Updated :- ਭਾਰਤ-ਪਾਕਿ ਸਰਹੱਦ ਤੇ ਪਾਕਿਸਤਾਨੀ ਡਰੋਨ ਤੇ ਬੀਐਸਐਫ ਜਵਾਨਾ ਵੱਲੋਂ ਫਾਇਰਿੰਗ

ਸਰਹੱਦ ਤੇ ਪਾਕਿਸਤਾਨੀ ਡਰੋਨ ਬੀ ਐਸ ਐਫ ਜਵਾਨਾ ਵੱਲੋਂ ਫਾਇਰਿੰਗ
ਗੁਰਦਾਸਪੁਰ  ( ਅਸ਼ਵਨੀ ) :-
ਭਾਰਤ-ਪਾਕਿ ਕੌਮਾਂਤਰੀ ਸਰਹੱਦ ਤੇ ਤੈਨਾਤ ਬੀਐਸਐਫ ਦੀ 89 ਬਟਾਲੀਅਨ ਦੀ ਬੀਓਪੀ ਮੇਤਲਾ ਦੇ ਜਵਾਨਾਂ ਵੱਲੋਂ ਮੰਗਲਵਾਰ ਦੀ ਦਰਮਿਆਨੀ ਰਾਤ ਭਾਰਤ-ਪਾਕ ਸਰਹੱਦ ਤੇ ਉਡ ਰਹੇ ਪਾਕਿਸਤਾਨੀ ਡਰੋਨ ਤੇ ਫਾਇੰਰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ।  ਜਾਣਕਾਰੀ ਅਨੁਸਾਰ ਅੱਜ ਬੀਐਸਐਫ ਦੀ ਬੀਓਪੀ ਮੇਤਲਾ ਦੇ ਜਵਾਨ ਜਦੋਂ ਭਾਰਤ ਪਾਕ ਸਰਹੱਦ ਤੇ ਤੈਨਾਤ ਸਨ ਕਿ 11.30 ਵਜੇ ਦੇ ਕਰੀਬ ਪਾਕਿਸਤਾਨ ਵਾਲੇ ਪਾਸੇ ਤੋਂ ਉਡਦਾ ਆ ਰਿਹਾ ਡਰੋਨ ਭਾਰਤ ਸੀਮਾ ਵੱਲ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਜਵਾਨਾਂ ਦੀ ਨਜ਼ਰ ਕੰਡਿਆਲੀ ਤਾਰ ਉਪਰ ਉਡ ਰਹੇ ਡਰੋਨ ਦੀ ਪਈ ਜਿੱਥੇ ਬੀ ਐਸ ਐਫ ਦੇ ਜਵਾਨਾਂ ਵੱਲੋਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ । ਇਸ ਸਬੰਧੀ ਬੀ ਐੱਸ ਐਫ। ਦੇ ਅਧਿਕਾਰੀਆਂ ਨੇ ਦੱਸਿਆ ਕਿ ਬੀਐਸਐਫ ਵੱਲੋਂ ਸਰਹੱਦ ਤੇ ਤੇ ਲੱਗੀ ਕੰਡਿਆਲੀ ਤਾਰ ਨੇੜੇ ਉਡ ਰਹੇ ਡਰੋਨ ਤੇ ਗੋਲੀਆਂ ਚਲਾ ਕੇ ਭਾਰਤ ਵੱਲ ਦਾਖਲ ਹੋਣ ਦੀ ਕੋਸ਼ਿਸ਼ ਨੂੰ ਨਕਾਮ ਕੀਤਾ ਗਿਆ ਹੈ । ਇਥੇ ਦੱਸਣਯੋਗ ਹੈ ਕਿ 2 ਮਹੀਨੇ ਵਿਚ ਕਰੀਬ 11 ਵਾਰ ਭਾਰਤ-ਪਾਕ ਸਰਹੱਦ ਤੇ ਪਾਕਿਸਤਾਨੀ ਡਰੋਨ ਸਰਹੱਦ ਨੇੜੇ ਘੁੰਮਦੇ ਦੇਖੇ ਗਏ ਸਨ ਅਤੇ ਮੇਤਲਾ ਪੋਸਟ ਤੇ ਕਰੀਬ ਪੰਜ ਵਾਰ  ਡਰੋਨ ਦੇਖਿਆ ਗਿਆ ਹੈ ਇਸ ਤੋਂ ਇਲਾਵਾ ਪਿਛਲੇ  ਦਸੰਬਰ ਮਹੀਨੇ 29 ਤਰੀਕ ਨੂੰ ਮੇਤਲਾ ਪੋਸਟ ਤੇ  7.5  ਕਿੱਲੋ ਹੈਰੋਇਨ ਤਿੰਨ ਪਿਸਟਲ  ਅਤੇ ਮੈਗਜ਼ੀਨ ਬਰਾਮਦ ਕੀਤੇ ਗਏ ਸਨ  ।ਜਿੱਥੇ ਬੀ ਐਸ ਐਫ ਜਵਾਨਾ ਵੱਲੋਂ ਗੋਲੀ ਚਲਾ ਕੇ ਭਾਰਤ ਵੱਲ ਘੁਸਪੈਠ ਕਰਕੇ ਦਾਖਲ ਹੋਣ ਦੀ ਕੋਸ਼ਿਸ਼ ਨੂੰ ਨਾਕਾਮ ਕੀਤਾ ਜਾ ਚੁੱਕਾ ਹੈ ।

Related posts

Leave a Reply