Latest News :- ਸਕੀਮ ਫਾਰ ਪ੍ਰਮੋਸ਼ਨ ਆਫ ਡੇਅਰੀ ਫਾਰਮਿੰਗ ਐਡ ਲਿਵਲੀ ਹੁੱਡ ਫਾਰ ਐਸ ਸੀ ਲਾਭਪਾਤਰੀਆ ਨੂੰ ਮੁਫੱਤ ਸਿਖਲਾਈ ਦਿੱਤੀ ਜਾਵੇਗੀ

ਸਕੀਮ  ਫਾਰ  ਪ੍ਰਮੋਸ਼ਨ  ਆਫ  ਡੇਅਰੀ ਫਾਰਮਿੰਗ ਐਡ  ਲਿਵਲੀ  ਹੁੱਡ  ਫਾਰ  ਐਸ ਸੀ ਲਾਭਪਾਤਰੀਆ  ਨੂੰ ਮੁਫੱਤ ਸਿਖਲਾਈ  ਦਿੱਤੀ ਜਾਵੇਗੀ 
ਗੁਰਦਾਸਪੁਰ 8 ਫ਼ਰਵਰੀ (ਅਸ਼ਵਨੀ​) :- ਕੋਵਿਡ 19 ਮਹਾਂਮਾਰੀ ਦੇ ਕਾਰਨ ਜਿੱਥੇ ਦੇਸ਼ ਦੇ ਅਰਥ ਵਿਵਸਥਾ ਉੱਤੇ ਮਾੜਾ ਅਸਰ ਪਿਆ ਹੈ, ਉਥੇ ਸਰਕਾਰੀ ਗਤੀਵਿਧੀਆਂ ਵਿੱਚ ਵੀ ਖੜੌਤ ਆਈ ਹੈ. ਸਮਾਜਿਕ ਦੂਰੀ   ਅਤੇ ਇੱਕਠ ਨਾ ਕਰਨ ਦੇ ਨਿਯਮਾਂ ਸਦਕਾ ਡੇਅਰੀ ਵਿਕਾਸ ਵਿਭਾਗ ਵੱਲੋ ਚਲਾਈਆਂ ਜਾਂਦੀਆਂ ਸਿਖਲਾਈਆਂ ਉੱਤੇ ਵੀ ਅਸਰ ਪਿਆ ਹੈ.। ਸ੍ਰੀ ਤਿ੍ਰਪਤ ਰਜਿੰਦਰ ਸਿੰਘ ਬਾਜਵਾ, ਕੈਬਨਿਟ ਮੰਤਰੀ, ਪੇਂਡੂ ਵਿਕਾਸ ਤੇ ਪੰਚਾਇਤ, ਪਸ਼ੂ ਪਾਲਣ, ਮੱਛੀ ਪਾਲਣ, ਡੇਅਰੀ ਵਿਕਾਸ ਅਤੇ ਉਚੇਰੀ ਸਿਖਿਆ  ਅਤੇ ਅਨੁਸੂਚਿਤ ਜਾਤੀ ਵਿਭਾਗ ਪੰਜਾਬ ਦੇ ਉਪਰਾਲਿਆਂ ਸਦਕਾ ਪੰਜਾਬ ਭਰ ਵਿੱਚ ਅਨੁਸੂਚਿਤ ਜਾਤੀ ਦੇ ਨੋਜਵਾਨਾਂ ਨੂੰ ਖੇਤੀਬਾੜੀ ਦੇ ਨਾਲ ਨਾਲ ਸਹਾਇਕ ਧੰਦਿਆਂ ਵੱਲ ਆਕਰਸ਼ਿਤ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ.
ਇਹ ਜਾਣਕਾਰੀ ਦਿੰਦਿਆਂ ਸ੍ਰੀ ਕਸ਼ਮੀਰ ਸਿੰਘ ,ਡਿਪਟੀ ਡਾਇਰੈਕਟਰ ਡੇਅਰੀ, ਗੁਰਦਾਸਪੁਰ ਨੇ ਦੱਸਿਆ ਕਿ ਸਵੈ ਰੋਜਗਾਰ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਸਕੀਮ ਫਾਰ ਪ੍ਰਮੋਸ਼ਨ ਆਫ ਡੇਅਰੀ ਫਾਰਮਿੰਗ  ਐੱਡ ਲਿਵਲੀ ਹੁੱਡ ਫਾਰ ਐਸ.ਸੀ. ਬੈਨੀਫਿਸ਼ਰੀਜ ਨੂੰ 2 ਹਫਤਿਆਂ ਦੀ ਸਿਖਲਾਈ ਡੇਅਰੀ ਸਿਖਲਾਈ ਕੇੱਦਰ ਵੇਰਕਾ  (ਸ੍ਰੀ ਅਮਿੰਤਸਰ) ਵਿਖੇ ਮਿਤੀ 15—2-2021 ਤੋਂ ਮਿਤੀ 26-2-2021 ਤੱਕ ਮੁਫਤ ਕਰਵਾਈ ਜਾਵੇਗੀ ਅਤੇ ਸਿਖਲਾਈ ਪ੍ਰਾਪਤ ਕਰ ਰਹੇ ਉਮੀਦਵਾਰਾਂ ਲਈ ਚਾਹ-ਪਾਣੀ ਦਾ ਪ੍ਰਬੰਧ ਕੀਤਾ ਜਾਵੇਗਾ ਅਤੇ 2000/- ਰੁਪਏ ਵਜੀਫਾ ਵੀ ਦਿੱਤਾ ਜਾਵੇਗਾ. ਚਾਹਵਾਨ ਉਮੀਦਵਾਰ ਜੋ ਪਿੰਡ ਦਾ ਰਹਿਣ ਵਾਲਾ ਹੋਵੇ ਅਤੇ ਘੱਟੋ ਘੱਟ 5ਵੀਂ ਪਾਸ ਹੋਵੇ ,ਉਮਰ 18 ਤੋਂ 50 ਸਾਲ ਦਰਮਿਆਨ ਹੋਵੇ ਸਿਖਲਾਈ ਪ੍ਰਾਪਤ ਕਰ ਸਕਦਾ ਹੈ. ਸਿਖਲਾਈ ਲਈ ਚੋਣ ਜਿਲਾ ਪ੍ਰਬੰਧਕੀ ਕੰਪਲੈਕਸ, ਦਫਤਰ ਡਿਪਟੀ ਡਾਇਰੈਕਟਰ ਡੇਅਰੀ, ਕਮਰਾ ਨੰ: 508, ਬਲਾਕ-ਬੀ, ਗੁਰਦਾਸਪੁਰ ਵਿਖੇ ਮਿਤੀ 12-2-2021 ਨੂੰ ਸਵੇਰੇ 10:30 ਵਜੇ ਸ਼ੁਰੂ ਕੀਤੀ ਜਾਵੇਗੀ ਅਤੇ ਵਧੇਰੇ ਜਾਣਕਾਰੀ ਲਈ  01874-220163 ਨੰਬਰ ਤੇ ਸੰਪਰਕ ਕੀਤਾ ਜਾ ਸਕਦਾ ਹੈ.।

Related posts

Leave a Reply