Latest News :- ਕਾਂਗਰਸ , ਅਕਾਲੀ ਤੇ ਭਾਜਪਾ ਵੱਲੋਂ ਨਗਰ ਮਿਸਲਾਂ ਚੋਣਾਂ ਲੜਣ ਲਈ ਉਮੀਦਵਾਰਾਂ ਦਾ ਐਲਾਨ ਅਕਾਲੀ ਤੇ ਭਾਜਪਾ ਨੂੰ ਨਹੀਂ ਮਿਲ ਰਹੇ ਉਮੀਦਵਾਰ

ਕਾਂਗਰਸ , ਅਕਾਲੀ ਤੇ ਭਾਜਪਾ ਵੱਲੋਂ ਨਗਰ ਮਿਸਲਾਂ ਚੋਣਾਂ ਲੜਣ ਲਈ ਉਮੀਦਵਾਰਾਂ ਦਾ ਐਲਾਨ ਅਕਾਲੀ ਤੇ ਭਾਜਪਾ ਨੂੰ ਨਹੀਂ ਮਿਲ ਰਹੇ ਉਮੀਦਵਾਰ
ਗੁਰਦਾਸਪੁਰ 1 ਫ਼ਰਵਰੀ ( ਅਸ਼ਵਨੀ ) :- ਨਗਰ ਕੌਂਸਲ ਚੋਣਾਂ ਲੜਣ ਲਈ ਕਾਂਗਰਸ , ਅਕਾਲੀ ਤੇ ਭਾਜਪਾ ਵੱਲੋਂ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਜਦੋਕਿ ਅਕਾਲੀ , ਆਮ ਆਦਮੀ ਪਾਰਟੀ ਤੇ ਭਾਜਪਾ ਨੂੰ ਕਈ ਵਾਰਡਾਂ ਵਿੱਚ ਚੋਣਾਂ ਲੜਾਉਣ ਲਈ ਉਮੀਦਵਾਰ ਨਹੀਂ ਮਿਲ ਰਹੇ । ਕਾਂਗਰਸ ਪਾਰਟੀ ਵੱਲੋਂ ਅੱਜ ਪਾਰਟੀ ਦੇ ਚੋਣ ਨਿਗਰਾਨ ਜੁਗਲ ਕਿਸ਼ੋਰ ਚਅਰਮੈਨ ਪਨਸਪ ਪੰਜਾਬ ਅਤੇ ਵਿਧਾਇਕ ਵਰਿੰਦਰਮੀਤ ਪਾਹੜਾ ਵੱਲੋਂ ਇਕ ਪ੍ਰੈਸ ਮਿਲਣੀ ਦੋਰਾਨ 29 ਵਿੱਚੋਂ 27 ਵਾਰਡਾਂ ਤੋਂ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਗਿਆ ਜਾਰੀ ਕੀਤੀ ਲਿਸਟ ਅਨੁਸਾਰ ਵਾਰਡ ਨੰਬਰ ਇਕ ਤੋਂ ਵਰਿੰਦਰ ਕੋਰ , 3 ਤੋਂ ਰਮਨਦੀਪ , 4 ਸੁਖਵਿੰਦਰ ਸਿੰਘ , 5 ਤੋਂ ਪਰੀਤਮ ਕੋਰ 6 ਤੋਂ ਬਲਰਾਜ ਸਿੰਘ , 7 ਤੋਂ ਦਵਿੰਦਰ ਕੋਰ 8 ਤੋਂ ਜਗਬੀਰ ਸਿੰਘ 9 ਤੋਂ ਨਿਰਮਲ ਕੁਮਾਰੀ , 10 ਤੋਂ ਸਤਪਾਲ 11 ਤੋਂ ਸਤਿੰਦਰ ਸਿੰਘ , 12 ਤੋਂ ਸੁਰਜੀਤ ਸਿੰਘ , 13 ਤੋਂ ਰਾਨੀ , 14 ਤੋਂ ਰੋਬਿਨ 15 ਤੋਂ ਸੁਨੀਤਾ , 16 ਤੋਂ ਪਰਸ਼ੋਤਮ ਲਾਲ , 17 ਤੋਂ ਸੁਨੀਤਾ ਸ਼ਰਮਾ , 18 ਤੋਂ ਬਲਵਿੰਦਰ ਸਿੰਘ , 19 ਤੋਂ ਭਾਵਨਾ ਭਾਸਕਰ 20 ਤੋਂ ਸੰਜੀਵ ਕੁਮਾਰ , 21 ਤੋਂ ਗੁਰਪ੍ਰੀਤ ਕੋਰ , 22 ਤੋਂ ਦਰਬਾਰੀ ਲਾਲ , 23 ਤੋਂ ਅਰਵਿੰਦਰ ਕੋਰ , 24 ਤੋਂ ਵਰਿੰਦਰ ਕੁਮਾਰ , 25 ਤੋਂ ਸੁਨੀਤਾ , 26 ਤੋਂ ਨਰਿੰਦਰ ਕੁਮਾਰ , 27 ਤੋਂ ਜਸਬੀਰ ਕੋਰ ਅਤੇ 29 ਤੋਂ ਮਨਿੰਦਰ ਵੀਰ ਚੋਣ ਲੜਣਗੇ ਜਦੋਕਿ ਵਾਰਡ ਨੰਬਰ 2 28 ਤੋਂ ਉਮੀਦਵਾਰ ਦਾ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ । ਭਾਜਪਾ ਵੱਲੋਂ 29 ਵਿੱਚੋਂ 22 ਵਾਰਡਾਂ ਤੋਂ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ ਜਿਸ ਅਨੁਸਾਰ ਵਾਰਡ ਨੰਬਰ 2 ਤੋਂ ਰਜਿੰਦਰ ਕੁਮਾਰ , 4 ਤੋਂ ਹਰੀਸ਼ ਕੁਮਾਰ , 5 ਤੋਂ ਬੇਬੀ , 6 ਤੋਂ ਬਲਵਿੰਦਰ ਸਿੰਘ , 7 ਤੋਂ ਹਰਦੀਸ਼ ਕੋਰ , 8 ਤੋਂ ਰਵਿੰਦਰ ਖੰਨਾ , 9 ਤੋਂ ਪ੍ਰਵੇਸ਼ ਕੁਮਾਰੀ , 10 ਤੋਂ ਰਮਨ ਕੁਮਾਰ ਕਾਕਾ , 12 ਤੋਂ ਕਿਰਨ ਮਹਿਰਾ , 13 ਤੋਂ ਨੀਲਮ , 14 ਤੋਂ ਸਚਿਨ , 15 ਤੋਂ ਪਰਮਿੰਦਰ ਕੋਰ , 16 ਤੋਂ ਸੁਸ਼ੀਲ ਕੁਮਾਰ ਸ਼ਾਲੂ , 18 ਤੋਂ ਸੁਧੀਰ ਮਹਾਜਨ , 20 ਤੋਂ ਅੰਕੁਸ਼ ਮਹਾਜਨ , 21 ਤੋਂ ਰੰਜੂ ਜੋਸ਼ੀ , 22 ਤੋਂ ਸ਼ਾਮ ਲਾਲ , 23 ਤੋਂ ਪਰਮਜੀਤ ਕੋਰ , 24 ਤੋਂ ਦਰਸ਼ਨ ਬਿੱਲਾ , 25 ਤੋਂ ਸਿੰਮੀ ਮਹਾਜਨ , 28 ਤੋਂ ਵਿਕਰਮ ਸਿੰਘ ਜਦੋਂ ਕਿ 29 ਤੋਂ ਭਾਵਨਾ ਗੁਪਤਾ ਦੇ ਨਾ ਦਾ ਐਲਾਨ ਕੀਤਾ ਗਿਆ ਹੈ । ਜਦੋਕਿ ਵਾਰਡ ਨੰਬਰ 1 , 3 , 11 , 17 , 19 , 26 ਅਤੇ 27 ਤੋਂ ਉਮੀਦਵਾਰਾਂ ਦਾ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ । ਸਾਲ 2015 ਦੋਰਾਨ ਨਗਰ ਕੋਸ਼ਲ ਗੁਰਦਾਸਪੁਰ ਦੇ ਕੁਲ 27 ਵਾਰਡਾਂ ਵਿੱਚ ਅਕਾਲੀ ਦਲ ਬਾਦਲ 6,ਭਾਜਪਾ 7,ਕਾਂਗਰਸ 5 ਅਤੇ ਅਜ਼ਾਦ ਉਮੀਦਵਾਰਾਂ ਨੇ 9 ਵਾਰਡਾਂ ਤੇ ਜਿੱਤ ਹਾਸਲ ਕੀਤੀ ਸੀ । ਕਾਂਗਰਸ ਪਾਰਟੀ ਵੱਲੋਂ ਮਿਸ਼ਨ 29 ਭਾਵ ਸਾਰੇ ਵਾਰਡਾਂ ਵਿੱਚ ਜਿੱਤ ਹਾਸਲ ਕਰਨ ਦੇ ਮਿਸ਼ਨ ਨਾਲ ਚੋਣ ਲੜਣ ਦਾ ਐਲਾਨ ਕਰਕੇ ਚੋਣ ਮੈਦਾਨ ਵਿੱਚ ਉਤਰਿਆ ਗਿਆ ਹੈ ਜਦੋਕਿ ਅਕਾਲੀ , ਭਾਜਪਾ ਅਤੇ ਆਮ ਆਦਮੀ ਪਾਰਟੀ ਨੂੰ ਸਾਰੇ ਵਾਰਡਾਂ ਵਿੱਚ ਚੋਣ ਲੜਣ ਦੇ ਚਾਹਵਾਨ ਉਮੀਦਵਾਰ ਨਹੀਂ ਮਿਲ ਰਹੇ ਤੇ ਕਈ ਅਕਾਲੀ , ਭਾਜਪਾ ਦੇ ਸਾਬਕਾ ਕੋਸਲਰ ਚੋਣ ਲੜਣ ਤੋਂ ਨਾਂਹ ਕਰ ਰਹੇ ਹਨ । ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦਾ ਐਲਾਨ ਕਰਦੇ ਹੋਏ ਜੁਗਲ ਕਿਸ਼ੋਰ ਚੈਅਰਮੈਨ ਪਨਸਪ , ਵਿਧਾਇਕ ਵਰਿੰਦਰਮੀਤ ਸਿੰਘ ਪਾਹੜਾ , ਗੁਰਮੀਤ ਸਿੰਘ ਪਾਹੜਾ ਤੇ ਹੋਰ ਆਗੂ ਤੇ ਉਮੀਦਵਾਰ

Related posts

Leave a Reply