Latest News :- ਕੈਮਿਸਟ ਐਸੋਸੀਏਸ਼ਨ ਗੁਰਦਾਸਪੁਰ ਦੀ ਚੋਣ ਸਰਬਸਮੰਤੀ ਨਾਲ ਹੋਈ , ਦਰਸ਼ਨ ਸ਼ਰਮਾ ਪ੍ਰਧਾਨ ਬਨੇ

ਕੈਮਿਸਟ ਐਸੋਸੀਏਸ਼ਨ ਗੁਰਦਾਸਪੁਰ ਦੀ ਚੋਣ ਸਰਬਸਮੰਤੀ ਨਾਲ ਹੋਈ , ਦਰਸ਼ਨ ਸ਼ਰਮਾ ਪ੍ਰਧਾਨ ਬਨੇ

ਗੁਰਦਾਸਪੁਰ 8 ਫ਼ਰਵਰੀ ( ਅਸ਼ਵਨੀ ) :- ਕੈਮਿਸਟ ਐਸੋਸੀਏਸ਼ਨ ਗੁਰਦਾਸਪੁਰ ਦੀ ਚੋਣ ਸਰਬਸਮੰਤੀ ਨਾਲ ਸਥਾਨਕ ਇਕ ਰੈਸਟੋਰੇਂਟ ਵਿੱਚ ਹੋਈ ਜਿਸ ਵਿੱਚ ਦਰਸ਼ਨ ਸ਼ਰਮਾ ਨੂੰ ਪ੍ਰਧਾਨ , ਰਜਵੰਤ ਬਾਵਾ ਨੂੰ ਉਪ ਪ੍ਰਧਾਨ , ਰਾਜੇਸ਼ ਸਰਪਾਲ ਨੂੰ ਜਨਰਲ ਸੱਕਤਰ ਅਤੇ ਅਸ਼ੋਕ ਮਹਾਜਨ ਨੂੰ ਕੈਸ਼ੀਅਰ ਬਨਾਇਆ ਗਿਆ ।ਚੋਣ ਦੀ ਕਾਰਵਾਈ ਸਮੇਂ ਜਿਲਾ ਪ੍ਰਧਾਨ ਸਤੀਸ਼ ਕਪੂਰ ਅਤੇ ਸਾਬਕਾ ਪ੍ਰਧਾਨ ਪ੍ਰਭਜਿੰਦਰ ਆਨੰਦ ਮੁੱਖ ਮਹਿਮਾਨ ਦੇ ਤੋਰ ਤੇ ਹਾਜ਼ਰ ਹੋਏ ਜਦੋਕਿ ਚੋਣ ਅਧਿਕਾਰੀ ਦੇ ਫਰਜ ਦਿਨੇਸ਼ ਮਹਾਜਨ , ਰਾਕੇਸ਼ ਨੰਦਾ ਅਤੇ ਰਾਜੇਸ਼ ਸਰਪਾਲ ਨੇ ਨਿਭਾਏ । ਚੋਣ ਦੀ ਕਾਰਵਾਈ ਹੋਣ ਤੋਂ ਪਹਿਲਾ ਜਿਲਾ ਪ੍ਰਧਾਨ ਸਤੀਸ਼ ਕਪੂਰ ਨੇ ਹਾਜ਼ਰ ਕੈਮਿਸਟਾਂ ਨੂੰ ਸੰਬੋਧਨ ਕਰਦੇ ਹੋਏ ਕਿ ਕਰੋਨਾ ਕਾਲ ਦੇ ਸੰਕਟ ਦੇ ਸਮੇਂ ਕੈਮਿਸਟਾਂ ਵੱਲੋਂ ਬਹੁਤ ਹੀ ਚੰਗੇ ਢੰਗ ਦੇ ਨਾਲ ਲੋਕਾਂ ਦੀ ਸੇਵਾ ਕੀਤੀ ਜਿਸ ਵਿੱਚ ਕੈਮਿਸਟ ਐਸੋਸੀਏਸ਼ਨ ਦੇ ਉਹਦੇਦਾਰਾ ਵੱਲੋਂ ਆਪਣੀ ਜ਼ੁਮੇਵਾਰੀ ਨੂੰ ਬੜੇ ਹੀ ਚੰਗੇ ਢੰਗ ਦੇ ਨਾਲ ਨਿਭਾਇਆ ਗਿਆ । ਉਹਨਾਂ ਨੇ ਹੋਰ ਕਿਹਾ ਕਿ ਜਿਸ ਢੰਗ ਦੇ ਨਾਲ ਪੁਰਾਣੀ ਐਸੋਸੀਏਸ਼ਨ ਨੇ ਆਪਣੇ ਤਿੰਨ ਸਾਲ ਦੇ ਕਾਰਜ-ਕਾਲ ਦੋਰਾਨ ਚੰਗੇ ਢੰਗ ਨਾਲ ਕੰਮ ਕੀਤਾ ਹੈ ਉਹ ਆਸ ਕਰਦੇ ਹਨ ਕਿ ਉਸੇ ਤਰੀਕੇ ਦੇ ਨਾਲ ਨਵੇਂ ਚੁਣੇ ਗਏ ਮੈਂਬਰ ਵੀ ਐਸੋਸੀਏਸ਼ਨ ਦੇ ਵਕਾਰ ਨੂੰ ਬਨਾਈ ਰੱਖਣਦੇ ਹੋਏ ਕੈਮਿਸਟ ਭਾਈਚਾਰੇ ਲਈ ਅਹਿਮ ਭੁਮਿਕਾ ਅਦਾ ਕਰਣਗੇ । ਨਵੇਂ ਚੁਣੇ ਗਏ ਪ੍ਰਧਾਨ ਦਰਸ਼ਨ ਸ਼ਰਮਾ ਨੇ ਸਾਰੇ ਹਾਜ਼ਰ ਮੈਂਬਰਾਂ ਤੇ ਉਹਦੇਦਾਰਾ ਨੂੰ ਭਰੋਸਾ ਦਿੱਤਾ ਕਿ ਉਹ ਹਮੇਸ਼ਾ ਕੈਮਿਸਟ ਭਾਈਚਾਰੇ ਲਈ ਕੰਮ ਕਰਦੇ ਰਹਿਣਗੇ । ਇਸ ਮੋਕਾ ਤੇ ਹੋਰਣਾਂ ਤੋਂ ਇਲਾਵਾ ਸੰਜੀਵ ਕਪੂਰ , ਅਸ਼ੀਸ ਗੁਪਤਾ , ਸੰਜੀਵ ਵੋਹਰਾ , ਸੁਭਾਸ਼ ਸ਼ਰਮਾ , ਹਰੀਸ਼ ਭੰਡਾਰੀ , ਸੰਦੀਪ ਮਹਾਜਨ , ਮੁਕੇਸ਼ ਸ਼ਰਮਾ , ਸੁਧੀਰ ਧਵਨ , ਅਸ਼ਵਨੀ ਗੋਤਮ , ਅਜੈ ਕਪੂਰ ਅਤੇ ਰੰਧੀਰ ਗੁਪਤਾ ਆਦਿ ਹਾਜ਼ਰ ਸਨ ।

Related posts

Leave a Reply