ਏਐਸਆਈ ਸਰਬਜੀਤ ਸਿੰਘ ਦੀ ਕੋਵਿਡ 19 ਬੀਮਾਰੀ ਕਾਰਨ ਹੋਈ ਮੌਤ, ਡਿਪਟੀ ਕਮਿਸ਼ਨਰ ਵੱਲੋ ਮੌਤ ਤੇ ਦੁੱਖ ਦਾ ਪ੍ਰਗਾਟਾਵਾ

ਡਿਪਟੀ ਕਮਿਸ਼ਨਰ ਵੱਲੋ ਏ ਐਸ ਆਈ ਸਰਬਜੀਤ ਸਿੰਘ ਦੀ ਕੋਵਿਡ 19 ਬੀਮਾਰੀ ਕਾਰਨ ਹੋਈ ਮੌਤ ਤੇ ਦੁੱਖ ਦਾ ਪ੍ਰਗਾਟਾਵਾ
ਡਿਪਟੀ ਕਮਿਸ਼ਨਰ ਵੱਲੋ ਕੀਤਾ ਪਰਿਵਾਰ ਨਾਲ ਦੁੱਖ ਸਾਂਝਾ
ਗੁਰਦਾਸਪੁਰ, 7 ਮਾਰਚ (ਅਸ਼ਵਨੀ ) ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਵੱਲੋ ਏ ਐਸ ਆਈ
ਸਰਬਜੀਤ ਸਿੰਘ (50) 3306/ ਬਟਾਲਾ ਦੀ ਕੋਵਿਡ 19 ਕਾਰਨ ਹੋਈ ਮੌਤ ਤੇ ਪਰਿਵਾਰ ਨਾਲ ਦੁੱਖ ਸਾਂਝਾ
ਕਰਦਿਆ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਖ ਨਿਵਾਸ ਦੇਣ ਤੇ ਮਗਰ
ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਦੇਣੇ।
ਇਸ ਮੌਕੇ ਉਹਨਾ ਜਿਲ੍ਹਾ ਨਿਵਾਸੀਆ ਨੂੱ ਅਪੀਲ ਕਰਿਦਿਆ ਕਿਹਾ ਪਿਛਲੇ ਕੁਝ ਦਿਨਾਂ ਤੋ ਜਿਲ੍ਹੇ ਅੰਦਰ ਕੋਵਿਡ
19 ਮਹਾਂਮਾਰੀ ਤੇ ਕੇਸ ਲਗਾਤਾਰ ਵੱਧ ਰਹੇ ਹਨ।

ਇਸ ਲਈ ਸਾਰਿਅਆ ਨੂੰ ਸੁਚੇਤ ਰਹਿਣ ਦੀ ਲੇੜ ਹੈ। ਕੋਵਿਡ 19
ਦੀ ਦੂਜੀ ਲਹਿਰ ਸ਼ੁਰੂ ਹੋ ਚੁੱਕੀ ਹੈ, ਇਸ ਲਈ ਮਾਸਕ ਲਾਜਮੀ ਤੌਰ ਤੇ ਪਹਿਨੇ ਅਤੇ ਸੋਸ਼ਲ ਡਿਸਟੈਸ ਬਣਾਂ ਕੇ ਰੱਖੇ।

Related posts

Leave a Reply