ਇਕ ਨੌਜਵਾਨ ਨੂੰ ਘੇਰ ਦਾਤਰ ਨਾਲ ਹਮਲਾ ਕਰਨ ਤੇ 5 ਨੌਜਵਾਨਾਂ ਪਰ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ

ਗੜ੍ਹਦੀਵਾਲਾ 22 ਸਤੰਬਰ (ਚੌਧਰੀ) : ਸਥਾਨਕ ਪੁਲਸ ਨੇ ਇਕ ਨੌਜਵਾਨ ਨੂੰ ਘੇਰ ਕਰ ਉਸ ਪਰ ਦਾਤਰ ਨਾਲ ਹਮਲਾ ਕਰਨ ਤੇ ਪੰਜ ਵਿਅਕਤੀਆਂ ਤੇ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਗੁਰਦੀਪ ਸਿੰਘ ਉਰਫ ਗੀਪਾ ਪੁੱਤਰ ਕਸ਼ਮੀਰ ਸਿੰਘ ਵਾਸੀ ਅਰਗੋਵਾਲ ਥਾਣਾ ਗੜ੍ਹਦੀਵਾਲਾ ਨੇ ਦੱਸਿਆ ਕਿ ਮੈਂ 17 ਸਤੰਬਰ ਨੂੰ ਸ਼ਾਮ 7 ਵਜੇ ਦੇ ਕਰੀਬ ਗੜਦੀਵਾਲਾ ਤੋਂ ਆਪਣੇ ਘਰ ਜਾ ਰਿਹਾ ਸੀ ਤਾਂ ਰਸਤੇ ਵਿੱਚ ਜਸਕਰਨ ਸਿੰਘ, ਸੁੱਖਾ,ਬਿੰਦੀ,ਅਭੀ ਸਾਰੇ ਵਾਸੀਅਨ ਤਲਵੰਡੀ ਜੱਟਾਂ ਅਤੇ ਵਰਿੰਦਰ ਸਿੰਘ ਵਾਸੀ ਅਰਗੋਵਾਲ ਥਾਣਾ ਗੜ੍ਹਦੀਵਾਲਾ ਨੇ ਉਸਨੂੰ ਘੇਰ ਲਿਆ ਤੇ ਜਸਕਰਨ ਸਿੰਘ ਨੇ ਉਸਤੇ ਦਾਤਰ ਦਾ ਵਾਰ ਕੀਤਾ। ਜਿਸ ਨਾਲ ਉਸ ਦੇ ਖੱਬੇ ਗੁੱਟ ਦੇ ਨਜਦੀਕ ਹੱਡੀ ਵੱਡੀ ਗਈ ਤੇ ਉਸ ਦੇ ਰੌਲਾ ਪਾਉਣ ਤੇ ਉੱਥੇ ਲੋਕਾਂ ਦਾ ਇੱਕਠ ਹੁੰਦਾ ਦੇਖ ਕੇ ਉਹ ਸਭ ਮੌਕੇ ਸਮੇਤ ਆਪਣੇ ਹਥਿਆਰ ਭੱਜ ਗਏ। ਜਿਸ ਪਰ ਪੁਲੀਸ ਨੇ ਜਸਕਰਨ ਸਿੰਘ,ਸੁੱਖਾ,ਬਿੰਦੀ,ਅਭੀ ਸਾਰੇ ਵਾਸੀਅਨ ਤਲਵੰਡੀ ਜੱਟਾਂ ਅਤੇ ਵਰਿੰਦਰ ਸਿੰਘ ਵਾਸੀ ਅਰਗੋਵਾਲ ਥਾਣਾ ਗੜ੍ਹਦੀਵਾਲਾ ਪਰ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। 

Related posts

Leave a Reply