Latest News :- ਕੋਵਿਡ-19 ਮਹਾਂਮਾਰੀ ਦੇ ਚੱਲਦਿਆਂ ਵਿਦਿਆਰਥੀਆਂ ਨੂੰ ਸਮਾਰਟ ਫੋਨ ਰਾਹੀਂ ਆਨਲਾਈਨ ਸਿੱਖਿਆ ਹਾਸਲ ਕਰਨ ਵਿਚ ਮਿਲੀ ਵੱਡੀ ਮਦਦ-ਵਿਦਿਆਰਥਣ ਜੀਆ

ਕੋਵਿਡ-19 ਮਹਾਂਮਾਰੀ ਦੇ ਚੱਲਦਿਆਂ ਵਿਦਿਆਰਥੀਆਂ ਨੂੰ ਸਮਾਰਟ ਫੋਨ ਰਾਹੀਂ ਆਨਲਾਈਨ ਸਿੱਖਿਆ ਹਾਸਲ ਕਰਨ ਵਿਚ ਮਿਲੀ ਵੱਡੀ ਮਦਦ-ਵਿਦਿਆਰਥਣ ਜੀਆ

ਗੁਰਦਾਸਪੁਰ, 29 ਜਨਵਰੀ ( ਅਸ਼ਵਨੀ) :- ਕੋਵਿਡ-19 ਮਹਾਂਮਾਰੀ ਦੌਰਾਨ ਸਕੂਲ ਬੰਦ ਹੋਣ ਕਾਰਨ ਆਨਾਲਈਨ ਸਿੱਖਿਆ ਪ੍ਰਾਪਤ ਕਰਨ ਵਿਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਪਰ ਸੂਬਾ ਸਰਕਾਰ ਵਲੋਂ ਸਮਾਰਟ ਫੋਨ ਮੁਹੱਈਆ ਕਰਵਾਉਣ ਨਾਲ ਅਸਾਨੀ ਨਾਲ ਸਕੂਲੀ ਸਿੱਖਿਆ ਹਾਸਿਲ ਕਰਨ ਵਿਚ ਵੱਡੀ ਮਦਦ ਮਿਲੀ ਹੈ। ਇਹ ਕਹਿਣਾ ਹੈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿੰਘਪੁਰਾ ਦੀ ਵਿਦਿਆਰਥਣ ਜੀਆ ਦਾ, ਜਿਸ ਨੂੰ ‘ਪੰਜਾਬ ਸਮਾਰਟ ਕੁਨੈਕਟ ਸਕੀਮ’ ਤਹਿਤ ਸਮਾਰਟ ਫੋਨ ਮਿਲਿਆ ਸੀ।

ਉਨਾਂ ਨੇ ਅੱਗੇ ਦੱਸਿਆ ਕਿ ਸਮਾਰਟ ਮੋਬਾਇਲ ਫੋਨ ਵਿਦਿਆਰਥੀਆਂ ਨੂੰ ਸਿੱਖਿਆ /ਵੱਖ-ਵੱਖ ਕੋਰਸਾਂ ਦੀ ਸੂਚਨਾ ਅਤੇ ਅਧਿਆਪਕਾਂ ਨਾਲ ਰਾਬਤਾ ਰੱਖਣ ਵਿੱਚ ਬਹੁਤ ਸਹਾਈ ਸਿੱਧ ਹੋ ਰਹੇ ਹਨ। ਨੋਜਵਾਨ ਆਨਲਾਈਨ ਸੇਵਾਵਾਂ ਹਾਸਿਲ ਕਰ ਸਕਣਗੇ। ਨੋਜਵਾਨ ਘਰ –ਘਰ ਰੋਜਗਾਰ  ,ਮਿਸ਼ਨ ਤਹਿਤ , ਸਵੈ ਰੋਜਗਾਰ ਅਤੇ ਰੁਜਗਾਰ ਹਾਸਿਲ ਕਰਨ ਦੇ ਮੌਕੇ ਹਾਸਿਲ ਕਰ ਸਕਣਗੇ। ਨੋਜਵਾਨ ਸਮਾਰਟ ਫੋਨ ਰਾਹੀ ਡਿਜੀਟਲ ਸੇਵਾਵਾਂ ਜਿਵੇ ਅਦਾਇਗੀ , ਆਨਲਾਈਨ ਬੈਕਿੰਗ ਤੇ ਬੀਮਾਂ ਆਦਿ ਸੇਵਾਵਾਂ ਲੈ ਸਕਦੇ ਹਨ। ਸਮਾਰਟ ਫੋਨ ਰਾਹੀ ਨੋਜਵਾਨ ਸ਼ੋਸ਼ਲ ਮੀਡੀਆ , ਆਪਣੇ ਮਾਪਿਆ ਅਤੇ ਦੋਸਤਾਂ ਦੇ ਸੰਪਰਕ ਵਿੱਚ  ਰਹਿੰਦੇ ਹਨ ।

ਉਸਨੇ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਕੋਵਿਡ-19 ਮਹਾਂਮਾਰੀ ਦੇ ਚੱਲਦਿਆਂ ਵਿਦਿਆਰਥੀਆਂ ਨੂੰ ਸਮਾਰਟ ਫੋਨ ਮੁਹੱਈਆ ਕਰਵਾਏ ਗਏ ਹਨ , ਜਿਸ ਨਾਲ ਆਨਲਾਈਨ ਸਿੱਖਿਆ ਪ੍ਰਾਪਤ ਕਰਨ ਵਿਚ ਵਿਦਿਆਰਥੀਆਂ ਨੂੰ ਬਹੁਤ ਲਾਭ ਮਿਲੇਗਾ ਅਤੇ ਅਜੋਕੋ ਮੁਕਾਬਲੇ ਦੇ ਸਮੇਂ ਵਿਚ ਨਵੀਂ ਤਕਨੀਕ ਦਾ ਲਾਭ ਲੈ ਸਕਣਗੇ। ਉੁਨਾਂ ਕਿਹਾ ਕਿ ਮਾਡਲ ਜੈੱਡ 61-272 ਦਾ ਲਾਵਾ ਸਮਾਰਟ ਫੋਨ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਹੈ ,ਰੈਮ 272 , ਡਿਸਪਲੇਅ ਸਾਈਜ 5.45 ਇੰਚ, ਬੈਟਰੀ 3000 ਐਮ.ਏ.ਐਚ, ਕੈਮਰਾ 8 ਐਮ ਪੀ, ਫਰੰਟ ਕੈਮਰਾ 5 ਐਮ ਪੀ ,ਟਚ ਸਕਰੀਨ ,ਰੋਮ 1672, ਓਐਸ ਅੰਡਰਾਇਡ 9.0 ਵਾਈਫਾਈ , ਬਲੂਟੁੱਥ, ਜੀਪੀਐਸ , ਹੈਡਫੋਨ ਅਤੇ ਯੂਐਸਬੀ ਕੇਬਲ ਆਦਿ ਸਹੂਲਤਾਂ ਹਨ।

ਦੱਸਣਯੋਗ ਹੈ ਕਿ ਜਿਲੇ ਅੰਦਰ ਪਹਿਲੇ ਪੜਾਅ ਵਿਚ 3723, ਦੂਜੇ ਪੜਾਅ ਵਿਚ 5794 ਅਤੇ ਅੱਜ ਤੀਸਰੇ ਤੇ ਆਖਰੀ ਗੇੜ ਵਿਚ 3186 ਸਮਾਰਟ ਫੋਨ ਵੰਡੇ ਗਏ। ਜਿਲੇ ਅੰਦਰ ਕੁਲ 12703 ਸਮਾਰਟ ਫੋਨ ਅਤੇ 181 ਟੈਬਲੈਟ ਵੰਡੇ ਗਏ ਹਨ।

Related posts

Leave a Reply