Latest News :- ਘੱਟ ਗਿਣਤੀ ਕਮਿਸ਼ਨ ਦੇ ਮੈਬਰ ਨੇ ਮੁਸਲਿਮ ਭਾਈਚਾਰੇ ਨਾਲ ਕੀਤੀ ਮੀਟਿੰਗ -ਵਕਫ ਬੋਰਡ ਦੀਆਂ ਜ਼ਮੀਨਾ ਨੂੰ ਕਬਜਾ ਮੁਕਤ ਕਰਨ ਤੇ ਬਣੀ ਸਹਿਮਤੀ

ਘੱਟ ਗਿਣਤੀ ਕਮਿਸ਼ਨ ਦੇ ਮੈਬਰ ਨੇ ਮੁਸਲਿਮ ਭਾਈਚਾਰੇ ਨਾਲ ਕੀਤੀ ਮੀਟਿੰਗ -ਵਕਫ ਬੋਰਡ ਦੀਆਂ ਜ਼ਮੀਨਾ ਨੂੰ ਕਬਜਾ ਮੁਕਤ ਕਰਨ ਤੇ ਬਣੀ ਸਹਿਮਤੀ

ਮੁਸਲਿਮ ਐਡਵਾਈਜ਼ਰੀ ਬੋਰਡ ਸੂਬੇ ‘ਚ ਸਥਾਪਿਤ ਕਰਨ ਦੀ ਉਠੀ ਮੰਗ

ਸ਼ਗਨ ਸ਼ਕੀਮ ਤੇ ਵਜ਼ੀਫਾ ਸਕੀਮ ਨੂੰ ਲੈ ਕੇ ਹੋ ਰਹੇ ਵਿਤਕਰੇ ਦੀ ਮਿਲੀ ਸ਼ਿਕਾਇਤ
ਗੁਰਦਾਸਪੁਰ (ਸ਼੍ਰੀ ਹਰਗੋਬਿੰਦਪੁਰ) , 8 ਫਰਵਰੀ (ਅਸ਼ਵਨੀ) :-
ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਦੇ ਮੈਬਰ ਸ਼੍ਰੀ ਲਾਲ ਹੁਸੈਨ ਨੇ ਸੰਤੌਸ਼ ਨਗਰ ਵਿਖੇ ਮੁਸਲਿਮ ਭਾਈਚਾਰੇ ਦਿਆਂ ਲੌਕਾਂ ਨਾਲ ਮੁਲਾਕਾਤ ਕੀਤੀ ।

ਘੱਟ ਗਿਣਤੀਆਂ ਲੋਕ ਭਲਾਈ ਸੰਸਥਾ (ਰਜਿ) ਦੇ ਮੁਸਲਿਮ ਵਿੰਗ ਪੰਜਾਬ ਇਕਾਈ ਦੇ ਚੇਅਰਮੈਨ ਤਾਲਿਬ ਹੁਸੈਨ ਵੱਲੌ ਆਯੋੋਜਿਤ ਕੀਤੇ ਸਮਾਗਮ ਵਿੱਚ ਨਿੱਜੀ ਤੋਰ ‘ਤੇ ਸ਼ਮੂਲੀਅਤ ਕਰਦਿਆਂ ਕਮਿਸ਼ਨ ਦੇ ਮੈਬਰ ਸ਼੍ਰੀ ਲਾਲ ਹੂਸੈਨ ਨੇ ਗੁੱਜਰ ਪ੍ਰੀਵਾਰਾਂ ਦੀਆਂ ਸ਼ਿਕਾਇਤਾਂ ਨੂੰ ਸੁਣਿਆਂ। ਘਗਲਭਸ (ਰ) ਦੇ ਸੁਪਰੀਮੋ ਸ ਸਤਨਾਮ ਸਿੰਘ ਗਿੱਲ ਨੇ ਕਮਿਸ਼ਨ ਵੱਲੋ 15 ਨੌਕਤੀ ਪ੍ਰੌਗਰਾਮ ਨੂੰ ਅਮਲ ਵਿੱਚ ਲਿਆੳੋੁਣ ਲਈ ਜ਼ਿਲਾ ਪੱਧਰ ਤੇ ਘੱਟ ਗਿਣਤੀ ਭਲਾਈ ਕਮੇਟੀ ਰਾਹੀ ਵਲੰਟੀਅਰਾਂ ਦੀ ਸੇਵਾਵਾਂ ਲੈਣ ਦੇ ਕੀਤੇ ਫੈਂਸਲੇ ਦੀ ਸ਼ਲਾਘਾ ਕੀਤੀ।

ਮੁਸਲਿਮ ਵਿੰਗ ਦੇ ਚੇਅਰਮੈਨ ਸ੍ਰੀ ਤਾਲਿਬ ਹੁਸੈਨ ਨੇ ਸ਼੍ਰੀ ਹਰਗੋਬਿੰਦਪੁਰ ਵਿਖੇ ਸਥਿਤ ਵਕਫ ਬੋਰਡ ਦੀਆਂ ਜ਼ਮੀਨਾ ਨੂੰ ਕਬਜ਼ਾ ਮੁਕਤ ਕਰਾਉਂਣ ਦੀ ਅਪੀਲ ਕੀਤੀ ਤਾਂ ਕਿ ਮੁਸਲਿਮ ਭਾਈਚਾਰਾ ਉਕਤ ਜ਼ਮੀਂਨਾ ਨੂੰ ਕਬਰਸਥਾਨ ਲਈ ਇਸੇਮਾਲ ਕਰ ਸਕੇ। ਇਸ ਮੌਕੇ ਗੁਜਰ ਪ੍ਰੀਵਾਰਾਂ ਨੇ ਵੱਖਰੇ ਰਾਸ਼ਨ ਡੀਪੂ ਲੈਣ ਅਤੇ ਸਰਕਾਰ ਦੀਆਂ ਵੱਖ ਵੱਖ ਸਕੀਮਾ ਦੇ ਲਾਭਪਾਤਰੀ ਬਣਾਉਂਣ ਲਈ ਕਮਿਸ਼ਨ ਨੂੰ ਅਪੀਲ ਕੀਤੀ।ਮੁਸਲਿਮ ਭਾਈਚਾਰੇ ਦਿਆਂ ਲੋਕਾਂ ਨੇ ਮੁਸਲਿਮ ਵਿਦਿਆਰਥੀਆਂ ਨੂੰ ਘੱਟ ਗਿਣਤੀ ਵਜ਼ੀਫਾਂ ਸਕੀਮ ਅਤੇ ਸ਼ਗਨ ਸ਼ਕੀਮ ਪਾ੍ਰਪਤ ਕਰਨ ਦੇ ਰਸਤੇ ਵਿੱਚ ਆ ਰਹੀ ਅੜਚਣ ਨੂੰ ਦੂਰ ਕਰਨ ਲਈ ਕਮਿਸ਼ਨ ਨੂੰ ਬੇਨਤੀ ਕੀਤੀ ਹੈ। ਗੁੱਜਰਾਂ ਨੇ ਕਮਿਸ਼ਨ ਦੇ ਮੈਂਬਰ ਤੋਂ ਮੰੰਗ ਕੀਤੀ ਹੈ ਕਿ ਜੰਮੂ ਕਸ਼ਮੀਰ ਅਤੇ ਹਰਿਆਣੇ ਦੀ ਤਰਜ਼ ਤੇ ਪੰਜਾਬ ਵਿੱਚ ਵੀ ਮੁਸਲਿਮ ਐਡਵਾਈਜ਼ਰ ਵੈਲਫੇਅਰ ਬੋਰਡ ਦੀ ਸਥਾਪਨਾ ਕੀਤੀ ਜਾਵੇ। ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਸ਼੍ਰੀ ਲਾਲ ਹੁਸੈਨ ਨੇ ਮੀਟਿੰਗ ਉਪਰੰਤ ਗੁੱਜਰ ਪ੍ਰੀਵਾਰਾਂ ਨੂੰ ਸੰਬੌਧਨ ਹੁੰਦਿਆਂ ਕਿਹਾ ਕਿ ਉਹਨਾ ਵਲੋਂ ਜੋ ਵੀ ਮੰਗਾਂ ਕੀਤੀਆਂ ਗਈਆਂ ਹਨ, ਉਨਾਂ ਸਬੰਧੀ ਉਹ ਕੇਸ ਬਣਾ ਕੇ ਚੇਅਰਮੈਨ ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਨੂੰ ਭੇਜਣਗੇ ਤਾਂ ਕਿ ਮੁਸਲਿਮ ਭਾਈਚਾਰੇ ਦੀ ਸਮੇਂ ਸਿਰ ਸੁਣਵਾਈ ਹੋ ਸਕੇ।

ਇਸ ਮੌਕੇ ਚੇਅਰਮੈਨ ਅਵਤਾਰ ਸਿੰਘ, ਸ੍ਰ ਲਖਵਿੰਦਰ ਸਿੰਘ ਆਈਸੀਪੀ,ਸੁਖਰਾਜ ਸਿੰਘ ਯੂਥ ਵਿੰਗ,ਮੰਗਾ ਸਿੰਘ ਖਾਨਪੁਰ,ਸ਼ੋਕਤ ਅਲੀ,ਲੇਖਤ ਅਲੀ,ਗੁਲਾਮ ਹੁਸਨ,ਗੁਲਾਮ ਰਸੂਲ,ਅਕਬਰ ਅਲੀ,ਮੁਹੰਮਦ ਅਲੀ,ਜੋਨ ਮੁਹੰਮਦ ਅਤੇ ਅਹਿਮਦ ਨਬੀ ਆਦਿ ਹਾਜ਼ਰ ਸਨ।

Related posts

Leave a Reply