Latest News :- ਦਿੱਲੀ ਕਿਰਸਾਨ ਮੋਰਚੇ ਦੀ ਕਾਮਯਾਬੀ ਲਈ ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਮਜ਼ਦੂਰਾਂ ਨੂੰ ਲਾਮਬੰਦ ਕਰਨ ਦਾ ਫੈਸਲਾ, 10 ਫਰਵਰੀ ਤੋਂ ਜਾਣਗੇ ਦਿੱਲੀ ਨੂੰ ਮਜ਼ਦੂਰਾਂ ਦੇ ਜੱਥੇ

ਦਿੱਲੀ ਕਿਰਸਾਨ ਮੋਰਚੇ ਦੀ ਕਾਮਯਾਬੀ ਲਈ ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਮਜ਼ਦੂਰਾਂ ਨੂੰ ਲਾਮਬੰਦ ਕਰਨ ਦਾ ਫੈਸਲਾ, 10 ਫਰਵਰੀ ਤੋਂ ਜਾਣਗੇ ਦਿੱਲੀ ਨੂੰ ਮਜ਼ਦੂਰਾਂ ਦੇ ਜੱਥੇ
ਗੁਰਦਾਸਪੁਰ 1 ਫ਼ਰਵਰੀ ( ਅਸ਼ਵਨੀ ) :- ਪੇਂਡੂ ਮਜ਼ਦੂਰ ਯੂਨੀਅਨ ਗੁਰਦਾਸਪੁਰ ਵਲੋਂ  ਦਿੱਲੀ ਵਿਖੇ  ਕਿਰਸਾਨ ਮਜ਼ਦੂਰ ਵਿਰੋਧੀ ਕਾਲੇ ਕਾਨੂੰਨਾਂ ਨੂੰ ਵਾਪਸ ਕਰਵਾਉਣ ਲਈ ਮਜ਼ਦੂਰਾਂ ਨੂੰ ਲਾਮਬੰਦ ਕਰਨ ਦਾ ਸਥਾਨਕ ਅਮਰੀਕ ਸਿੰਘ ਯਾਦਗਾਰੀ ਹਾਲ ਵਿਖੇ ਰਾਜ ਕੁਮਾਰ ਪੰਡੋਰੀ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਕੀਤਾ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਮੇਜ਼ਰ ਸਿੰਘ ਕੋਟ ਟੋਡਰ ਮੱਲ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਕਿਰਸਾਨ ਵਿਰੋਧੀ ਕਾਲੇ ਕਾਨੂੰਨਾਂ ਦਾ ਸਭਤੋਂ ਵੱਧ ਪ੍ਰਭਾਵ ਮਜ਼ਦੂਰ ਜਮਾਤ ਉਤੇ ਪੈਣਾ ਹੈ। ਕਿਉਂਕਿ ਨੱਬੇ ਪ੍ਰਤੀਸ਼ਤ  ਪੇਂਡੂ  ਮਜ਼ਦੂਰ ਜਮਾਤ ਖੇਤੀ ਸੈਕਟਰ ਨਾਲ ਜੁੜੇ ਹੋਏ ਹਨ।  ਇਸ ਲਈ ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਪਹਿਲਾਂ ਵੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪਹਿਲਾਂ ਵੀ ਲਗਾਤਾਰ ਸਰਗਰਮੀ ਨਾਲ ਹਿੱਸਾ ਲਿਆ ਜਾ ਰਿਹਾ ਹੈ। ਪਰ ਹੁਣ  ਕੇਂਦਰ ਸਰਕਾਰ ਵੱਲੋਂ ਫਾਸ਼ੀਵਾਦੀ ਨੀਤੀਆਂ  ਤਹਿਤ ਕਿਸਾਨ ਆਗੂਆਂ ਖ਼ਿਲਾਫ਼ ਝੂਠੇ ਪਰਚੇ ਦਰਜ ਕੀਤੇ ਗਏ ਹਨ ਅਤੇ ਸੈਂਕੜੇ ਬੇਦੋਸ਼ੇ ਨੌਜਵਾਨਾਂ ਨੂੰ ਜੇਲ੍ਹਾਂ ਵਿੱਚ ਬੰਦ ਕਰਕੇ ਤਸ਼ੱਦਦ ਕੀਤਾ ਜਾ ਰਿਹਾ ਹੈ। ਇਸ ਮਜ਼ਦੂਰ ਜਮਾਤ ਦਾ ਫਰਜ਼ ਬਣਦਾ ਹੈ ਕਿ ਉਹ ਕਿਸਾਨ ਮਜ਼ਦੂਰ ਏਕਤਾ ਨੂੰ ਅਮਲੀ ਜਾਮਾ ਪਹਿਨਾਉਣ ਲਈ ਦਿੱਲੀ ਜਾ ਕੇ ਮੋਰਚੇ ਵਿਚ ਡੱਟਣ। ਜਥੇਬੰਦੀ ਵੱਲੋਂ ਮੀਟਿੰਗ ਵਿੱਚ ਪਿੰਡ ਪਿੰਡ ਨੁੱਕੜ ਮੀਟਿੰਗਾਂ ਕਰਕੇ ਮਜ਼ਦੂਰਾਂ ਨੂੰ ਲਾਮਬੰਦ ਕਰਕੇ 10 ਫਰਵਰੀ ਨੂੰ ਵੱਡੇ ਜੱਥੇ ਭੇਜਣ ਦਾ ਫੈਸਲਾ ਕੀਤਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੱਜਣ ਸਿੰਘ ਰਉਵਾਲ ਜਰਨੈਲ ਸਿੰਘ ਝਬਕਰਾ ਜਰਨੈਲ ਸਿੰਘ ਕੋਠੇ ਮਾਈ ਉਮਰੀ ਨੇ ਅਪਣੇ ਵਿਚਾਰ ਸਾਂਝੇ ਕੀਤੇ।

 

Related posts

Leave a Reply