ਡਗਾਂਣਾ ਰੋਡ ਨੂੰ ਬਣਾਉਣ ਲਈ ਸ਼ੁਰੂ ਕੀਤੀ ਭੁੱਖ ਹੜਤਾਲ ਦੇ ਅੱਜ ਦੂਜੇ ਦਿਨ ਮੁਹੱਲੇ ਵੱਲੋ ਠਾਕੁਰ ਅਸ਼ਵਨੀ ਕੁਮਾਰ ਭੁੱਖ ਹੜਤਾਲ ਤੇ ਬੈਠੇ

ਨਗਰ ਨਗਰ ਨਿਗਮ ਨੂੰ ਜਗਾਉਣ ਲਈ ਭੁੱਖ ਹੜਤਾਲ ਦਾ ਦੂਜਾ ਦਿਨ –
ਡਗਾਂਣਾ ਰੋਡ ਨੂੰ ਬਣਾਉਣ ਲਈ ਸ਼ੁਰੂ ਕੀਤੀ ਭੁੱਖ ਹੜਤਾਲ ਦੇ ਅੱਜ ਦੂਜੇ ਦਿਨ ਮੁਹੱਲੇ ਵੱਲੋ ਸ੍ਰੀ ਠਾਕੁਰ ਅਸ਼ਵਨੀ ਕੁਮਾਰ ਭੁੱਖ ਹੜਤਾਲ ਤੇ ਬੈਠੇ । ਠਾਕੁਰ ਜੀ ਨੇ ਕਿਹਾ ਕਿ ਨਗਰ ਨਿਗਮ ਹੁਸ਼ਿਆਰਪੁਰ
ਨੂੰ ਕਈ ਵਾਰ ਬੇਨਤੀ ਕੀਤੀ ਪਰ ਨਿਗਮ ਦੇ ਕੰਨ ਤੇ ਜੂੰ ਨਾ ਸਰਕੀ। ਸੁਭਾਸ਼ ਨਗਰ ਤੋ ਦਸ਼ਮੇਸ਼ ਨਗਰ ਤੱਕ ਦੀ ਟੁੱਟ ਫੁੱਟੀ ਰੋਡ ਦੀ ਕਈ ਸਾਲਾਂ ਤੋਂ ਕਿਸੇ ਨੇ ਵੀ ਸਾਰ ਨਹੀਂ ਲਈ । ਉਹਨਾਂ ਕਿਹਾ ਕਿ ਜਦੋਂ ਤੱਕ ਸੜਕ ਦਾ ਨਿਰਮਾਣ ਸ਼ੁਰੂ ਨਹੀਂ ਹੁੰਦਾ ਉਦੋ ਤੱਕ ਸਾਡੀ ਕ੍ਰਮਿਕ ਭੁੱਖ ਹੜਤਾਲ ਜਾਰੀ ਰਹੇਗੀ। ਇਸ ਮੌਕੇ ਮੁਹੱਲਾ ਵਾਸੀਆਂ ਨੇ ਨਗਰ ਨਿਗਮ ਹੁਸ਼ਿਆਰਪੁਰ ਅਤੇ ਕਮਿਸ਼ਨਰ ਦੇ ਖਿਲਾਫ਼ ਜਮ ਕੇ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਸੰਜੇ ਸ਼ਰਮਾ ਸਮਾਜ ਸੇਵੀ ,ਯੂਨਾਈਟਡ ਡਰਾਈਵਰ ਯੂਨੀਅਨ ਹੁਸ਼ਿਆਰਪੁਰ ਦੇ ਚੇਅਰਮੈਨ ਸਰਦਾਰ ਮਝੈਲ ਸਿੰਘ ਫ਼ੋਜੀ ਜੀ , ਪ੍ਰਧਾਨ ਸੁਖਦੇਵ ਆਦੀਆ ਜੀ , ਐੱਸ ਪੀ ਸ਼ਰਮਾ ਜੀ ਰਿਟਾਇਰਡ ਐੱਸ ਡੀ ਓ , ਸੁਖਵਿੰਦਰ ਸਿੰਘ ਅਮਨ ਆਟੋ, ਬਾਮਦੇਵ ਬਾਲੀ ਜੀ ਸਾਬਕਾ ਸੁਪਰਵਾਇਜ਼ਰ ,ਸਰਦਾਰ ਸੁਰਿੰਦਰ ਸਿੰਘ ਜੀ ਰਿਟਾਇਰਡ ਜੇ ਈ , ਸਰਦਾਰ ਕਿਰਪਾਲ ਸਿੰਘ ਰਿਟਾਇਰਡ ਐੱਸ ਡੀ ਓ , ਸਰਪੰਚ ਸ੍ਰੀ ਸੋਢੀ ਰਾਮ ਜੀ, ਇੰਦਰ ਭਾਰਤ, ਸੋਢੀ ਹੀਰ, ਅੰਮ੍ਰਿਤਪਾਲ ਸਿੰਘ ਰੋਆਈਲ ਬੇਕਰੀ, ਅਮਰਜੀਤ, ਪਰਮਜੀਤ ,ਸਬੀ, ਅਸ਼ਵਨੀ ਧੀਮਾਨ,ਸਤਿੰਦਰ, ਪਾਲ ਵੀਰ ਮੁਹੱਲਾ ਨਿਵਾਸੀ ਮੌਜੂਦਾ ਸਨ।।

Related posts

Leave a Reply