Latest News :- ਹਰ ਘਰ ਪਾਣੀ , ਹਰ ਘਰ ਸਫ਼ਾਈ ਮਿਸ਼ਨ ਦੀ ਸ਼ੁਰੂਆਤ

ਹਰ ਘਰ ਪਾਣੀ , ਹਰ ਘਰ ਸਫ਼ਾਈ ਮਿਸ਼ਨ ਦੀ ਸ਼ੁਰੂਆਤ

ਗੁਰਦਾਸਪੁਰ 2 ਫਰਵਰੀ ( ਅਸ਼ਵਨੀ ) :-ਮੁੱਖ ਮੰਤਰੀ  ਪੰਜਾਬ ਕੈਪਟਨ  ਅਮਰਿੰਦਰ ਸਿੰਘ ਵਲੋ  ਅੱਜ ਵਿਡਿੳ ਕਾਂਨਫਰੰਸ ਰਾਹੀ  ਹਰ  ਘਰ ਪਾਣੀ  ਹਰ  ਘਰ  ਸਫਾਈ  ਮਿਸ਼ਨ  ਦੇ ਤਹਿਤ  ਪੂਰੇ ਪੰਜਾਬ  ਵਿਚ ਜਲਸਪਲਾਈ  ਅਤੇ ਸੈਨੀਟੇਸ਼ਨ  ਵਿਭਾਗ  ਵਲੋ  ਮੁਕੰਮਲ  ਕੀਤੇ  ਕੰਮਾਂ ਦਾ ਉਦਘਾਟਨ ਅਤੇ ਸੁਰੂ  ਹੋਣ ਵਾਲੇ  ਕੰਮਾਂ ਦਾ ਨੀਹ ਪੱਥਰ  ਰੱਖਿਆ ਗਿਆ।

 ਇਸ ਸਬੰਧੀ ਜਾਣਕਾਰੀ ਦਿੰਦਿਆ ਦੱਸਿਆ ਡਿਪਟੀ ਕਮਿਸ਼ਨਰ ਜਨਾਬਮੁਹੰਮਦ ਇਸਫ਼ਾਕ ਨੇ ਦੱਸਿਆ ਕਿ ਜਿਲਾ ਗਰਦਾਸਪੁਰ  ਵਿਖੇ 6 ਨੰਬਰ ਜਲ ਸਪਲਾਈ  ਸਕੀਮਾਂ , ਜਿੰਨਾ  ਦਾ ਕੰਮ  ਮੁਕੰਮਲ  ਹੋ ਚੁਕਿਆ ਹੈ ਅਤੇਇਹਨਾ  ਜਲ ਸਪਲਾਈ ਸਕੀਮਾਂ  ਦੀ ਲਾਗਤ  243,45 ਲੱਖ  ਰੁਪਏ ਆਉਦੀ ਹੈ  ਦਾ ਵਰਚੂਅਲ ਉਦਘਾਟਨ  ਕੀਤਾ ਗਿਆ ਹੈ।  ਇਹਨਾ  6 ਨੰਬਰ ਸਕੀਮਾਂ  ਨਾਲ 8789 ਲੋਕਾ ਨੂੰ  ਸਾਫ- ਸੁਥੱਰੇ ਪਾਣੀ  ਦੀ ਸੁਵਿਧਾ ਉਪਲੱਬਧ ਹੋਵੇਗੀ ।

      ਉਨ੍ਹਾਂ ਅੱਗੇ ਦੱਸਿਆ ਕਿ  8 ਨੰਬਰ  ਜਲ ਸਪਲਾਈ  ਸਕੀਮਾਂ  ਜਿੰਨਾਦਾ ਕੰਮ  ਸੁਰੂ ਕੀਤਾ  ਜਾਣਾ ਹੈ ਅਤੇ ਜਿਸ ਦੀ ਲਾਗਤ 293-88 ਲੱਖ ਆਉਦੀ ਹੈ ਦਾ  ਨੀਹ  ਪੱਥਰ  ਰੱਖਿਆ ਗਿਆ ਹੈ।   ਇਹਨਾ 8 ਨੰਬਰਜਲ ਸਪਲਾਈ  ਸਕੀਮਾਂ ਨਾਲ 7755 ਲੋਕਾ ਨੂੰ  ਸਾਫ ਸੁੱਰੇ ਪਾਣੀ  ਦੀਸੁਵਿਧਾ  ਮਿਲਣਯੋਗ ਹੋਵੇਗੀ ।ਅਤੇ ਇਹਨਾ ਸਕੀਮਾ ਦੇ  ਕੰਮ ਨੂੰ 2021 ਵਿਚ ਹੀ  ਮੁਕਮੰਲ ਕਰ ਦਿੱਤਾ ਜਾਵੇਗਾ । ਇਸ ਤੋ ਇਲਾਵਾ  ਜਿਲਾਗੁਰਦਾਸਪੁਰ  ਅਧੀਨ 2 ਨੰਬਰ  ਸਰਫੇਸ ਵਾਟਰ  ਪ੍ਰੋਜੈਕਟ  ਪੈਰੋਵਾਲ ਅਤੇ ਕੁੰਜਰ  ਦਾ ਕੰਮ  ਸੁਰੂ ਕੀਤਾ  ਗਿਆ ਹੈ  ਜਿਸ ਦੀ ਲਾਗਤ  ਅਧੀਨ 174-76 ਕਰੋੜ  ਰੁਪਏ ਆਉਦੀ ਹੈ ਦਾ ਨੀਹ  ਪੱਥਰ  ਰੱਖਿਆ  ਜਾਣਾ ਹੈ ਅਤੇ  ਹਿਹਨਾ 2 ਨੰਬਰ  ਪ੍ਰੋਜੈਕਟ ਨਾਲ 142 ਨੰਬਰ  ਪਿੰਡਾਂ ਅਧੀਨ 158678 ਲੋਕਾ ਨੂੰ  ਫ ਸੁੱਥਰੇ  ਪਾਣੀ ਦੀ ਸੁਵਿਧਾ ਮਿਲਣਯੋਗ ਹੋਵੇਗੀ ।ਉਕਤ  ਤੋ ਇਲਾਵਾ  4 ਨੰਬਰ  ਜਲ ਸਪਲਾਈ  ਸਕੀਮਾਂ  ਜਿਨਾਂ  ਦੀ ਕੁੱਲ ਲਾਗਤ 169-50 ਲੱਖ  ਰੁਪਏ ਆਉਦੀ ਹੈ  ਪਹਿਲਾਂ ਹੀ  ਲੋਕਾਂ ਨੂੰDEDICATE ਕਰ ਦਿੱਤੀਆ ਗਈਆ ਹਨ ।

  ਉਕਤ  ਤੋ  ਇਲਾਵਾਂ  ਜਿਲਾ  ਗੁਰਦਾਸਪੁਰ ਦੇ  ਅਧੀਨ  428 ਨੰਬਰ ਪਿੰਡਾਂ ਵਿਚ (CSCS) ਦਾਕੰਮ  ਵੀ ਸੁਰੂ ਕੀਤਾ ਜਾਵੇਗਾ ।  ਜਿਸ ਦੀ ਲਾਗਤ  898-8 ਲੱਖ ਆਵੇਗੀ। ਇਸ ਸਕੀਮ  ਤਹਿਤ  ਜਿੰਨਾ ਘਰਾਂ  ਵਿਚ ਪਖਾਨੇ  ਬਣਾਉਣ  ਦੀ  ਜਗ੍ਹਾ ਉਪਲੱਬਧ ਨਹੀ ਸੀ  ਉਹਨਾ ਘਰਾਂ ਨੂੰ  ਇਸ ਸਕੀਮ  ਦੇ ਤਹਿਤ  ਪਿੰਡ ਵਿਚ  ਕਿਸੇ ਇੰਕ ਜਗ੍ਹਾਂ  ਸਾਝਾਂ ਜਲ ਸਪਲਾਈ  ਅਤੇ ਸੈਨੀਟੇਸ਼ਨ  ਵਿਭਾਗ  ਬਣਾ ਕੇਦਿਤਾ ਜਾ ਰਿਹਾ ਹੈ  ਤਾ ਜੋ  ਪਿੰਡ ਨੂੰ  ਸਵੱਛ ਭਾਰਤ ਮਿਸ਼ਨ  ਫੇਜ਼ -2 ਦੇਤਹਿਤ  ਸੋਚ ਮੁਕਤ ਰੱਖਿਆ ਜਾ ਸਕੇ ।

ਇਸ ਤੋ  ਇਲਾਵਾ ਸਵੱਛ ਭਾਰਤ  ਮਿਸ਼ਨ –1 ਦੇ ਅਧੀਨ  ਜਲ ਸਪਲਾਈ ਅਤੇ ਸੈਨੀਟੇਸ਼ਨ  ਵਿਭਾਗ  ਵਲੋ  1279 ਪਰਾਮ  ਪੰਚਾਇਤਾਂ  ਵਿਚ40964 ਟੁਆਇਲਟ  ਸੁਰੂ  ਕੀਤੀਆ  ਗਈਆ ਸਨ  ਅਤੇ ਜਿੰਨਾ  ਵਿਚੋ37349 ਟੁਆਇਲਟ  ਬਣ ਚੁੱਕੇ ਹਨ  ਅਤੇ। ਬਾਕੀ  ਰਹਿੰਦੀਆਂ  3615 ਟੁਆਇਲਟ  ਦਾ ਕੰਮ  ਵੀ ਜਲਦੀ  ਖਤਮ  ਕਰ ਦਿੱਤਾ ਜਾਵੇਗਾ ।   ਤਾ ਜੋ ਹਰ ਘਰ  ਸਫਾਈ  ਤਹਿਤ  ਪਿੰਡਾ ਨੂੰ ਸੋਚ ਮੁਕਤ ਬਣਾਇਆ ਜਾ ਸਕੇ । 

ਇਸ  ਤੋ ਇਲਾਵਾਂ  ਸਵੱਛ ਭਾਰਤ ਮਿਸ਼ਨ-2 (mgvy  ) ਅਧੀਨ  802 ਨੰਬਰ  ਪਿੰਡਾਂ  ਵਿਚ ਰਹਿੰਦੀਆ 6049 ਨੰਬਰ ਟੁਆਇਲਟਾਂ  ਵੈਲੀਡੇਟ ਕੀਤੀਆਂ ਗਈਆ ਹਨ  ਜੋ ਕਿ  ਸਵੱਛ ਭਾਰਤਮਿਸ਼ਨ -1 ਵਿਚ ਰਹਿਗਈਆ ਸਨ  ਨੂੰ  ਸਵੱਛ ਭਾਰਤ  ਮਿਸ਼ਨ  ਫੇਜ਼ -2 ਅਧੀਨ  ਸਾਲ 2021-22 ਵਿਚ ਮੁਕੰਮਲ  ਕਰ ਦਿੱਤਾ ਜਾਵੇਗਾ । 

​ ਇਥੇ  ਇਹ ਵੀ  ਦੱਸਣਯੋਗ  ਹੈ ਕਿ  ਜਲ ਜੀਵਨ  ਮਿਸ਼ਨ  ਅਧੀਨ ਜਿਲਾ ਗੁਰਦਾਸਪੁਰ ਦੇ ਹਰ  ਘਰ ਪਾਣੀ  ਅਤੇ ਹਰ ਘਰ ਸਫਾਈ  ਤਹਿਤ ਸਾਰੇ ਪੇਡੂ  ਘਰਾਂ ਵਿਚ  ਪਾਈਪਡ  ਵਾਟਰ ਸਪਲਾਈ  ਰਾਹੀ ਹਰ ਘਰ ਵਿਚ ਅਤੇ ਹਰ ਘਰ ਵਿਚ  ਟੁਆਇਲਟ  ਦੀ ਸੁਵਿਧਾ ਦੇਣ ਦਾ  ਟੀਚਾ ਮਿਥਿਆ ਗਿਆ ਹੈ । ਇਥੇ ਇਹ  ਵੀ  ਦੱਸਣਯੋਗ  ਹੈ ਕਿ  ਜਿਲਾ ਗੁਰਦਾਸਪੁਰ ਵਿਚ  ਕੁੱਲ ਘਰਾਂ  ਦੀ ਗਿਣਤੀ  251663 ਨੂੰ ਜਲ  ਸਪਲਾਈ ਅਤੇ ਸੈਨੀਟੇਸ਼ਨ  ਵਿਭਾਗ  ਵਲੋ  ਜਲ ਸਪਲਾਈ  ਸਕੀਮਾਂ ਰਾਹੀ  ਮਿਤੀ  31-1-2021 ਤੱਕ  104369 ਘਰਾਂ  ਨੂੰ ਪਾਣੀ ਦੇ ਕੁਨਕੈਸ਼ਨ ਦਿੱਤੇ  ਜਾ ਚੁੱਕੇ ਹਨ ਅਤੇ ਬਾਕੀ  ਰਹਿੰਦੇ  147294 ਘਰਾਂ ਨੂੰ  ਜਲ ਸਪਲਾਈ ਸਕੀਮਾਂ ਰਾਹੀ  ਵੱਖ ਵੱਖ  ਪ੍ਰੋਜੈਕਟ   ਜਿਵੇ ਕਿ  ਵਿਸ਼ਵ ਬੈਕ / ਨਬਾਰਡ / ਜਲਜੀਵਨ  ਮਿਸ਼ਨ / 15ਵੇ ਵਿੱਤ  ਕਮਿਸ਼ਨ  ਸਾਲ 2022 ਤੱਕ  ਕਵਰ  ਕਰਨਦਾ ਟੀਚਾ  ਮਿਥਿਆ  ਗਿਆ ਹੈ ।

Related posts

Leave a Reply