Latest News :- ਪਤੀ ਤੇ ਸੁਹਰੇ ਪਰਿਵਾਰ ਤੋਂ ਦੁਖੀ ਅੋਰਤ ਵੱਲੋਂ ਜ਼ਹਿਰੀਲੀ ਚੀਜ਼ ਖਾ ਕੇ ਜੀਵਨ ਲੀਲਾ ਸਮਾਪਤ

ਪਤੀ ਤੇ ਸੁਹਰੇ ਪਰਿਵਾਰ ਤੋਂ ਦੁਖੀ ਅੋਰਤ ਵੱਲੋਂ ਜ਼ਹਿਰੀਲੀ ਚੀਜ਼ ਖਾ ਕੇ ਜੀਵਨ ਲੀਲਾ ਸਮਾਪਤ
ਗੁਰਦਾਸਪੁਰ 8 ਫ਼ਰਵਰੀ ( ਅਸ਼ਵਨੀ ) :- ਪਤੀ ਤੇ ਸੁਹਰੇ ਪਰਿਵਾਰ ਤੋਂ ਦੁਖੀ ਅੋਰਤ ਵੱਲੋਂ ਜ਼ਹਿਰੀਲੀ ਚੀਜ਼ ਖਾ ਕੇ ਖ਼ੁਦਕੁਸ਼ੀ ਕਰਨ ਅਤੇ ਇਸ ਦੇ ਦੋਸ਼ ਵਿੱਚ ਪਤੀ ਸਮੇਤ ਤਿੰਨ ਹੋਰਣਾਂ ਵਿਰੁੱਧ ਪੁਲਿਸ ਸਟੇਸ਼ਨ ਦੋਰਾਂਗਲਾ ਦੀ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ । ਸੁਖਵਿੰਦਰ ਸਿੰਘ ਪੁੱਤਰ ਚਰਨ ਸਿੰਘ ਵਾਸੀ ਪਿੰਡ ਆਲੀਨੰਗਲ ਵੱਲੋਂ ਪੁਲਿਸ ਨੂੰ ਬਿਆਨ ਦਿੰਦੇ ਹੋਏ ਕਿਹਾ ਗਿਆ ਕਿ ਉਸ ਦੀ ਲੜਕੀ ਦਲਬੀਰ ਕੋਰ ਦਾ ਵਿਆਹ 21 ਅਕਤੂਬਰ 2020 ਨੂੰ ਹਰਜੀਤ ਸਿੰਘ ਪੁੱਤਰ ਗੁਲਾਬ ਸਿੰਘ ਵਾਸੀ ਪਿੰਡ ਖੋਖਰ ਰਾਜਪੁਤਾ ਨਾਲ ਹੋਇਆਂ ਸੀ

ਹਰਜੀਤ ਸਿੰਘ ਬਚਪਨ ਤੋਂ ਹੀ ਆਪਣੇ ਤਾਏ ਦੇ ਘਰ ਰਹਿੰਦਾ ਹੈ । ਵਿਆਹ ਤੋਂ ਕੁਝ ਸਮਾਂ ਬਾਅਦ ਹੀ ਦਲਬੀਰ ਕੋਰ ਨੂੰ ਦਹੇਜ ਦੀ ਖ਼ਾਤਰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਅਤੇ 30 ਅਕਤੂਬਰ 2020 ਨੂੰ ਦਲਬੀਰ ਕੋਰ ਨੂੰ ਮਾਰ-ਕੁੱਟ ਕਰਕੇ ਪੇਕੇ ਘਰ ਤੋਂ 3 ਲੱਖ ਰੁਪਏ ਅਤੇ ਬੁਲਟ ਮੋਟਰ-ਸਾਈਕਲ ਲਿਆਉਣ ਲਈ ਘਰੋਂ ਘੱਢ ਦਿੱਤਾ ਸੀ ਇਸ ਲਈ ਦਲਬੀਰ ਕੋਰ ਆਪਣੇ ਪੇਕੇ ਘਰ ਰਹਿ ਰਹੀ ਸੀ । ਬੀਤੇ ਦਿਨ ਕਰੀਬ 12.30 ਵਜੇ ਦਲਬੀਰ ਕੋਰ ਨੇ ਪਤੀ ਅਤੇ ਸੁਹਰੇ ਪਰਿਵਾਰ ਦੇ ਦਿਲਬਾਗ ਸਿੰਘ ਪੁੱਤਰ ਮਹਿੰਗਾ ਸਿੰਘ , ਸੁਰਜੀਤ ਕੋਰ ਪਤਨੀ ਦਿਲਬਾਗ ਸਿੰਘ , ਲਖਵਿੰਦਰ ਸਿੰਘ ਪੁੱਤਰ ਦਿਲਬਾਗ ਸਿੰਘ ਤੋਂ ਦੁਖੀ ਹੋ ਕੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ । ਸਬ ਇੰਸਪੈਕਟਰ ਧਰਮਜੀਤ ਪੁਲਿਸ ਸਟੇਸ਼ਨ ਦੋਰਾਂਗਲਾ ਨੇ ਦਸਿਆਂ ਕਿ ਸੁਖਵਿੰਦਰ ਸਿੰਘ ਵੱਲੋਂ ਦਿੱਤੇ ਬਿਆਨਾਂ ਦੇ ਅਧਾਰ ਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ ।

Related posts

Leave a Reply