Latest News :- ਅਸ਼ਵਨੀ ਜੋਸ਼ੀ ਨੇ ਵਾਰਡ 12 ਤੋਂ ਆਜ਼ਾਦ ਉਮੀਦਵਾਰ ਵਜੋਂ ਨਾਮਾਂਕਨ ਕੀਤਾ

ਅਸ਼ਵਨੀ ਜੋਸ਼ੀ ਨੇ ਵਾਰਡ 12 ਤੋਂ ਆਜ਼ਾਦ ਉਮੀਦਵਾਰ ਵਜੋਂ ਨਾਮਾਂਕਨ ਕੀਤਾ 

-ਕਿਹਾ ਨਗਰ ਕੌਂਸਿਲ ਚੋਂ ਭ੍ਰਿਸ਼ਟਾਚਾਰ ਦਾ ਦੌਰ ਖਤਮ ਕਰਨਾ ਸ਼ਹਿਰ ਦੀ ਬੇਹਤਰੀ ਲਈ ਬਹੁਤ ਜਰੂਰੀ ਹੈ
 
ਨਵਾਂਸ਼ਹਿਰ :- ਸ਼ਹਿਰ ਦਾ ਹਰ ਵਾਸੀ ਚਾਹੁੰਦਾ ਹੈ ਕਿ ਸ਼ਹਿਰ ਨੂੰ ਨਵੀਂ ਅਗੁਵਾਈ ਦੀ ਜਰੂਰਤ ਹੈ। 
ਨਵੀਂ ਸੋਚ ਨਵੀਂ ਅਗੁਵਾਈ ਨਾਲ ਹੀ ਸੰਭਵ ਹੋ ਸਕਤੀ ਹੈ। ਬੇਈਮਾਨ ਸੋਚ ਦੇ ਉਮੀਦਵਾਰਾਂ ਦੇ ਚਲਣ ਦਾ ਵਕਤ ਆ ਗਿਆ ਹੈ। ਪੋਪਲੀ ਚੋਪਲੀ ਦਾ ਹੁਣ ਦੌਰ ਖਤਮ ਹੋਵੇਗਾ। ਸ਼ਹਿਰ ਨੂੰ ਨਵੀਂ ਸੇਧ ਲਈ ਇਕ ਵੱਡੇ ਬਦਲ ਦੀ ਜਰੂਰਤ ਹੈ। 
ਆਓ ਮਿਲ ਕੇ ਸ਼ਹਿਰ ਨੂੰ ਨਵਾਂ ਬਦਲ ਦੇਣ ਦਾ ਉਪਰਾਲਾ ਕਰੀਏ। ਇਸ ਸ਼ਹਿਰ ਨੂੰ ਕੂੜਾ ਮੁਕਤ ਅਤੇ ਪਧਰੀਆਂ ਸੜਕਾਂ ਬਣਾਨ ਲਈ ਇਮਾਨਦਾਰ ਪਾਰਸ਼ਦਾਂ ਦੀ ਜਰੂਰਤ ਹੈ।
ਅਸ਼ਵਨੀ ਜੋਸ਼ੀ ਨੇ ਕਿਹਾ ਕਿ ਉਹਨਾਂ ਦਾ ਮੁੱਖ ਮਕਸਦ ਇਕ ਜਾਗਰੂਕਤਾ ਮੁੰਹਿਮ ਚਲਾਣਾ ਹੈ ਤਾਕਿ ਬੇਈਮਾਨ ਚੇਹਰੇ ਬੇਨਕਾਬ ਕੀਤੇ ਜਾ ਸਕਣ ਜੋ ਭੋਲੇ ਭਾਲੇ ਬਣ ਕਿ ਨਗਰ ਕੌਂਸਿਲ ਰਾਹੀਂ ਸ਼ਹਿਰ ਨੂੰ ਲੁੱਟਣ ਵਿੱਚ ਲੱਗੇ ਹੋਏ ਹਨ। ਉਹਨਾਂ ਕਿਹਾ ਕਿ ਕਲ ਮੀਡੀਆ ਜਰੀਏ ਸ਼ਹਿਰ ਨਾਲ ਰੂਹਬਰੁ ਵੀ ਹੋਵਾਂਗਾ।

Related posts

Leave a Reply