Latest News :- 10 ਗ੍ਰਾਮ ਹੈਰੋਇਨ ਅਤੇ ਨਸ਼ੇ ਵਾਲ਼ੀਆਂ 180 ਗੋਲ਼ੀਆਂ ਸਮੇਤ 3 ਕਾਬੂ

10 ਗ੍ਰਾਮ ਹੈਰੋਇਨ ਅਤੇ ਨਸ਼ੇ ਵਾਲ਼ੀਆਂ 180 ਗੋਲ਼ੀਆਂ ਸਮੇਤ 3 ਕਾਬੂ
ਗੁਰਦਾਸਪੁਰ 2 ਫ਼ਰਵਰੀ ( ਅਸ਼ਵਨੀ ) :- ਪੁਲਿਸ ਜਿਲਾ ਗੁਰਦਾਸਪੁਰ ਅਧੀਨ ਪੈਂਦੇ ਵੱਖ- ਵੱਖ ਪੁਲਿਸ ਸਟੇਸ਼ਨਾ ਦੀ ਪੁਲਿਸ ਵੱਲੋਂ 10 ਗ੍ਰਾਮ ਹੈਰੋਇਨ ਅਤੇ ਨਸ਼ੇ ਵਾਲ਼ੀਆਂ 180 ਗੋਲ਼ੀਆਂ ਸਮੇਤ ਤਿੰਨ ਵਿਅਕਤੀਆਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ ।
                  ਸਹਾਇਕ ਸਬ ਇੰਸਪੈਕਟਰ ਕਸ਼ਮੀਰ ਸਿੰਘ ਸੀ ਆਈ ਏ ਸਟਾਫ਼ ਗੁਰਦਾਸਪੁਰ ਨੇ ਦਸਿਆਂ ਕਿ ਉਸ ਨੇ ਪੁਲਿਸ ਪਾਰਟੀ ਸਮੇਤ ਬਾਈਪਾਸ ਨੇੜੇ ਲੁਕ ਪਲਾਂਟ ਹੇਮਰਾਜਪੁਰ ਪੁਲੀ ਮੋਜੂਦ ਸੀ ਕਿ ਗੁਰਪ੍ਰਤਾਪ ਸਿੰਘ ਉਰਫ ਗੋਰਾ ਪੁੱਤਰ ਰਾਜ ਕੁਮਾਰ ਵਾਸੀ ਪਿੰਡ ਕਾਲਾ ਨੰਗਲ ਬਟਾਲਾ ਅਤੇ ਸੁਸ਼ੀਲ ਕੁਮਾਰ ਉਰਫ ਸ਼ੀਲਾਂ ਪੁੱਤਰ ਬਨਾਰਸੀ ਦਾਸ ਵਾਸੀ ਬਹਿਰਾਮਪੁਰ ਸਕੂਟਰੀ ਨੰਬਰ ਪੀ ਬੀ 06 ਏ ਟੀ 7876 ਤੇ ਅਾਲੇਚੱਕ ਸਾਈਡ ਤੋ ਆਏ ਤੇ ਪੁਲਿਸ ਪਾਰਟੀ ਨੂੰ ਵੇਖ ਕੇ ਮੋਮੀ ਲਿਫਾਫਾ ਸੁਟ ਕੇ ਭੱਜਣ ਲੱਗੇ ਇਹਨਾਂ ਪਾਸ ਨਸ਼ੀਲਾ ਪਦਾਰਥ ਹੋਣ ਦਾ ਸ਼ੱਕ ਹੋਣ ਤੇ ਕਾਬੂ ਕਰਕੇ ਪੁਲਿਸ ਸਟੇਸ਼ਨ ਸਦਰ ਗੁਰਦਾਸਪੁਰ ਸੁਚਿਤ ਕੀਤਾ ਜਿਸ ਤੇ ਸਬ ਇੰਸਪੈਕਟਰ ਸਰਬਜੀਤ ਸਿੰਘ ਨੇ ਪੁਲਿਸ ਪਾਰਟੀ ਸਮੇਤ ਮੋਕਾ ਤੇ ਪੁੱਜ ਕੇ ਕਾਬੂ ਕੀਤੇ ਦੋਵਾ ਵਿਅਕਤੀ ਪਾਸੋ ਬਰਾਮਦ ਮੋਮੀ ਲਿਫਾਫੇ ਦੀ ਤਲਾਸ਼ੀ ਕੀਤੀ ਤਾ ਲਿਫਾਫੇ ਵਿੱਚੋਂ 10 ਗ੍ਰਾਮ ਹੈਰੋਇਨ ਬਰਾਮਦ ਬਰਾਮਦ ਹੋਈ ।
                  ਸਹਾਇਕ ਸਬ ਇੰਸਪੈਕਟਰ ਸਤਿੰਦਰਪਾਲ ਸਿੰਘ ਪੁਲਿਸ ਸਟੇਸ਼ਨ ਕਲਾਨੋਰ ਨੇ ਦਸਿਆਂ ਕਿ ਉਹ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਟੀ ਪੁਆਇੰਟ ਲਿੰਕ ਰੋਡ ਖਹਿਰਾ ਕੋਟਲੀ ਤੋ ਮੇਜਰ ਸਿੰਘ ਪੁਤਰ ਲੇਟ ਬਿਸ਼ਨ ਸਿੰਘ ਵਾਸੀ ਖਹਿਰਾ ਕੋਟਲੀ ਨੂੰ ਉਸ ਪਾਸ ਨਸ਼ੀਲਾ ਪਦਾਰਥ ਹੋਣ ਦਾ ਸ਼ੱਕ ਪੈਣ ਤੇ ਕਾਬੂ ਕਰਕੇ ਪੁਲਿਸ ਸਟੇਸ਼ਨ ਕਲਾਨੋਰ ਸੁਚਿਤ ਕੀਤਾ ਜਿਸ ਤੇ ਸਹਾਇਕ ਸਬ ਇੰਸਪੈਕਟਰ ਬਲਜਿੰਦਰ ਸਿੰਘ  ਨੇ ਪੁਲਿਸ ਪਾਰਟੀ ਸਮੇਤ ਮੋਕਾ ਤੇ ਪੁੱਜ ਕੇ ਕਾਬੂ ਕੀਤੇ ਮੇਜਰ ਸਿੰਘ ਦੀ ਤਲਾਸ਼ੀ ਕੀਤੀ ਤਾਂ ਉਸ ਪਾਸੋ ਬਰਾਮਦ ਮੋਮੀ ਲਿਫਾਫੇ ਵਿੱਚੋਂ 180 ਨਸ਼ੇ ਵਾਲੀਆ  ਗੋਲੀਆ ਬਰਾਮਦ  ਹੋਈਆ 

 

Related posts

Leave a Reply