮਨਸ਼ੇ ਤਹਿਤ ਜ਼ਿਲਾ ਹੈਰੀਟੇਜ ਸੁਸਾਇਟੀ, ਗੁਰਦਾਸਪੁਰ ਵਲੋਂ 31 ਜਨਵਰੀ ਐਤਵਾਰ ਨੂੰ ਗੁਰਦਾਸਪੁਰ ਅਤੇ ਬਟਾਲਾ ਤੋਂ ਵਿਸ਼ੇਸ ਬੱਸਾਂ ਚਲਾਈਆਂ ਜਾ ਰਹੀਆਂ ਹਨ, ਜੋ ਵੱਖ-ਵੱਖ ਇਤਿਹਾਸਕ ਤੇ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣਗੀਆਂ।        

        ਉਨਾਂ ਦੱਸਿਆ ਕਿ ਪੰਚਾਇਤ ਭਵਨ ਗੁਰਦਾਸਪੁਰ ਤੋਂ 31 ਜਨਵਰੀ ਨੂੰ ਸਵੇਰੇ 11 ਵਜੇ ਅਤੇ ਸ਼ਿਵ ਬਟਾਲਵੀ ਆਡੋਟੋਰੀਅਮ ਬਟਾਲਾ ਤੋਂ ਸਵੇਰੇ 11 ਵਜੇ ਵਿਸ਼ੇਸ ਬੱਸਾਂ ਚਲਾਈਆਂ ਜਾਣਗੀਆਂ। ਪੰਚਾਇਤ ਭਵਨ ਤੋਂ ਚੱਲਣ ਵਾਲੀ ਵਿਸ਼ੇਸ ਬੱਸ ਸਭ ਤੋਂ ਪਹਿਲਾਂ ਛੋਟਾ ਘੱਲੂਘਾਰਾ ਸਮਾਰਕ ਕਾਹਨੂੰਵਾਨ ਅਤੇ ਛੋਟਾ ਘੱਲੂਘਾਰਾ ਗੁਰਦੁਆਰਾ ਸਾਹਿਬ, ਬਾਬਾ ਬੰਦਾ ਸਿੰਘ ਬਹਾਦਰ ਗੁਰਦੁਆਰਾ ਸਾਹਿਬ, ਗੁਰਦਾਸ ਨੰਗਲ, ਸ਼ਿਵ ਮੰਦਿਰ ਕਲਾਨੋਰ, ਕਰਤਾਰਪੁਰ ਕੋਰੀਡੋਰ (ਦਰਸ਼ਨ ਸਥਲ), ਗੁਰਦੁਆਰਾ ਚੋਹਲਾ ਸਾਹਿਬ ਤੇ ਗੁਰਦੁਆਰਾ ਦਰਬਾਰ ਸਾਹਿਬ, ਜੋੜਾ ਛੱਤਰਾਂ, ਬਾਵਾ ਲਾਲ ਜੀ ਦਾ ਮੰਦਰ ਧਿਆਨਪੁਰ ਅਤੇ ਉਥੋਂ ਵਾਪਸ ਪੰਚਾਇਤ ਭਵਨ ਗੁਰਦਾਸਪੁਰ ਵਿਖੇ ਪੁਹੰਚੇਗੀ। ਇਸੇ ਤਰਾਂ ਸ਼ਿਵ ਬਟਾਲਵੀ ਆਡੋਟੋਰੀਅਮ ਬਟਾਲਾ ਤੋਂ 31 ਜਨਵਰੀ ਨੂੰ ਸਵੇਰੇ 11 ਵਜੇ ਬੱਸ ਚੱਲੇਗੀ। ਜੋ ਅੱਚਲ ਸਾਹਿਬ, ਘੁਮਾਣ, ਕਿਸ਼ਨਕੋਟ, ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਤੇ ਗੁਰੂ ਕੀ ਮਸੀਤ ਸ੍ਰੀ ਹਰਗੋਬਿੰਦਪੁਰ, ਛੋਟਾ ਘੱਲੂਘਾਰਾ ਸਾਹਿਬ, ਗੁਰਦਾਸ ਨੰਗਲ ਗੜ੍ਹੀ ਤੋਂ ਹੁੰਦੀ ਹੋਈ ਵਾਪਸ ਸ਼ਿਵ ਬਟਾਲਵੀ ਆਡੋਟੋਰੀਅਮ ਬਟਾਲਾ ਵਿਖੇ ਪੁਹੰਚੇਗੀ।

ਵਿਸ਼ੇਸ ਬੱਸ ਵਿਚ ਯਾਤਰਾ ਕਰਨ ਦੇ ਇਛੁੱਕ ਹਰਜਿੰਦਰ ਸਿੰਘ ਕਲਸੀ, ਜ਼ਿਲਾ ਲੋਕ ਸੰਪਰਕ ਦਫਤਰ, ਗੁਰਦਾਸਪੁਰ ਦੇ ਮੋਬਾਇਲ 97800-13977 (ਗੁਰਦਾਸਪੁਰ ਤੋਂ ਚੱਲਣ ਵਾਲੀ ਬੱਸ ਸਬੰਧੀ), ਇੰਦਰਜੀਤ ਸਿੰਘ ਹਰੁਪਰਾ ਜਿਲਾ ਲੋਕ ਸੰਪਰਕ ਅਫਸਰ ਬਟਾਲਾ ਦੇ ਮੋਬਾਇਲ ਨੰਬਰ 98155-77574 (ਬਟਾਲਾ ਤੋਂ ਚੱਲਣ ਵਾਲੀ ਬੱਸ ਸਬੰਧੀ) ਅਤੇ ਹਰਮਨਪ੍ਰੀਤ ਸਿੰਘ ਜੁਆਇੰਟ ਸਕੱਤਰ, ਹੈਰੀਟੇਜ ਸੁਸਾਇਟੀ ਗੁਰਦਾਸਪੁਰ ਦੇ ਮੋਬਾਇਲ ਨੰਬਰ 98552-84240 ਤੇ ਸੰਪਰਕ ਕਰ ਸਕਦੇ ਹਨ।

ਇਸ ਮੌਕੇ ਬਲਰਾਜ ਸਿੰਘ ਵਧੀਕ ਡਿਪਟੀ ਕਮਿਸਨਰ (ਵਿਕਾਸ), ਅਰਸ਼ਦੀਪ ਸਿੰਘ ਲੁਬਾਣਾ ਐਸ.ਡੀ.ਐਮ ਗੁਰਦਾਸਪੁਰ/ਡੇਰਾ ਬਾਬਾ ਨਾਨਕ, ਬਲਵਿੰਦਰ ਸਿੰਘ ਐਸ.ਡੀ.ਐਮ ਬਟਾਲਾ, ਸ਼ਿਵਰਾਜ ਸਿੰਘ ਬੱਲ ਐਸ.ਡੀ.ਐਮ ਕਲਾਨੋਰ/ਦੀਨਾਨਗਰ, ਰਮੇਸ਼ ਮਹਾਜਨ ਐਮ.ਡੀ ਆਰ.ਕੇ ਰਜੰਸੀ ਹੋਟਲ ਗੁਰਦਾਸਪੁਰ, ਮਾਸਟਰ ਜੋਹਰ ਸਿੰਘ ਪ੍ਰਧਾਨ ਗੁਰਦੁਆਰਾ ਛੋਟਾ ਘੱਲੂਘਾਰਾ ਸਾਹਿਬ, ਸ੍ਰੀ ਪੰਮਾ ਜੀ ਪਰਧਾਨ ਅਚਲੇਸ਼ਵਰ ਮੰਦਿਰ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੋਜੂਦ ਸਨ।

Related posts

Leave a Reply