ਲੇਟੈਸਟ: ਮੋਟਰਸਾਈਕਲ ਸਵਾਰਾਂ ਨੇ ਗੋਲੀ ਮਾਰ ਕੇ ਥਾਣੇਦਾਰ ਦਾ ਕੀਤਾ ਕਤਲ

ਤਰਨ ਤਾਰਨ: ਮੋਟਰਸਾਈਕਲ ਸਵਾਰਾਂ ਨੇ ਗੋਲੀ ਮਾਰ ਕੇ ਥਾਣੇਦਾਰ ਦਾ ਕਤਲ ਕਰ ਦਿੱਤਾ।

ਪੁਲਿਸ ਮੁਤਾਬਕ ਕਿਸੇ ਕੰਮ ਜਾ ਰਹੇ ਏਐਸਆਈ ਗੁਰਦੀਪ ਸਿੰਘ ਤੇ ਉਸ ਦੇ ਲੜਕੇ ਮਨਪ੍ਰੀਤ ਸਿੰਘ ਨੂੰ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਘੇਰ ਲਿਆ।
ਉਨ੍ਹਾਂ ਪਹਿਲਾਂ ਮਨਪ੍ਰੀਤ ਕੋਲੋਂ ਮੋਬਾਈਲ ਤੇ ਨਗਦੀ ਖੋਹੀ ਤੇ ਜਦ ਏਐਸਆਈ ਵੱਲੋਂ ਵਿਰੋਧ ਕੀਤਾ ਗਿਆ ਤਾਂ ਨੌਜਵਾਨਾਂ ਨੇ ਗੁਰਦੀਪ ਸਿੰਘ ਨੂੰ ਗੋਲੀ ਮਾਰ ਕੇ ਮਾਰ ਦਿੱਤਾ।
ਪੁਲਿਸ ਨੇ ਏਐਸਆਈ ਦੇ ਲੜਕੇ ਨੂੰ ਸਿਵਲ ਹਸਪਤਾਲ ਤਰਨ ਤਾਰਨ ਇਲਾਜ ਲਈ ਦਾਖਲ ਕਰਵਾ ਦਿੱਤਾ।

ਪੁਲਿਸ ਵੱਲੋਂ ਇਸ ਨੂੰ ਲੁੱਟ ਦੀ ਘਟਨਾ ਦੇ ਨਾਲ-ਨਾਲ ਹੋਰ ਪਹਿਲੂਆਂ ਨਾਲ ਜੋੜ ਕੇ ਵੀ ਜਾਂਚ ਕੀਤੀ ਜਾ ਰਹੀ ਹੈ। 

Related posts

Leave a Reply