Latest News :- ਯੂਥ ਵੈਲਫੇਅਰ ਚੈਂਪੀਅਨਸ਼ਿਪ ਵਿੱਚ ਗੁਰਦਾਸਪੁਰ ਦੀ ਬਾਸਕਟਬਾਲ ਟੀਮ ਨੇ ਗੋਲ਼ਡ ਮੈਡਲ ਜਿੱਤਿਆ

ਯੂਥ ਵੈਲਫੇਅਰ ਚੈਂਪੀਅਨਸ਼ਿਪ ਵਿੱਚ ਗੁਰਦਾਸਪੁਰ ਦੀ ਬਾਸਕਟਬਾਲ ਟੀਮ ਨੇ ਗੋਲ਼ਡ ਮੈਡਲ ਜਿੱਤਿਆ
ਗੁਰਦਾਸਪੁਰ 9 ਫ਼ਰਵਰੀ ( ਅਸ਼ਵਨੀ ) :- ਬੀਤੇ ਦਿਨ ਯੂਥ ਵੈਲਫੇਅਰ ਐਸੋਸੀਏਸ਼ਨ ਗੋਆ ਵੱਲੋਂ ਕਰਵਾਏ ਗਏ ਆਲ ਇੰਡੀਆ ਯੂਥ ਵੈਲਫੇਅਰ ਚੈਂਪੀਅਨਸ਼ਿਪ ਵਿੱਚ ਗੁਰਦਾਸਪੁਰ ਦੀ ਬਾਸਕਟਬਾਲ ਟੀਮ ਨੇ ਗੋਲ਼ਡ ਮੈਡਲ ਜਿੱਤਿਆ । ਇਹ ਮੁਕਾਬਲੇ 29 ਤੋਂ 31 ਜਨਵਰੀ ਤੱਕ ਗੋਆ ਵਿੱਚ ਹੋਏ । ਜੈਤੂ ਟੀਮ ਦੇ ਖਿਡਾਰੀਆਂ ਨੂੰ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਲੜਕੇ ਵਿੱਚ ਕਰਵਾਏ ਗਏ ਇਕ ਸਮਾਗਮ ਦੋਰਾਨ ਲੈਫ ਕਰਨਲ ਰਿਟਾਇਰ ਡਾਕਟਰ ਏ ਐਨ ਕੌਸ਼ਲ ਸਾਬਕਾ ਚੈਅਰਮੈਨ ਨਗਰ ਸੁਧਾਰ ਟਰਸੱਟ ਗੁਰਦਾਸਪੁਰ ਨੇ ਇਨਾਮ ਦੇ ਕੇ ਸਨਮਾਨ ਕੀਤਾ ।

ਇਸ ਮੋਕਾ ਤੇ ਡਾਕਟਰ ਕੌਸ਼ਲ ਨੇ ਕਿਹਾ ਕਿ ਖਿਡਾਰੀਆਂ ਨੂੰ ਨਸ਼ਿਆ ਤੋਂ ਦੂਰ ਰਹਿਣਾ ਚਾਹੀਦਾ ਹੈ ਅਤੇ ਖੇਡਾਂ ਵਿੱਚ ਹਿੱਸਾ ਲੈ ਕੇ ਆਪਣੇ ਦੇਸ਼ ਤੇ ਮਾਤਾ ਪਿਤਾ ਦਾ ਨਾਂ ਰੋਸ਼ਨ ਕਰਨਾ ਚਾਹੀਦਾ ਹੈ । ਇਸ ਮੋਕਾ ਤੇ ਹੋਰਨਾਂ ਤੋਂ ਇਲਾਵਾ ਕੋਚ ਦਵਿੰਦਰ ਸਿੰਘ , ਸਪੋਰਟਸ ਸੈਲ ਗੁਰਦਾਸਪੁਰ ਦੇ ਪ੍ਰਧਾਨ ਰਵਿੰਦਰ ਖੰਨਾ , ਪਿ੍ਰਸੀਪਲ ਕੁਲਵੰਤ ਸਿੰਘ , ਵਿਕਾਸ ਚੰਦਰ , ਅਰੁਣ ਮਹਾਜਨ , ਬਲਦੇਵ ਸਿੰਘ ਅਤੇ ਡਾਕਟਰ ਨਰਿੰਦਰ ਸ਼ਰਮਾ ਆਦਿ ਹਾਜ਼ਰ ਸਨ ।

Related posts

Leave a Reply