Latest News :- 2 ਕਿੱਲੋ 600 ਗ੍ਰਾਮ ਅਫ਼ੀਮ ਸਮੇਤ ਦੋ ਕਾਬੂ

2 ਕਿੱਲੋ 600 ਗ੍ਰਾਮ ਨਸ਼ੀਲਾ ਪਦਾਰਥ ( ਅਫ਼ੀਮ ) ਸਮੇਤ ਦੋ ਕਾਬੂ
ਗੁਰਦਾਸਪੁਰ 11 ਫ਼ਰਵਰੀ ( ਅਸ਼ਵਨੀ ) :- ਪੁਲਿਸ ਜਿਲਾ ਗੁਰਦਾਸਪੁਰ ਅਧੀਨ ਪੈਂਦੇ ਪੁਲਿਸ ਸਟੇਸ਼ਨ ਕਾਹਨੂੰਵਾਨ ਦੀ ਪੁਲਿਸ ਵੱਲੋਂ 2 ਕਿੱਲੋ 600 ਗ੍ਰਾਮ ਅਫ਼ੀਮ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ ।
                ਸਬ ਇੰਸਪੈਕਟਰ ਸੁਖਜੀਤ ਸਿੰਘ ਨੇ ਦਸਿਆਂ ਕਿ ਉਹ ਪੁਲਿਸ ਸਟੇਸ਼ਨ ਕਾਹਨੂੰਵਾਨ ਹਾਜ਼ਰ ਸੀ ਸਹਾਇਕ ਸਬ ਇੰਸਪੈਕਟਰ ਜਗਤਾਰ ਸਿੰਘ ਨੇ ਦਸਿਆਂ ਕਿ ਉਸ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਦੇ ਸੰਬੰਧ ਵਿੱਚ ਮੁਖ਼ਬਰ ਖ਼ਾਸ ਦੀ ਸੂਚਨਾ ਤੇ ਮੋੜ ਪਿੰਡ ਨਿਮਾਨੇ ਨਾਕਾਬੰਦੀ ਕਰਕੇ ਵਹੀਕਲਾ ਦੀ ਚੈਕਿੰਗ ਕਰ ਰਹੇ ਸਨ ਕਿ ਹਰਚੋਵਾਲ ਸਾਈਡ ਤੋਂ ਇਕ ਗੱਡੀ ਟੋਇਟਾ ਇਨੋਵਾ ਨੰਬਰ ਪੀ ਬੀ 08 ਸੀ ਏ 0485 ਜਿਸ ਵਿੱਚ ਹਰਜੀਤ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਹਰਚੋਵਾਲ ਅਤੇ ਇੰਦਰਜੀਤ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਪਿੰਡ ਸ਼ੇਰਪੁਰ ਸਨ ਨੂੰ ਸ਼ੱਕ ਪੈਣ ੳਪਰ ਰੋਕਿਅਾ ਹੈ ਜਿਸ ਪਾਸ ਨਸ਼ੀਲਾ ਪਦਾਰਥ ਹੋਣ ਦਾ ਸ਼ਕ ਹੈ ਅਗਲੇਰੀ ਕਾਰਵਾਈ ਲਈ ਮੋਕਾ ਤੇ ਪੁਜੋ ਜਿਸ ਤੇ ਮੋਕਾ ਤੇ ਪੁਜ ਕੇ ਕੁਲਵਿੰਦਰ ਸਿੰਘ ਪੀ ਪੀ ਅੈਸ ਉਪ ਪੁਲਿਸ ਕਪਤਾਬ ਦਿਹਾਤੀ ਦੀ ਹਾਜਰੀ ਵਿਚ ਗੱਡੀ ਦੀ ਤਾ ਗੱਡੀ ਦੀਅਾ ਸੀਟਾ ਵਿਚਕਾਰ ਬਣੇ ਹੋਏ ਬਾਕਸ ਵਿਚੋ ਇਕ ਮੋਮੀ ਲਿਫਾਫੇ ਵਿਚੋ 2 ਕਿੱਲੋ 600 ਗ੍ਰਾਮ ਨਸ਼ੀਲਾ ਪਦਾਰਥ ਅਫ਼ੀਮ ਬਰਾਮਦ ਹੋਈ ।

Related posts

Leave a Reply