Latest News :- ਬਾਬਾ ਦੀਪ ਸਿੰਘ ਸੇਵਾ ਦਲ ਗੜ੍ਹਦੀਵਾਲਾ ਨੇ ਦਿੱਲੀ ਤੋਂ ਡੇਢ ਕੁ ਸਾਲ ਪਹਿਲਾਂ ਲਾਪਤਾ ਹੋਏ ਨੌਜਵਾਨ ਨੂੰ ਪਰਿਵਾਰ ਨਾਲ ਮਿਲਾਇਆ

ਬਾਬਾ ਦੀਪ ਸਿੰਘ ਸੇਵਾ ਦਲ ਗੜ੍ਹਦੀਵਾਲਾ ਨੇ ਦਿੱਲੀ ਤੋਂ ਡੇਢ ਕੁ ਸਾਲ ਪਹਿਲਾਂ ਲਾਪਤਾ ਹੋਏ ਨੌਜਵਾਨ ਨੂੰ ਪਰਿਵਾਰ ਨਾਲ ਮਿਲਾਇਆ
ਗੜ੍ਹਦੀਵਾਲਾ 4 ਫ਼ਰਵਰੀ (CHOUDHARY/ PARDEEP SHARMA ) :- ਬਾਬਾ ਦੀਪ ਸਿੰਘ ਸੇਵਾ ਦਲ ਅਤੇ ਵੈਲਫੇਅਰ ਸੁਸਾਇਟੀ ਗੜ੍ਹਦੀਵਾਲਾ ਵਲੋਂ ਆਪਣੀ ਸਮਾਜਿਕ ਸੇਵਾਵਾਂ ਨੂੰ ਅੱਗੇ ਵਧਾਉਂਦੇ ਹੋਏ ਵੱਡੇ ਉਪਰਾਲੇ ਦੌਰਾਨ ਡੇਢ ਸਾਲ ਤੋਂ ਲਾਪਤਾ ਨਾਨਕੀ ਨੌਜਵਾਨ ਨੂੰ ਪਰਿਵਾਰ ਨਾਲ ਮਿਲਾਇਆ ਹੈ। ਇਸ ਸਬੰਧੀ ਸੁਸਾਇਟੀ ਦੇ ਪ੍ਰਧਾਨ ਸਰਦਾਰ ਮਨਜੋਤ ਸਿੰਘ ਤਲਵੰਡੀ ਨੇ ਦੱਸਿਆ ਕਿ ਇਸ ਨੌਜਵਾਨ ਨੂੰ ਪਿੰਡ ਅਰਗੋਵਾਲ ਤੋਂ ਕੁੱਝ ਨੌਜਵਾਨ 1 ਜਨਵਰੀ ਨੂੰ ਸਾਡੇ ਕੋਲ ਛੱਡ ਗਏ ਸਨ। ਉਸ ਸਮੇਂ ਇਸ ਵੀਰ ਦੀ ਦਿਮਾਗੀ ਹਾਲਤ ਠੀਕ ਨਹੀਂ ਸੀ ਅਤੇ ਆਪਣੇ ਵਾਰੇ ਕੁਝ ਨਹੀਂ ਸੀ ਦੱਸ ਰਿਹਾ ਸੀ। ਉਸ ਉਪਰੰਤ ਇਸਦਾ ਇਲਾਜ ਗੁਰ ਆਸਰਾ ਸੇਵਾ ਘਰ ਬਾਹਗਾ ਵਿਖੇ ਚਲਾਇਆ ਗਿਆ। ਕੁਝ ਦਿਨ ਇਲਾਜ ਚੱਲਣ ਉਪਰੰਤ ਇਹ ਨੌਜਵਾਨ ਨੇ ਪੁੱਛਣ ਤੇ ਆਪਣੇ ਘਰ ਦਾ ਪਤਾ ਸਾਨੂੰ ਦੱਸਿਆ। ਉਨਾਂ ਅੱਗੇ ਦੱਸਿਆ ਕਿ ਸਾਡੇ ਵੱਡੇ ਵੀਰ ਸ਼ੁਭਾਸ਼ ਸ਼ਰਮਾ ਦੇ ਸਹਿਯੋਗ ਨਾਲ ਇਸ ਦੇ ਪਰਿਵਾਰ ਨਾਲ ਸੰਪਰਕ ਕੀਤਾ ਗਿਆ। ਅੱਜ ਇਸ ਨੌਜਵਾਨ ਦੀ ਮਾਤਾ ਤੇ ਪਿਤਾ ਬਿਹਾਰ ਤੋਂ ਇਸ ਨੂੰ ਲਿਜਾਣ ਲਈ ਗੁਰ ਆਸਰਾ ਸੇਵਾ ਘਰ ਬਾਹਗਾ ਵਿਖੇ ਪਹੁੰਚੇ। ਇਸ ਨੌਜਵਾਨ ਦੀ ਮਾਤਾ ਨੇ ਦੱਸਿਆ ਕਿ ਇਹ ਦਿੱਲੀ ਤੋਂ ਡੇਢ ਕੁ ਸਾਲ ਪਹਿਲਾਂ ਗੁੰਮ ਹੋ ਗਿਆ ਸੀ ਅਤੇ ਉਸ ਤੋਂ ਬਾਅਦ ਇਸ ਦਾ ਕੁਝ ਪਤਾ ਨਹੀਂ ਲੱਗ ਸਕਿਆ। ਸੁਸਾਇਟੀ ਵਲੋਂ ਇਸ ਨੌਜਵਾਨ ਨੂੰ ਸਹੀ ਸਲਾਮਤ ਅੱਜ ਪਰਿਵਾਰ ਦੇ ਹਵਾਲੇ ਕੀਤਾ ਗਿਆ ਹੈ।

Related posts

Leave a Reply