26 ਜਨਵਰੀ ਦੇ ਟਰੈਕਟਰ ਪਰੇਡ ਰੈਲੀ ਲਈ ਟਰੈਕਟਰ ਪਰੇਡ ਰਿਹਸਲ ਭਲਕੇ। ਨਬੀਪੁਰ ਬਾਈਪਾਸ ਤੋਂ ਗਿਆਰਾਂ ਵਜੇ ਸ਼ੁਰੂ ਹੋਵੇਗੀ ਇਹ ਪਰੇਡ।

26 ਜਨਵਰੀ ਦੇ ਟਰੈਕਟਰ ਪਰੇਡ ਰੈਲੀ ਲਈ ਟਰੈਕਟਰ ਪਰੇਡ ਰਿਹਸਲ ਭਲਕੇ। ਨਬੀਪੁਰ ਬਾਈਪਾਸ ਤੋਂ ਗਿਆਰਾਂ ਵਜੇ ਸ਼ੁਰੂ ਹੋਵੇਗੀ ਇਹ ਪਰੇਡ।

ਗੁਰਦਾਸਪੁਰ 16 ਜਨਵਰੀ  ( ਅਸ਼ਵਨੀ ) :- ਮੋਦੀ ਸਰਕਾਰ ਵੱਲੋਂ ਪਾਸ ਕੀਤੇ ਕਿਰਸਾਨ ਵਿਰੋਧੀ ਬਿੱਲਾਂ ਦੀ ਵਾਪਸੀ ਲਈ ਸੰਯੁਕਤ ਕਿਰਸਾਨ ਮੋਰਚਾ ਵੱਲੋਂ 26 ਜਨਵਰੀ ਨੂੰ ਦਿੱਲੀ ਵਿਖੇ ਕੀਤੀ ਜਾ ਰਹੀ ਟਰੈਕਟਰ ਪਰੇਡ ਦੀ ਰਿਹਰਸਲ ਗੁਰਦਾਸਪੁਰ ਦੇ  ਨਬੀਪੁਰ ਬਾਈਪਾਸ ਤੋਂ ਗਿਆਰਾਂ ਵਜੇ ਤੋਂ ਸ਼ੁਰੂ ਕੀਤੀ ਜਾ ਰਹੀ ਹੈ ਜਿਸ ਗੁਰਦਾਸਪੁਰ ਦੇ ਵੱਖ-ਵੱਖ ਹਿੱਸਿਆਂ ਤੋਂ ਵੱਡੀ ਗਿਣਤੀ ਵਿੱਚ ਨੋਜਵਾਨ ਆਪਣੇ ਟਰੈਕਟਰ ਸਮੇਤ ਮੋਦੀ ਸਰਕਾਰ ਵਿਰੁੱਧ ਆਵਾਜ਼ ਬੁਲੰਦ ਕਰਨਗੇ। ਇਸ ਟਰੈਕਟਰ ਪਰੇਡ ਰਿਹਸਲ ਦੀ ਤਿਆਰੀ ਲਈ ਕਿਰਤੀ ਕਿਸਾਨ ਯੂਨੀਅਨ ਪੰਜਾਬ ਗੁਰਦਾਸਪੁਰ ਵਲੋਂ ਤਿਰਲੋਕ ਸਿੰਘ ਬਹਿਰਾਮਪੁਰ ਦੀ ਅਗਵਾਈ ਹੇਠ ਵੱਖ-ਵੱਖ ਪਿੰਡਾਂ ਵਿਚ ਮੀਟਿੰਗਾਂ ਕੀਤੀਆਂ ਗਈਆਂ ਹਨ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਨੌਜਵਾਨ ਆਗੂ ਅਮਰ ਕ੍ਰਾਂਤੀ ਨੇ ਦੱਸਿਆ ਕਿ 26 ਜਨਵਰੀ ਦੀ ਇਸ ਟਰੈਕਟਰ ਪਰੇਡ ਲਈ ਲੋਕਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਦਿੱਲੀ ਜਾਣ ਲਈ ਇਸ ਵਾਰੀ ਮਾਝੇ ਵਿਚੋਂ ਵੱਡੀ ਗਿਣਤੀ ਮਜ਼ਦੂਰਾਂ ਦੇ ਜੱਥੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਨਗੇ। 17 ਜਨਵਰੀ ਦੀ ਟਰੈਕਟਰ ਪਰੇਡ ਰਿਹਸਲ ਲਈ ਜੌੜਾ ਛਤਰਾਂ ਅਲੀ ਸ਼ੇਰ ਬਰੀਲਾ ਕਲਾਂ ਗੋਸਲ ਕਮਾਲਪੁਰ ਜੱਟਾਂ ਕੁਠੀਆਲੀ ਵਿਖੇ ਅਵਤਾਰ ਸਿੰਘ  ਪਲਵਿੰਦਰ ਸਿੰਘ ਕਿਲ੍ਹਾ ਨੱਥੂ ਸਿੰਘ ਵਾਲਾ ਸਲਵਿੰਦਰ ਸਿੰਘ ਗੋਸਲ ਅਮਰਜੀਤ ਸਿੰਘ ਕੋਠੇ ਅਮਰਜੀਤ ਸ਼ਾਸਤਰੀ ਘੁਰਾਲਾ ਅਧਿਆਪਕ ਆਗੂ ਸੁਖਦੇਵ ਸਿੰਘ ਬਹਿਰਾਮਪੁਰ ਨੇ ਲੋਕਾਂ ਨੂੰ ਦਿੱਲੀ ਜਾਣ ਲਈ ਲੋਕਾਂ ਨੂੰ ਚੇਤੰਨ ਕੀਤਾ

Related posts

Leave a Reply